- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਾਣੀਪਤ (ਹਰਿਆਣਾ) ਤੋਂ ਤਿੰਨੋਂ ਵਿਦਿਆਰਥਣਾਂ ਦੇ ਮਿਲਣ ਉਪਰੰਤ ਪਟਿਆਲਾ ਪਹੁੰਚ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਨ੍ਹਾਂ ਨੇ ਸਾਲਾਨਾ ਸਮਾਗਮ ਤੋਂ ਇਕ ਦਿਨ ਪਹਿਲਾਂ ਹੀ ਘੁੰਮਣ ਦੀ ਯੋਜਨਾ ਬਣਾ ਲਈ ਸੀ। ਆਧਾਰ ਕਾਰਡ ਰਾਹੀਂ ਮੁਫ਼ਤ ਸਫ਼ਰ ਕਰਕੇ ਇਹ ਤਿੰਨੋਂ ਮੋਹਾਲੀ-ਚੰਡੀਗੜ੍ਹ ਖੇਤਰ ਵਿਚ ਚਲੀਆਂ ਗਈਆਂ ਸਨ।

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ , ਪਟਿਆਲਾ। ਸਿਵਲ ਲਾਈਨ ਥਾਣਾ ਖੇਤਰ ਅਧੀਨ ਆਉਂਦੇ ਅਜੀਤ ਨਗਰ ਇਲਾਕੇ ਵਿਚ ਸਥਿਤ ਸੇਂਟ ਪੀਟਰਜ਼ ਅਕੈਡਮੀ ਦਾ ਸਾਲਾਨਾ ਸਮਾਗਮ ਖ਼ਤਮ ਹੁੰਦੇ ਹੀ 14 ਸਾਲ ਦੀਆਂ ਤਿੰਨ ਨਾਬਾਲਗ ਵਿਦਿਆਰਥਣਾਂ ਅਚਾਨਕ ਲਾਪਤਾ ਹੋ ਗਈਆਂ ਸਨ।
ਪਾਣੀਪਤ (ਹਰਿਆਣਾ) ਤੋਂ ਤਿੰਨੋਂ ਵਿਦਿਆਰਥਣਾਂ ਦੇ ਮਿਲਣ ਉਪਰੰਤ ਪਟਿਆਲਾ ਪਹੁੰਚ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਨ੍ਹਾਂ ਨੇ ਸਾਲਾਨਾ ਸਮਾਗਮ ਤੋਂ ਇਕ ਦਿਨ ਪਹਿਲਾਂ ਹੀ ਘੁੰਮਣ ਦੀ ਯੋਜਨਾ ਬਣਾ ਲਈ ਸੀ। ਆਧਾਰ ਕਾਰਡ ਰਾਹੀਂ ਮੁਫ਼ਤ ਸਫ਼ਰ ਕਰਕੇ ਇਹ ਤਿੰਨੋਂ ਮੋਹਾਲੀ-ਚੰਡੀਗੜ੍ਹ ਖੇਤਰ ਵਿਚ ਚਲੀਆਂ ਗਈਆਂ ਸਨ।
ਉੱਥੋਂ ਟਰੇਨ ਰਾਹੀਂ ਇਹ ਅੰਬਾਲਾ ਲਈ ਨਿਕਲੀਆਂ। ਪੈਸੇ ਘੱਟ ਹੋਣ ਕਾਰਨ ਸਿਰਫ਼ ਦੋ ਟਿਕਟਾਂ ਹੀ ਲਈਆਂ ਸਨ, ਪਰ ਅੰਬਾਲਾ ਪਹੁੰਚਣ ਦਾ ਪਤਾ ਹੀ ਨਹੀਂ ਲੱਗਿਆ ਅਤੇ ਸਿੱਧਾ ਪਾਣੀਪਤ ਜਾ ਕੇ ਉੱਤਰ ਗਈਆਂ। ਪਟਿਆਲਾ ਤੋਂ ਨਿਕਲਣ ਤੋਂ ਬਾਅਦ ਇਨ੍ਹਾਂ ਨੇ ਮੋਹਾਲੀ-ਚੰਡੀਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਰਾਤ ਨੂੰ ਸ਼ਰਨ ਵੀ ਲਈ ਸੀ, ਜਿਸ ਤੋਂ ਬਾਅਦ ਅਗਲੇ ਦਿਨ ਇਹ ਤਿੰਨੋਂ ਹਰਿਆਣਾ ਲਈ ਰਵਾਨਾ ਹੋਈਆਂ।
ਜੇ ਪਾਸੇ 15 ਅਗਸਤ ਨੂੰ ਸਕੂਲ ਦਾ ਸਮਾਗਮ ਖ਼ਤਮ ਹੋਣ ਤੋਂ ਬਾਅਦ ਜਦੋਂ ਬਾਹਰ ਨਿਕਲੀਆਂ ਤਿੰਨੋਂ ਵਿਦਿਆਰਥਣਾਂ ਦਾ ਕੋਈ ਸੁਰਾਗ ਨਾ ਲੱਗਾ ਤਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।
ਪੁਲਿਸ ਟੀਮਾਂ ਨੇ 24 ਘੰਟੇ ਲਗਾਤਾਰ ਮਿਹਨਤ ਕਰਦਿਆਂ 16 ਅਗਸਤ ਨੂੰ ਦੁਪਹਿਰ ਵੇਲੇ ਤਿੰਨਾਂ ਨੂੰ ਪਾਣੀਪਤ ਤੋਂ ਬਰਾਮਦ ਕਰ ਲਿਆ। ਹਰਿਆਣਾ ਪੁਲਿਸ ਨਾਲ ਤਾਲਮੇਲ ਕਰਕੇ ਤਿੰਨਾਂ ਨੂੰ ਰੇਲਵੇ ਸਟੇਸ਼ਨ ਤੋਂ ਟਰੇਸ ਕਰਨ ਉਪਰੰਤ ਬਾਅਦ ਦੁਪਹਿਰ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਤਿੰਨੋਂ ਬੱਚੀਆਂ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ।