- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਪੁਰਾ ਵਿੱਚ ਕੈਂਸਰ ਜਾਂਚ ਕੈਂਪ ਦੌਰਾਨ 547 ਮਰੀਜ਼ਾਂ ਦੀ ਜਾਂਚ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰੋਟਰੀ ਕਲੱਬ ਰਾਜਪੁਰਾ ਵਿਖੇ ਅੱਜ ਰਾਜਪੁਰਾ ਇੰਡੀਪੈਂਡੈਂਟ ਸਕੂਲਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਚੇਅਰਮੈਨ ਤਰਸੇਮ ਜੋਸ਼ੀ, ਪ੍ਰਧਾਨ ਐਡ. ਓ.ਪੀ. ਅਰੋੜਾ ਅਤੇ ਜਨਰਲ ਸਕੱਤਰ ਸੰਦੀਪ ਮਹਿਤਾ ਦੀ ਸਾਂਝੀ ਅਗਵਾਈ ’ਚ ਵਰਲਡ ਕੈਂਸਰ ਕੇਅਰ ਸੰਸਥਾ ਜਲੰਧਰ ਦੀ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ’ਚ ਡਾ. ਮਨੀਦੀਪ, ਡਾ. ਅਮਨਪ੍ਰੀਤ ਪੂਜਾ ਮਨੀ, ਡਾ. ਪ੍ਰਭਜੋਤ ਕੌਰ, ਡਾ. ਸੁਖਦੇਵ ਸਿੰਘ ਵੱਲੋਂ 547 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੱਛਣਾ ਦੇ ਅਧਾਰ ’ਤੇ ਮਰੀਜ਼ਾਂ ਦੇ ਟੈਸਟ ਵੀ ਕੀਤੇ ਗਏ। ਇਸ ਦੌਰਾਨ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ 5 ਬੱਸਾਂ ਜਲੰਧਰ ਤੋਂ ਰਾਜਪੁਰਾ ਭੇਜੀਆਂ ਗਈਆਂ ਤੇ ਜਿਨ੍ਹਾਂ ’ਚ ਕੈਂਸਰ ਅਤੇ ਹੋਰ ਖੂਨ ਦੀਆਂ ਬਿਮਾਰੀਆਂ ਲਈ ਖੂਨ ਟੈਸਟ, ਹੱਡੀਆਂ ਦੀ ਤਾਕਤ, ਅੱਖਾਂ, ਨੱਕ, ਕੰਨ, ਗਲੇ ਦੀ ਜਾਂਚ ਤੋਂ ਇਲਾਵਾ ਹੋਰ ਟੈਸਟ ਕਰਕੇ ਮਰੀਜ਼ਾਂ ਨੂੰ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਅਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਸੰਸਥਾ ਦੇ ਪ੍ਰਧਾਨ ਐਡ. ਓ.ਪੀ. ਅਰੋੜਾ, ਚੇਅਰਮੈਨ ਤਰਸੇਮ ਜੋਸ਼ੀ ਨੇ ਦੱਸਿਆ ਕਿ ਇਹ ਕੈਂਪ ਲਗਾਉਣ ਦਾ ਮਕਸੱਦ ਸੀ ਕਿ ਰਾਜਪੁਰਾ ਦੇ ਲੋਕ ਕੈਂਸਰ ਅਤੇ ਹੋਰ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇਂ। ਉਨ੍ਹਾਂ ਕਿਹਾ ਕਿ ਵੱਡੀਆਂ ਬਿਮਾਰੀਆਂ ਦਾ ਪਹਿਲਾਂ ਪਤਾ ਨਹੀਂ ਲੱਗਦਾ ਤੇ ਜਦੋਂ ਬਿਮਾਰੀ ਵੱਧ ਜਾਂਦੀ ਹੈ ਤਾਂ ਫੇਰ ਉਸਦਾ ਬਹੁਤ ਲੰਮਾ ਅਤੇ ਮਹਿੰਗਾ ਇਲਾਜ ਕਰਵਾਉਣਾ ਪੈਂਦਾ ਹੈ।