Sad News : ਭਾਖੜਾ ਨਹਿਰ ’ਚ ਡੁੱਬੇ 70 ਸਾਲਾ ਬਜ਼ੁਰਗ ਦੀ ਮੌਤ, ਪਰਿਵਾਰ ਨੇ ਖੋਹ ਮਗਰੋਂ ਨਹਿਰ ’ਚ ਸੁੱਟਣ ਦਾ ਲਾਇਆ ਦੋਸ਼ ਥਾਣਾ ਬਖ਼ਸ਼ੀਵਾਲਾ ਦੇ ਇਲਾਕੇ ਅਧੀਨ ਆਉਂਦੀ ਰੋੜੇਵਾਲ ਭਾਖੜਾ ਨਹਿਰ ਵਿੱਚ ਇੱਕ 70 ਸਾਲਾ ਬਜ਼ੁਰਗ ਨਹਿਰ 'ਚ ਡੁੱਬ ਗਿਆ। ਦੋ ਦਿਨ ਪਹਿਲਾਂ ਵਾਪਰੀ ਇਸ ਘਟਨਾ ਤੋਂ ਬਾਅਦ ਹੁਣ ਇੰਟਰਨੈੱਟ 'ਤੇ ਬਜ਼ੁਰਗ ਨਾਲ ਲੁੱਟ-ਖੋਹ ਕਰਕੇ ਨਹਿਰ 'ਚ ਸੁੱਟਣ ਦਾ ਦੋਸ਼ ਲਗਾਉਂਦੀ ਇੱਕ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿਚ ਗੋਤਾਖੋਰ ਆਸ਼ੂ ਮਲਿਕ ਜਾਣਕਾਰੀ ਦਿੰਦਿਆਂ ਦੱਸਦੇ ਹਨ ਕਿ ਬਜ਼ੁਰਗ ਦਾ ਪਰਨਾ ਨਹਿਰ ਕਿਨਾਰੇ ਮਿਲਿਆ ਹੈ ਅਤੇ ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਕਿ ਬਜ਼ੁਰਗ ਕੋਲੋਂ ਨਕਦੀ ਅਤੇ ਸੋਨੇ ਦੀ ਛਾਪ ਲੁੱਟਣ ਤੋਂ ਬਾਅਦ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ। ਦੋ ਦਿਨਾਂ ਤੋਂ ਉਹ ਹੋਰ ਗੋਤਾਖੋਰਾਂ ਨਾਲ ਮਿਲ ਕੇ ਬਜ਼ੁਰਗ ਦੀ ਭਾਲ ਵਿੱਚ
Publish Date: Wed, 02 Sep 2026 12:13 PM (IST)
Updated Date: Wed, 02 Sep 2026 12:14 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਬਖ਼ਸ਼ੀਵਾਲਾ ਦੇ ਇਲਾਕੇ ਅਧੀਨ ਆਉਂਦੀ ਰੋੜੇਵਾਲ ਭਾਖੜਾ ਨਹਿਰ ਵਿੱਚ ਇੱਕ 70 ਸਾਲਾ ਬਜ਼ੁਰਗ ਨਹਿਰ 'ਚ ਡੁੱਬ ਗਿਆ। ਦੋ ਦਿਨ ਪਹਿਲਾਂ ਵਾਪਰੀ ਇਸ ਘਟਨਾ ਤੋਂ ਬਾਅਦ ਹੁਣ ਇੰਟਰਨੈੱਟ 'ਤੇ ਬਜ਼ੁਰਗ ਨਾਲ ਲੁੱਟ-ਖੋਹ ਕਰਕੇ ਨਹਿਰ 'ਚ ਸੁੱਟਣ ਦਾ ਦੋਸ਼ ਲਗਾਉਂਦੀ ਇੱਕ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿਚ ਗੋਤਾਖੋਰ ਆਸ਼ੂ ਮਲਿਕ ਜਾਣਕਾਰੀ ਦਿੰਦਿਆਂ ਦੱਸਦੇ ਹਨ ਕਿ ਬਜ਼ੁਰਗ ਦਾ ਪਰਨਾ ਨਹਿਰ ਕਿਨਾਰੇ ਮਿਲਿਆ ਹੈ ਅਤੇ ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਕਿ ਬਜ਼ੁਰਗ ਕੋਲੋਂ ਨਕਦੀ ਅਤੇ ਸੋਨੇ ਦੀ ਛਾਪ ਲੁੱਟਣ ਤੋਂ ਬਾਅਦ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਹੈ। ਦੋ ਦਿਨਾਂ ਤੋਂ ਉਹ ਹੋਰ ਗੋਤਾਖੋਰਾਂ ਨਾਲ ਮਿਲ ਕੇ ਬਜ਼ੁਰਗ ਦੀ ਭਾਲ ਵਿੱਚ ਜੁਟੇ ਹੋਏ ਹਨ, ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਜ਼ੁਰਗ ਪਿੰਡ ਦੇ ਲੋਕਾਂ ਨਾਲ ਸ਼ਰਾਬ ਪੀ ਰਿਹਾ ਸੀ, ਜਿਸ ਤੋਂ ਬਾਅਦ ਉਸ ਨੇ ਖ਼ੁਦ ਨਹਿਰ ਵਿੱਚ ਛਾਲ ਮਾਰੀ ਹੈ।
ਵਾਇਰਲ ਵੀਡੀਓ ਵਿਚ ਇਹ ਲੱਗੇ ਦੋਸ਼ ਗੋਤਾਖੋਰ ਆਸ਼ੂ ਮਲਿਕ ਨੇ ਵੀਡੀਓ ਵਿਚ ਦੱਸਿਆ ਕਿ ਇਕ ਬਜ਼ੁਰਗ ਵਿਅਕਤੀ ਕੋਲੋਂ 25 ਹਜ਼ਾਰ ਰੁਪਏ ਨਕਦ ਅਤੇ ਸੋਨੇ ਦੀ ਛਾਪ ਲੁੱਟਣ ਤੋਂ ਬਾਅਦ ਉਸ ਨੂੰ ਨਹਿਰ ਵਿਚ ਜਿਊਂਦਾ ਸੁੱਟ ਦਿੱਤਾ ਗਿਆ। ਨਹਿਰ ਕਿਨਾਰੇ ਬਜ਼ੁਰਗ ਦਾ ਪਰਨਾ ਮਿਲਿਆ ਹੈ ਅਤੇ ਇਸ ਘਟਨਾ ਨੂੰ ਉਸ ਦੇ ਪੁੱਤਰ ਨੇ ਦੇਖਿਆ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਨੌਜਵਾਨ ਖ਼ੁਦ ਨੂੰ ਬਜ਼ੁਰਗ ਦਾ ਪੁੱਤਰ ਦੱਸ ਰਿਹਾ ਹੈ, ਜਿਸ ਨੇ ਕਿਹਾ ਕਿ ਮੋਬਾਈਲ ਫ਼ੋਨ ਵੀ ਲੁੱਟਿਆ ਗਿਆ ਸੀ, ਜੋ ਬਰਾਮਦ ਕਰਨ ਤੋਂ ਬਾਅਦ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਨੇ ਲੁੱਟ ਕੀਤੀ ਹੈ, ਉਨ੍ਹਾਂ ਨੂੰ ਪੁਲਿਸ ਹਵਾਲੇ ਵੀ ਕੀਤਾ ਗਿਆ ਸੀ, ਪਰ ਪੁਲਿਸ ਨੇ ਉਨ੍ਹਾਂ ਲੋਕਾਂ ਨੂੰ ਛੱਡ ਦਿੱਤਾ ਹੈ। ਆਸ਼ੂ ਮਲਿਕ ਨੇ ਕਿਹਾ ਕਿ ਬਜ਼ੁਰਗ ਦੀ ਭਾਲ ਨਹਿਰ ਵਿੱਚ ਕੀਤੀ ਜਾ ਰਹੀ ਹੈ।
-ਜ਼ੁਰਗ ਸ਼ਰਾਬ ਪੀ ਕੇ ਖ਼ੁਦ ਨਹਿਰ 'ਚ ਕੁੱਦਿਆ : ਥਾਣਾ ਮੁਖੀ ਥਾਣਾ ਬਖ਼ਸ਼ੀਵਾਲਾ ਦੇ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਜ਼ੁਰਗ ਦਲੇਰ ਸਿੰਘ ਪਿੰਡ ਦੇ ਲੋਕਾਂ ਨਾਲ ਮਿਲ ਕੇ ਨਹਿਰ ਕਿਨਾਰੇ ਸ਼ਰਾਬ ਪੀ ਰਿਹਾ ਸੀ। ਸ਼ਰਾਬ ਪੀਣ ਤੋਂ ਬਾਅਦ ਉਸ ਨੇ ਖ਼ੁਦ ਨਹਿਰ ਵਿਚ ਛਾਲ ਮਾਰੀ ਹੈ। ਲੁੱਟ-ਖੋਹ ਕਰਨ ਅਤੇ ਉਸ ਨੂੰ ਨਹਿਰ ਵਿਚ ਜਿਊਂਦਾ ਸੁੱਟਣ ਵਾਲੀ ਗੱਲ ਝੂਠੀ ਹੈ, ਲਾਸ਼ ਮਿਲਣ ਤੋਂ ਬਾਅਦ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।