3 ਮੁਲਜ਼ਮ ਗ੍ਰਿਫ਼ਤਾਰ, 10 ਗ੍ਰਾਮ ਹੈਰੋਇਨ ਬਰਾਮਦ
3 ਮੁਲਜ਼ਮ ਗ੍ਰਿਫਤਾਰ, 10 ਗ੍ਰਾਮ ਹੈਰੋਇਨ ਬਰਾਮਦ
Publish Date: Thu, 26 Mar 2026 05:05 PM (IST)
Updated Date: Fri, 27 Mar 2026 04:05 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਐੱਸਐੱਸਪੀ ਸਰਤਾਜ ਸਿੰਘ ਚਾਹਲ ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਬ ਡਿਵੀਜ਼ਨ ਸੰਗਰੂਰ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ ਤੇ ਪਿੰਡਾਂ ਦੇ ਪਹਿਰੇਦਾਰ ਤਹਿਤ ਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 17 ਤੋਂ 23 ਮਾਰਚ ਤੱਕ ਡਰੱਗ ਦੇ 03 ਮੁਕੱਦਮੇ ਦਰਜ ਕਰ ਕੇ 03 ਕਥਿਤ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰਨ ਉਪਰੰਤ 10 ਗ੍ਰਾਮ ਹੈਰੋਇਨ/ਚਿੱਟਾ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਬਕਾਰੀ ਐਕਟ ਤਹਿਤ ਵੀ 01 ਮੁਕੱਦਮਾ ਦਰਜ ਕਰ ਕੇ 02 ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ 12 ਬੋਤਲਾਂ ਸ਼ਰਾਬ ਠੇਕਾ ਅੰਗਰੇਜ਼ੀ ਬਰਾਮਦ ਕਰਵਾਉਣ ਦੇ ਨਾਲ-ਨਾਲ ਜੂਆ ਐਕਟ ਤਹਿਤ ਇਕ ਮੁਕੱਦਮਾ ਦਰਜ ਕਰ ਕੇ 4 ਕਥਿਤ ਦੋਸ਼ੀਆਨ ਨੂੰ ਗ੍ਰਿਫ਼ਤਾਰ ਕਰਨ ਉਪਰੰਤ 20,010 ਰੁਪਏ ਦੇ ਕਰੰਸੀ ਨੋਟ ਸਮੇਤ ਤਾਸ਼ ਬਰਾਮਦ ਕਰਵਾਏ ਗਏ ਹਨ। ਅਨਟ੍ਰੇਸ ਮੁਕੱਦਮਿਆਂ ਨੂੰ ਟਰੇਸ ਕਰਦੇ ਹੋਏ ਕੋਰਟ ਰੋਡ ਸੰਗਰੂਰ ਵਿਖੇ ਗਹਿਣੇ/ਸੋਨਾ ਅਤੇ ਨਕਦੀ ਦੀ ਚੋਰੀ ਸਬੰਧੀ ਦਰਜ ਕੇਸ ਵਿਚ ਇਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ 9 ਲੱਖ ਰੁਪਏ ਦੀ ਰਿਕਵਰੀ ਕਰਵਾਈ ਗਈ ਹੈ। ਇਸ ਤੋਂ ਇਲਾਵਾ ਬੈਂਕ ਕੋਲੋਂ ਲੋਨ ਲੈ ਕੇ ਲਏ ਇਕ ਟਰੱਕ ਅਤੇ ਕਾਰ ਬਿਨਾਂ ਕਰਜ਼ਾ ਮੋੜੇ ਜਾਅਲੀ ਐੱਨਓਸੀ ਤਿਆਰ ਕਰ ਕੇ ਅੱਗੇ ਵੇਚਣ ਸਬੰਧੀ ਦਰਜ ਮੁਕੱਦਮੇ ਦੇ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਵੱਲੋਂ ਵੇਚਿਆ ਟਰੱਕ/ਟਰਾਲਾ ਕੁੱਲ ਮਲੀਤੀ 26 ਲੱਖ ਰੁਪਏ ਬਰਾਮਦ ਕਰਵਾਉਣ ’ਚ ਕਾਮਯਾਬੀ ਹਾਸਲ ਕੀਤੀ ਹੈ। ਹੀਨੀਅਸ ਕ੍ਰਾਈਮ ਵਾ ਹੋਰ ਜੁਰਮਾਂ ਤਹਿਤ 15 ਕਥਿਤ ਦੋਸ਼ੀਆਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਨਸ਼ੇ ਦੀ ਦਲਦਲ ਵਿੱਚ ਫਸੇ 13 ਵਿਅਕਤੀਆਂ ਨੂੰ ਦਵਾਈ ਦਿਵਾਈ ਗਈ ਹੈ। ਪਬਲਿਕ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ, ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।