ਜੂਆ ਖੇਡਦੇ 27 ਕਾਬੂ, 7 ਲੱਖ ਤੋਂ ਵੱਧ ਦੀ ਨਕਦੀ ਬਰਾਮਦ
ਜੂਆ ਖੇਡਦੇ 27 ਕਾਬੂ, 7 ਲੱਖ ਤੋਂ ਵੱਧ ਦੀ ਨਗਦੀ ਬਰਾਮਦ
Publish Date: Mon, 19 Jan 2026 05:29 PM (IST)
Updated Date: Tue, 20 Jan 2026 04:09 AM (IST)

ਹਰਿਆਣਾ ਤੋਂ ਪੰਜਾਬ ਖੇਡਣ ਆਉਂਦੇ ਸਨ ਜੂਆ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ : ਡੀਐੱਸਪੀ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਥਾਣਾ ਸਦਰ ਪੁਲਿਸ ਨੇ ਗੁਆਂਢੀ ਸੂਬੇ ਹਰਿਆਣਾ ਦੇ ਨਾਲ ਲੱਗਦੇ ਪਿੰਡ ਗੁਰੂ ਨਾਨਕ ਨਗਰ ਚੂੜਲ ਕਲਾਂ ਵਿਖੇ ਛਾਪਾਮਾਰੀ ਕਰ ਕੇ 27 ਵਿਅਕਤੀਆਂ ਨੂੰ 7 ਲੱਖ ਤੋਂ ਵੱਧ ਰੁਪਏ ਦੀ ਰਾਸ਼ੀ ਸਮੇਤ ਜੂਆ ਖੇਡਦੇ ਕਾਬੂ ਕੀਤਾ ਹੈ। ਡੀਐੱਸਪੀ ਰਣਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰੂ ਨਾਨਕ ਨਗਰ ਚੂੜਲ ਵਿਖੇ ਇਕ ਗੈਂਗ ਵੱਡੇ ਪੱਧਰ ’ਤੇ ਜੂਆ ਖੇਡਣ ਤੇ ਖਿਡਾਉਣ ਦਾ ਕੰਮ ਕਰਦਾ ਹੈ। ਇਸ ਦੇ ਚਲਦੇ ਥਾਣਾ ਸਦਰ ਦੇ ਇੰਚਾਰਜ ਮਨਪ੍ਰੀਤ ਸਿੰਘ, ਸਿਟੀ ਚੋਟੀਆਂ ਦੇ ਇੰਚਾਰਜ ਰਣਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਵੱਲੋਂ ਮੌਕੇ ’ਤੇ ਰੇਡ ਕਰਦਿਆਂ 27 ਵਿਅਕਤੀਆਂ ਨੂੰ 7 ਲੱਖ 23 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਸਮੇਤ ਜੂਆ ਖੇਡਦੇ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ 27 ਵਿਅਕਤੀਆਂ ਵਿੱਚੋਂ ਪੰਜਾਬ ਦੇ ਸਿਰਫ ਪੰਜ ਹਨ, ਬਾਕੀ ਵਿਅਕਤੀ ਹਰਿਆਣਾ ਨਾਲ ਸਬੰਧਿਤ ਹਨ। ਕਾਬੂ ਕੀਤੇ ਗਏ ਵਿਅਕਤੀਆਂ ਵਿਚ ਪ੍ਰਮੋਦ ਕੁਮਾਰ ਸੰਗਰੂਰ, ਮਨੋਜ ਕੁਮਾਰ ਪਾਤੜਾਂ, ਮਹੇਸ਼ ਕੁਮਾਰ ਪਟਿਆਲਾ, ਤਲਵਿੰਦਰ ਸਿੰਘ ਪਟਿਆਲਾ, ਸ਼ੈਪੀ ਸੰਗਰੂਰ ਤੋਂ ਇਲਾਵਾ ਹਰਿਆਣਾ ਨਾਲ ਸਬੰਧਿਤ ਮਹਿੰਦਰਪਾਲ ਉਰਫ ਚਿੜੀਆ ਰਤੀਆ, ਸੁਖਪਾਲ ਸਿੰਘ ਵਾਸੀ ਰਤੀਆ, ਸੰਦੀਪ ਸਿੰਘ ਟੋਹਾਣਾ, ਭੁਵਨੇਸ਼ ਕੁਮਾਰ ਰਤੀਆ, ਰਘਬੀਰ ਸਿੰਘ ਉਕਲਾਣਾ, ਵਰਿੰਦਰ ਸਿੰਘ ਉਕਲਾਣਾ, ਪ੍ਰਵੀਨ ਕੁਮਾਰ ਟੋਹਾਣਾ, ਡਿੰਪਲ ਕੁਮਾਰ ਰਤੀਆ, ਅੰਚਿਤ ਕੁਮਾਰ ਟੋਹਾਣਾ, ਦਲੀਪ ਸਿੰਘ ਟੋਹਾਣਾ, ਕੁਲਦੀਪ ਸਿੰਗਲਾ ਟੋਹਾਣਾ, ਵਿਨੋਦ ਕੁਮਾਰ ਭੁੰਨਾ, ਸੁਰਿੰਦਰ ਸਿੰਘ ਹਿਸਾਰ, ਸੋਨੂ ਉਰਫ ਬਾਗੜੀ ਭੂਨਾ, ਸੁਨੀਲ ਕੁਮਾਰ ਭੂਨਾ, ਅਨਿਲ ਸੈਣੀ ਟੋਹਾਣਾ, ਦਿਲਬਾਗ ਸਿੰਘ ਟੋਹਾਣਾ, ਰਵੀ ਹਿਸਾਰ, ਪ੍ਰਦੀਪ ਉਰਫ ਤੋਤਾ ਹਿਸਾਰ, ਰਜੇਸ਼ ਹਿਸਾਰ, ਮਿੰਟੂ ਹਿਸਾਰ ਤੇ ਰਮੇਸ਼ ਕੁਮਾਰ ਟੋਹਾਣਾ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ। ਡੀਐੱਸਪੀ ਨੇ ਸਪਸ਼ਟ ਕੀਤਾ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਗੰਭੀਰ ਹੈ। ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਾ ਹਰਿਆਣਾ ਦੇ ਨਾਲ ਇਲਾਕਾ ਲੱਗਦਾ ਹੋਣ ਦੇ ਕਾਰਨ ਸਮੇਂ-ਸਮੇਂ ’ਤੇ ਇੰਟਰ ਸਟੇਟ ਨਾਕੇਬੰਦੀ ਵੀ ਕੀਤੀ ਜਾਂਦੀ ਹੈ, ਪਰ ਉਕਤ ਘਟਨਾ ਤੋਂ ਬਾਅਦ ਪੁਲਿਸ ਪੂਰੀ ਮੁਸਤੈਦੀ ਵਰਤੇਗੀ। ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।