ਰਾਜਪੁਰਾ ’ਚ ਏਟੀਐੱਮ ਤੋੜ ਕੇ 5 ਲੱਖ ਦੀ ਲੁੱਟ ਰਾਜਪੁਰਾ ’ਚ ਏਟੀਐਮ ਤੋੜ ਕੇ 5 ਲੱਖ ਦੀ ਲੁੱਟ
Publish Date: Tue, 06 Oct 2026 05:44 PM (IST)
Updated Date: Tue, 06 Oct 2026 05:47 PM (IST)
ਫੋਟੋ 6ਪੀਟੀਐਲ: 31: ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਸ਼ਹਿਰ ਵਿਖੇ ਮੰਗਲਵਾਰ ਦੇ ਤੜਕੇ 5 ਵਜੇ ਤੋਂ ਪਹਿਲਾਂ ਚੋਰਾਂ ਦੇ ਵੱਲੋਂ ਕੇਂਦਰਾਂ ਬੈਂਕ ਦੇ ਏਟੀਐੱਮ ਨੂੰ ਤੋੜ ਕੇ ਉਸ ਦੇ ਅੰਦਰ ਪਏ ਕਰੀਬ ਪੰਜ ਤੋਂ ਸਾਢੇ 5 ਲੱਖ ਰੁਪਏ ਦੀ ਲੁੱਟ ਕਰਕੇ ਮੌਕੇ ਤੋਂ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਰਾਜਪੁਰਾ ਮਨਜੀਤ ਸਿੰਘ ਅਤੇ ਥਾਣਾ ਸਿਟੀ ਪੁਲਿਸ ਦੇ ਐੱਸਐੱਚਓ ਵੱਲੋਂ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦੇ ਅਨੁਸਾਰ ਰਾਜਪੁਰਾ ਵਿਖੇ ਸਥਿਤ ਕੇੰਨਰਾ ਬੈਂਕ ਦੇ ਏਟੀਐੱਮ ਨੂੰ ਅੱਜ ਤੜਕੇ 4:55 ਤੋਂ 5:00 ਵਜੇ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਹੋਇਆ ਕਟਰ ਦੀ ਮਦਦ ਦੇ ਨਾਲ ਏਟੀਐੱਮ ਨੂੰ ਤੋੜ ਕੇ ਉਸ ਵਿਚ ਰੱਖੇ ਪੰਜ ਤੋਂ ਸਾਢੇ 5 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੁੱਟ ਕਰਨ ਵਾਲੇ ਚੋਰ ਕਾਲੇ ਰੰਗ ਦੀ ਥਾਰ ਵਿਚ ਆਏ ਸਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਮਨਜੀਤ ਸਿੰਘ ਅਤੇ ਥਾਣਾ ਸਿਟੀ ਪੁਲਿਸ ਦੇ ਐੱਸਐੱਚਓ ਇੰਸਪੈਕਟਰ ਸੁਮਿਤ ਮੋਰ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪੁੱਜ ਗਏ ਅਤੇ ਉਨ੍ਹਾਂ ਦੇ ਵੱਲੋਂ ਮੌਕੇ ਦਾ ਜਾਇਜ਼ਾ ਲੈ ਕੇ ਬੈਂਕ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਲੁੱਟ ਦੀ ਘਟਨਾ ਸਬੰਧੀ ਵੱਖ-ਵੱਖ ਪਹਿਲੂਆਂ ਤੇ ਜਾਂਚ ਆਰੰਭ ਦਿੱਤੀ ਹੈ। ਦੱਸਣਯੋਗ ਹੈ ਕੇਂਦਰਾਂ ਬੈਂਕ ਸ਼ਹਿਰ ਦੀ ਮੁੱਖ ਸੜਕ ਉੱਤੇ ਪੈਂਦਾ ਹੈ ਅਤੇ ਉਸ ਸੜਕ ਦੇ ਉੱਤੇ ਲਗਾਤਾਰ ਦਿਨ ਰਾਤ ਵਹੀਕਲਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਰਹਿੰਦਾ ਹੈ ਤੇ ਪੈਟਰੋਲਿੰਗ ਪੁਲਿਸ ਵੱਲੋਂ ਵੀ ਲਗਾਤਾਰ ਗਸਤ ਕੀਤੀ ਜਾਂਦੀ ਹੈ ਪਰ ਇੱਥੇ ਇਹ ਸਵਾਲ ਖੜਾ ਹੁੰਦਾ ਹੈ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਬੇਖੌਫ ਹੋ ਕੇ ਪੈਸਿਆਂ ਦੀ ਲੁੱਟ ਕਰਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਕਾਰਨ ਇਲਾਕਾ ਨਿਵਾਸੀਆਂ ਅਤੇ ਵਪਾਰੀਆਂ ਵਿਚ ਸੁਰੱਖਿਆ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦੀ ਪੈੜ ਨੱਪੀ ਜਾ ਸਕੇ।