ਕਾਮਰੇਡ ਭੀਮ ਸਿੰਘ ਦੀ 7ਵੀਂ ਬਰਸੀ ਮਨਾਈ
ਕਾਮਰੇਡ ਭੀਮ ਸਿੰਘ ਦੀ 7ਵੀਂ ਬਰਸੀ ਮਨਾਈ
Publish Date: Sat, 28 Mar 2026 04:29 PM (IST)
Updated Date: Sun, 29 Mar 2026 04:03 AM (IST)

ਕਾਮਰੇਡ ਭੀਮ ਦੀ ਯਾਦ ’ਚ ਲਾਇਆ ਖੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ ਇਲਾਕੇ ਦੇ ਸਮਾਜ ਸੇਵੀ ਕਾਮਰੇਡ ਭੀਮ ਸਿੰਘ ਦੀ ਯਾਦ ਵਿੱਚ ਉਹਨਾਂ ਦੀ ਸੱਤਵੀਂ ਬਰਸੀ ਨੂੰ ਸਮਰਪਿਤ ਦਿੜ੍ਹਬਾ ਵਿਖੇ ਇਲਾਕੇ ਦੀ ਸੰਗਤ ਵੱਲੋਂ ਇੱਕ ਖੂਨਦਾਨ ਕੈਂਪ ਅਤੇ ਮੈਡੀਕਲ ਚੈਕ ਅਪ ਕੈਂਪ ਲਾਇਆ ਗਿਆ। ਇਸ ਕੈਂਪ ਵਿੱਚ ਸਾਬਕਾ ਵਿਧਾਇਕ ਸੁਰਜੀਤ ਸਿੰਘ ਧੀਮਾਨ, ਚੇਅਰਪਰਸਨ ਮਾਰਕੀਟ ਕਮੇਟੀ ਦਿੜ੍ਹਬਾ ਜਸਵੀਰ ਕੌਰ ਸ਼ੇਰਗਿੱਲ ਅਤੇ ਅਤੇ ਐਮਡੀਬੀ ਗਰੁੱਪ ਦੇ ਡਾਇਰੈਕਟਰ ਪੰਕਜ ਬਾਂਸਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਇਸ ਕੈਂਪ ਵਿੱਚ ਪੰਜਾਬ ਦੇ ਕਰੀਬ ਖੂਨਦਾਨੀਆਂ ਨੇ ਖੂਨ ਦਾਨ ਕੀਤਾ ਅਤੇ ਹਜ਼ਾਰ ਦੇ ਕਰੀਬ ਮਰੀਜ਼ਾਂ ਦਾ ਮੈਡੀਕਲ ਚੈੱਕ ਅਪ ਕਰਕੇ ਉਹਨਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ। ਐੱਮਡੀਬੀ ਗਰੁੱਪ ਵੱਲੋਂ ਹਰ ਇੱਕ ਖੂਨਦਾਨੀ ਨੂੰ ਇੱਕ ਅਮਰੂਦ ਦਾ ਬੂਟਾ ਦੇ ਕੇ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦਾ ਸੁਨੇਹਾ ਦਿੱਤਾ। ਸਾਬਕਾ ਵਿਧਾਇਕ ਸਰਜੀਤ ਸਿੰਘ ਧੀਮਾਨ, ਚੇਅਰਪਰਸਨ ਜਸਵੀਰ ਕੌਰ ਸ਼ੇਰਗਿਲ ਅਤੇ ਐਮਡੀਬੀ ਗਰੁੱਪ ਦੇ ਡਾਇਰੈਕਟਰ ਪੰਕਜ ਬਾਂਸਲ ਨੇ ਕਿਹਾ ਕਿ ਕਾਮਰੇਡ ਭੀਮ ਸਾਡੇ ਇਲਾਕੇ ਦੀ ਉਹ ਹਸਤੀ ਸਨ, ਜਿਨ੍ਹਾਂ ਸਰੀਰਕ ਤੌਰ ’ਤੇ ਅਪਾਹਜ ਹੁੰਦੇ ਹੋਏ ਤੰਦਰੁਸਤ ਲੋਕਾਂ ਦੇ ਲਈ ਜ਼ਿਕਰਯੋਗ ਕੰਮ ਕੀਤੇ ਹਨ। ਇਸ ਦੇ ਨਾਲ ਹੀ ਇੱਕ ਸ਼ਾਨਦਾਰ ਚੈਰੀਟੇਬਲ ਹਸਪਤਾਲ ਬਣਾਇਆ ਜਿੱਥੇ ਕਿ ਮਰੀਜ਼ਾਂ ਦਾ ਇਲਾਜ ਬਹੁਤ ਹੀ ਸਸਤੇ ਰੇਟਾਂ ’ਤੇ ਹੁੰਦਾ ਹੈ। ਸਭ ਤੋਂ ਵੱਡੀ ਗੱਲ ਉਹਨਾਂ ਕੀਤੀ ਕਿ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਨੂੰ ਸਰਕਾਰੀ ਸਕੂਲ ਅੰਦਰ ਦੋ ਵੱਡੀਆਂ ਇਮਾਰਤਾਂ ਬਣਾਉਣ ਤੇ ਖਰਚ ਕਰ ਦਿੱਤਾ 55 ਲੱਖ ਦੇ ਕਰੀਬ ਖਰਚ ਕੇ ਦੋ ਸ਼ਾਨਦਾਰ ਇਮਾਰਤਾਂ ਖੜ੍ਹੀਆਂ ਕੀਤੀਆਂ ਹਨ। ਇਸੇ ਕਰ ਕੇ ਇਸ ਸਕੂਲ ਦਾ ਨਾਂ ਕਾਮਰੇਡ ਭੀਮ ਸਿੰਘ ਸਕੂਲ ਆਫ ਐਮੀਨੈਂਸ ਬਣ ਗਿਆ ਹੈ, ਜੋ ਕਿ ਹਮੇਸ਼ਾ ਹੀ ਲੋਕਾਂ ਲਈ ਪ੍ਰੇਰਨਾ ਸਰੋਤ ਰਹੇਗਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਲੋਕਾਂ ਨੇ ਕਾਮਰੇਡ ਭੀਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਉੱਥੇ ਆਪਣੀ ਸਿਹਤ ਦਾ ਮੁਫਤ ਇਲਾਜ ਵੀ ਕਰਵਾਇਆ। ਇਸ ਮੌਕੇ ਸਾਹਿਤ ਤੇ ਸੱਭਆਚਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ ਖੇਤਲਾ, ਨਾਇਬ ਸਿੰਘ ਰਟੋਲਾਂ ,ਗੁਰਜੰਟ ਸਿੰਘ ਘੁਮਾਣ, ਸੁਖਵਿੰਦਰ ਸਿੰਘ ਭਿੰਦਾ, ਰਾਮ ਸਿੰਘ ਮਾਨ, ਰਾਜ ਕੁਮਾਰ ਰਾਮਾ, ਹਰਮੇਸ਼ ਸਿੰਘ , ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ, ਨਗਰ ਪੰਚਾਇਤ ਦਿੜ੍ਹਬਾ ਦੇ ਪ੍ਰਧਾਨ ਮਨਿੰਦਰ ਸਿੰਘ ਘੁਮਾਣ, ਕੁਲਭੂਸ਼ਨ ਗੋਇਲ, ਆਜ਼ਾਦ ਪ੍ਰੈੱਸ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਛਾਜਲੀ ਹਾਜ਼ਰ ਸਨ।