- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਕੇਦਾਰ ਨਾਥ ਮੰਦਰ ਵਿਖੇ 51 ਫੁੱਟ ਦਾ ਰਾਵਣ ਬਣਾਇਆ ਜਾਵੇਗਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪ੍ਰਾਚੀਨ ਮੰਦਰ ਸ਼੍ਰੀ ਕੇਦਾਰ ਨਾਥ ਜੀ ਵਿਖੇ ਸੁਧਾਰ ਸਭਾ ਵੱਲੋਂ ਦੁਸਹਿਰਾ ਮੇਲਾ ਤੇ ਤੁਲਸੀ ਵਿਵਾਹ ਸਮਾਗਮ ਕਰਵਾਉਣ ਸਬੰਧੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੰਸਥਾਪਕ ਸਤਨਾਮ ਹਸੀਜਾ ਦੀ ਸਰਪ੍ਰਸਤੀ ਹੇਠ ਹੋਣ ਵਾਲੇ ਦੁਸਹਿਰਾ ਮੇਲੇ ਦੌਰਾਨ 51 ਫੁੱਟ ਉੱਚੇ ਰਾਵਣ ਦਾ ਪੁਤਲਾ ਤਿਆਰ ਕਰਕੇ ਦਹਿਣ ਕੀਤਾ ਜਾਵੇਗਾ। ਸੁਧਾਰ ਸਭਾ ਦੀ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਐੱਮਸੀ ਰਣਜੀਤ ਸਿੰਘ ਚੰਡੋਕ ਨੇ ਸੁਝਾਅ ਦਿੱਤਾ ਕਿ ਬੱਚਿਆਂ ਤੇ ਵੱਡਿਆਂ ਨੂੰ ਰਾਮਾਇਣ ਨਾਲ ਜੋੜਨ ਲਈ ਮੱਥਰਾ ਕਾਲੋਨੀ ਵਿਖੇ ਐੱਲਈਡੀ ਲਗਾ ਕੇ ਰਾਮਾਇਣ ਦਿਖਾਈ ਜਾਵੇ। ਉਨ੍ਹਾਂ ਦੱਸਿਆ ਕਿ ਐੱਲਈਡੀ ਲਗਾਉਣ ਦੀ ਸੇਵਾ ਉਨ੍ਹਾਂ ਵੱਲੋਂ ਕੀਤੀ ਜਾਵੇਗੀ। ਦੁਸਹਿਰੇ ਵਾਲੇ ਦਿਨ ਸ਼ਾਮ 5.30 ਤੋਂ 7.30 ਵਜੇ ਤੱਕ ਰਾਮਾਇਣ ਦਿਖਾਉਣ ਤੋਂ ਬਾਅਦ ਰਾਵਣ ਦਹਿਣ ਕੀਤਾ ਜਾਵੇਗਾ। ਸਤਨਾਮ ਹਸੀਜਾ ਨੇ ਦੱਸਿਆ ਕਿ ਤੁਲਸੀ ਵਿਵਾਹ 21 ਨਵੰਬਰ ਨੂੰ ਮੰਦਰ ਦੇ ਵਿਹੜੇ ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ਲੋੜਵੰਦ ਬੱਚਿਆਂ ਦੇ ਵਿਆਹ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਤੁਲਸੀ ਵਿਵਾਹ ਦਾ ਧਾਰਮਿਕ ਪੱਖੋਂ ਵਿਸ਼ੇਸ਼ ਮਹੱਤਵ ਹੈ ਤੇ ਇਸ ਪਵਿੱਤਰ ਸਮਾਗਮ ਵਿਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋ ਕੇ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸੁਧਾਰ ਸਭਾ ਦੇ ਮੈਂਬਰ ਸਮਾਗਮਾਂ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ ਅਤੇ ਲੋਕਾਂ ਵੱਲੋਂ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ।