ਰਾਜਪੁਰਾ ਕੌਂਸਲ ਹਾਊਸ ’ਚ ਸਰਬਸੰਮਤੀ ਨਾਲ 44 ਮਤੇ ਪਾਸ ਰਾਜਪੁਰਾ ਕੌਂਸਲ ਹਾਊਸ ’ਚ ਸਰਬਸੰਮਤੀ ਨਾਲ 44 ਮਤੇ ਪਾਸ
Publish Date: Sat, 31 Oct 2026 05:29 PM (IST)
Updated Date: Sat, 31 Oct 2026 05:32 PM (IST)
ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਦੇ ਹਾਊਸ ਦੀ ਮੀਟਿੰਗ ਪ੍ਰਧਾਨ ਰਿਤੇਸ਼ ਬਾਂਸਲ ਦੀ ਅਗਵਾਈ ਦੇ ਵਿੱਚ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ’ਤੇ ਹਲਕਾ ਰਾਜਪੁਰਾ ਵਿਧਾਇਕਾ ਨੀਨਾ ਮਿੱਤਲ, ਹਲਕਾ ਘਨੋਰ ਦੇ ਵਿਧਾਇਕ ਗੁਰਲਾਲ ਸਿੰਘ ਮੌਜੂਦ ਰਹੇ। ਇਸ ਤੋਂ ਇਲਾਵਾ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਕਲਪਨਾ ਕੁਕਰੇਜਾ ਸਮੇਤ ਆਮ ਆਦਮੀ ਪਾਰਟੀ ਦੇ ਕੌਂਸਲਰ, ਭਾਜਪਾ ਕੌਂਸਲਰ ਹਾਜ਼ਰ ਰਹੇ ਜਦਕਿ ਕਾਂਗਰਸ ਪਾਰਟੀ ਦੇ ਕੌਂਸਲਰਾਂ ਵੱਲੋਂ ਮੀਟਿੰਗ ਦਾ ਬਾਈਕਾਟ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਇੱਕ ਕੌਂਸਲਰ ਸਮੇਤ ਇਕ ਆਜ਼ਾਦ ਕੌਂਸਲਰ ਮੀਟਿੰਗ ਦੌਰਾਨ ਗੈਰ ਹਾਜ਼ਰ ਰਹੇ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਦੇ ਪ੍ਰਧਾਨ ਰਿਤੇਸ਼ ਬਾਂਸਲ ਦੇ ਵੱਲੋਂ ਹਾਊਸ ਮੀਟਿੰਗ ਦੇ ਵਿੱਚ ਰਾਜਪੁਰਾ ਸ਼ਹਿਰ ਦੀਆਂ ਸੜਕਾਂ, ਸੀਵਰੇਜ ਸਿਸਟਮ, ਸ਼ਹਿਰ ਅੰਦਰ ਵੱਖ-ਵੱਖ ਥਾਵਾਂ ਤੇ ਸੀਸੀ ਟੀਵੀ ਕੈਮਰੇ ਲਗਵਾਉਣ, ਸਾਈ ਝੂਲੇ ਲਾਲ ਚੌਕ, ਆਰੀਆ ਸਮਾਜ ਚੌਂਕ ਬਣਾਉਣ ਨੂੰ ਮਨਜ਼ੂਰੀ ਸਮੇਤ 44 ਮਤੇ ਸਰਬ ਸੰਮਤੀ ਦੇ ਨਾਲ ਪਾਸ ਕਰਦਿਆਂ ਹੋਇਆਂ ਕਰੀਬ 23 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਕੰਮਾਂ ਦੇ ਉੱਤੇ ਮੋਹਰ ਲਗਾਈ ਗਈ। ਮੀਟਿੰਗ ਦੌਰਾਨ ਹਲਕਾ ਰਾਜਪੁਰਾ ਵਿਧਾਇਕਾਂ ਨੀਨਾ ਮਿੱਤਲ ਅਤੇ ਵਿਧਾਇਕ ਗੁਰਲਾਲ ਘਨੌਰ ਨੇ ਸਮੁੱਚੇ ਕੌਂਸਲਰਾਂ ਦਾ ਵਿਕਾਸ ਕਾਰਜਾਂ ਦੇ ਮਤਿਆਂ ਦੇ ਉੱਤੇ ਸਹਿਮਤੀ ਦੇਣ ਬਦਲੇ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਹਲਕਾ ਰਾਜਪੁਰਾ ਅਤੇ ਹਲਕਾ ਘਨੋਰ ਅਧੀਨ ਆਉਂਦੇ ਏਰੀਏ ਦੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਹਨ ਅਤੇ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਖੇਡਾਂ ਦੇ ਵੱਲ ਜੋੜਨ ਦੇ ਲਈ ਖੇਡ ਮੈਦਾਨ ਵੀ ਤਿਆਰ ਕੀਤੇ ਗਏ ਹਨ। ਨਗਰ ਕੌਂਸਲ ਪ੍ਰਧਾਨ ਰਿਤੇਸ਼ ਬਾਂਸਲ ਨੇ ਹਾਊਸ ਦੀ ਮੀਟਿੰਗ ਵਿੱਚ ਹਾਜ਼ਰ ਕੌਂਸਲਰਾਂ ਦੇ ਵੱਲੋਂ ਸ਼ਹਿਰ ਦੇ ਵਿਕਾਸ ਦੇ ਕੰਮਾਂ ਸਬੰਧੀ ਦਿੱਤੇ ਗਏ ਸਹਿਯੋਗ ਬਦਲੇ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਉਹ ਪੰਜਾਬ ਦੇ ਪ੍ਰਵੇਸ਼ ਦੁਆਰ ਵਜੋਂ ਜਾਣੇ ਜਾਂਦੇ ਰਾਜਪੁਰਾ ਸ਼ਹਿਰ ਦੇ ਵਿਕਾਸ ਕੰਮਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਘਾਟ ਨਹੀਂ ਆਉਣ ਦੇਣਗੇ। ਅੱਜ ਦੀ ਇਸ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਪ੍ਰਵੀਨ ਛਾਬੜਾ ਅਤੇ ਕੌਂਸਲਰ ਬਿਕਰਮਜੀਤ ਸਿੰਘ ਕੰਡੇਵਾਲਾ ਅਤੇ ਕਾਂਗਰਸ ਦੇ ਸਾਰੇ ਕੌਂਸਲਰ ਗੈਰ ਹਾਜ਼ਰ ਰਹੇ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਕੌਂਸਲਰ ਰੁਪਿੰਦਰ ਕੌਰ ਸਰਵਾਰਾ, ਕੌਂਸਲਰ ਰੰਜਨਾ ਸ਼ਰਮਾ, ਜਸਵੀਰ ਕੌਰ, ਰਾਜਵੀਰ ਕੌਰ ਵਿਰਕ, ਰੀਟਾ ਬੰਸਲ, ਮੋਨੀਕਾ ਸ਼ਰਮਾ, ਕ੍ਰਿਸ਼ਨ ਕੁਮਾਰ, ਗੁਰਧਿਆਨ ਸਿੰਘ ਜੋਗਾ, ਰੁਪਿੰਦਰ ਸਿੰਘ ਸੰਧੂ, ਹਿਮਾਂਸ਼ੂ ਸਪਰਾ, ਪ੍ਰਤੀਕ ਕੁਮਾਰ, ਸਵਰਨਜੀਤ ਸਿੰਘ, ਸੁਖਚੈਨ ਸਿੰਘ ਸਰਵਾਰਾ ਸਮੇਤ ਨਗਰ ਕੌਂਸਲ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।