- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਫ਼ਤ ਕੈਂਪ ਵਿਚ 32 ਮਰੀਜ਼ਾਂ ਦੀ ਹੋਈ ਆਪ੍ਰੇਸ਼ਨ ਲਈ ਚੋਣ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਲਾਇਨਜ਼ ਕਲੱਬ ਸਮਾਣਾ ਰੋਇਲ ਵਲੋਂ ਪ੍ਰਧਾਨ ਜੀਵਨ ਗਰਗ ਦੀ ਅਗਵਾਈ ਵਿਚ ਸਿਵਲ ਹਸਪਤਾਲ ਸਮਾਣਾ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨਾਂ ਦਾ ਮੁਫ਼ਤ ਕੈਂਪ ਸਥਾਨਕ ਅਗਰਵਾਲ ਧਰਮਸ਼ਾਲਾ ’ਚ ਲਗਾਇਆ ਗਿਆ। ਕੈਂਪ ਵਿਚ ਮੁੱਖ ਮਹਿਮਾਨ ਵਜੋਂ ਐੱਸਐੱਮਓ ਡਾ. ਨੰਦਨੀ ਸ਼ਰਮਾ ਨੇ ਸ਼ਿਰਕਤ ਕਰਦਿਆਂ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਾ. ਜਿਤੇਨ ਡਾਹਰਾ, ਡਾ. ਮਨਦੀਪ ਸਿੰਘ, ਡਾ. ਪ੍ਰਦੀਪ ਸਿੰਘ, ਹਰਪ੍ਰੀਤ ਕੌਰ, ਰਣਜੀਤ ਕੌਰ ਵੀ ਮੌਜੂਦ ਸਨ। ਕੈਂਪ ਵਿਚ ਸਿਵਲ ਹਸਪਤਾਲ ਸਮਾਣਾ ਤੋਂ ਆਏ ਅੱਖਾਂ ਦੇ ਮਾਹਿਰ ਡਾ. ਗੁਰਪ੍ਰੀਤ ਸਿੰਘ ਨੇ 175 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਅਤੇ 32 ਲੋੜਵੰਦ ਮਰੀਜ਼ਾਂ ਨੂੰ ਆਪ੍ਰੇਸ਼ਨਾਂ ਲਈ ਚੁਣਿਆ ਗਿਆ, ਜਿਨ੍ਹਾਂ ਦੀਆਂ ਅੱਖਾਂ ਵਿਚ ਲੈਂਜ਼ ਪਾ ਕੇ ਆਪ੍ਰੇਸ਼ਨ ਕੀਤੇ ਜਾਣਗੇ। ਕੈਂਪ ’ਚ ਮੁੱਖ ਮਹਿਮਾਨ ਐੱਸਐੱਮਓ ਡਾ. ਨੰਦਨੀ ਸ਼ਰਮਾ ਨੇ ਕਿਹਾ ਕਿ ਲੋੜਵੰਦ ਲੋਕਾਂ ਲਈ ਸਿਹਤ ਵਿਭਾਗ ਵਲੋਂ ਹੋਰ ਬਿਮਾਰੀਆਂ ਸੰਬਧੀ ਕੈਂਪ ਲਗਾ ਕੇ ਲੋਕਾਂ ਨੂੰ ਹੋਰ ਵੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਮੌਕੇ ਕਲੱਬ ਪ੍ਰਧਾਨ ਜੀਵਨ ਗਰਗ ਨੇ ਐੱਸਐੱਮਓ ਅਤੇ ਡਾਕਟਰਾਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸਕੱਤਰ ਅਜੇ ਕੁਮਾਰ, ਖ਼ਜ਼ਾਨਚੀ ਅਸ਼ਵਨੀ ਗਰਗ, ਪੁਨੀਤ ਸਿੰਗਲਾ, ਪ੍ਰਾਜੈਕਟ ਚੇਅਰਮੈਨ ਰਾਜੇਸ਼ ਮਿੱਤਲ, ਡਾ: ਸੰਦੀਪ ਮਿੱਤਲ, ਜਵਾਹਰ ਗੋਇਲ, ਹੈਪੀ, ਸਿੰਕਦਵੀਰ ਜਿੰਦਲ, ਲਲਿਤ ਸਿੰਗਲਾ, ਸੰਜੇ ਧਨੇਠਾ, ਰੋਹਿਤ ਕੁਮਾਰ, ਮੋਹਿਤ ਗੋਇਲ, ਪਰਮਜੀਤ ਲਾਲ, ਅਜੇ ਗਰਗ, ਅਗਰਵਾਲ ਧਰਮਸ਼ਾਲਾ ਕਮੇਟੀ ਦੇ ਪ੍ਰਧਾਨ ਦਰਸ਼ਨ ਮਿੱਤਲ, ਮੋਨਜ ਕਾਂਸਲ, ਮਨੀਸ਼, ਵਿਕਾਸ ਵਰਮਾ ਆਦਿ ਹਾਜ਼ਰ ਸਨ।