2600 ਲਾਈਨਮੈਨ ਅਪ੍ਰੈਂਟਿਸਸ਼ਿਪ ਯੂਨੀਅਨ ਦੇ ਕਾਰਕੁੰਨ ਜੁਆਇਨਿੰਗ ਨੂੰ ਲੈ ਕੇ ਮੁੜ ਬਿਜਲੀ ਦੇ ਟਾਵਰ 'ਤੇ ਚੜ੍ਹੇ, ਦਿੱਤੀ ਤਿੱਖੀ ਚਿਤਾਵਨੀ ਜ਼ਿਕਰਯੋਗ ਹੈ ਕੋ ਇਹ ਸਿਖਿਆਰਥੀ ਪਿਛਲੇ 8 ਮਹੀਨਿਆ ਤੋਂ ਸੰਘਰਸ ਕਰ ਰਹੇ ਹਨ ਅਤੇ ਪਹਿਲਾਂ ਵੀ ਇਨ੍ਹਾਂ ਨੇ ਪਾਵਰਕਾਮ ਦੇ ਮੁੱਖ ਦਫਤਰ ਸਾਹਮਣ ਲਗਾਏ ਧਰਨੇ ਦੌਰਾਨ ਹੋਏ ਲਾਠੀਚਾਰਜ ਤੋਂ ਬਾਅਦ ਟਾਵਰ ਮੋਰਚਾ ਸੁਰੂ ਕੀਤਾ ਸੀ, ਜਿਸ ਦੇ ਸਿੱਟੇ ਵਜੋਂ ਬਿਜਲੀ ਮੰਤਰੀ ਹਰਪਾਲ ਚੀਮਾ ਵੱਲੋ ਪ੍ਰੈੱਸ ਕਾਨਫਰੰਸ ਕਰ ਕੇ ਇਨ੍ਹਾਂ ਨੁੰ ਰੈਗੁਲਰ ਕਰਨ ਦਾ ਐਲਾਨ ਕੀਤਾ ਸੀ । ਮੈਨੇਜਮੈਂਟ ਵੱਲੋਂ ਸ਼ਰਤ ਸੀ ਕਿ ਪੰਜਾਬੀ ਏ ਪੇਪਰ ਪਾਸ ਕਰਨਾ ਲਾਜ਼ਮੀ ਹੈ।
Publish Date: Tue, 17 Nov 2026 10:51 AM (IST)
Updated Date: Tue, 17 Nov 2026 11:01 AM (IST)
ਪਰਗਟ ਸਿੰਘ, ਪੰਜਬੀ ਜਾਗਰਣ, ਪਟਿਆਲਾ। 2600 ਲਾਇਨਮੈਨ ਐਪ੍ਰੇਟਿਟਸ਼ਿਪ ਯੂਨੀਅਨ ਨੇ ਆਪਣੀਆਂ ਮੰਗਾਂ ਪੂਰੀਆ ਕਰਾਉਣ ਲਈ ਪੰਜਾਬ ਸਰਕਾਰ ਵਿਰੁੱਧ ਮੁੜ ਮੋਰਚਾ ਖੋਲਦਿਆ ਯੂਨੀਅਨ ਦੇ 7 ਨੁਮਾਇੰਦੇ ਮੁੜ ਟਾਵਰ ’ਤੇ ਜਾ ਚੜੇ ਹਨ। ਮੰਗਲਵਾਰ ਨੁੰ ਸਵੇਰ ਵੇਲੇ ਹੀ 2600 ਲਾਇਨਮੈਨ ਐਪ੍ਰੇਟਿਟਸ਼ਿਪ ਦੇ ਕਾਰਕੁੰਨਾਂ ਨੇ ਸੰਗਰੂਰ ਰੋਡ ਸਥਿਤ ਪਿੰਡ ਭੇਡਪੁਰਾ ਨੇੜੇ ਲੰਘਦੀ ਹਾਈਪਾਵਰ ਵੋਲਟੇਜ ਲਾਈਨ ਦੇ ਖੰਭੇ ਹੇਠਾ ਮੋਰਚਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਇਨ੍ਹਾਂ ਦੇ ਸੱਤ ਮੈਂਬਰ ਖੰਬੇ ਦੇ ਉਪਰ ਜਾ ਚੜੇ ਹਨ।
ਜ਼ਿਕਰਯੋਗ ਹੈ ਕੋ ਇਹ ਸਿਖਿਆਰਥੀ ਪਿਛਲੇ 8 ਮਹੀਨਿਆ ਤੋਂ ਸੰਘਰਸ ਕਰ ਰਹੇ ਹਨ ਅਤੇ ਪਹਿਲਾਂ ਵੀ ਇਨ੍ਹਾਂ ਨੇ ਪਾਵਰਕਾਮ ਦੇ ਮੁੱਖ ਦਫਤਰ ਸਾਹਮਣ ਲਗਾਏ ਧਰਨੇ ਦੌਰਾਨ ਹੋਏ ਲਾਠੀਚਾਰਜ ਤੋਂ ਬਾਅਦ ਟਾਵਰ ਮੋਰਚਾ ਸੁਰੂ ਕੀਤਾ ਸੀ, ਜਿਸ ਦੇ ਸਿੱਟੇ ਵਜੋਂ ਬਿਜਲੀ ਮੰਤਰੀ ਹਰਪਾਲ ਚੀਮਾ ਵੱਲੋ ਪ੍ਰੈੱਸ ਕਾਨਫਰੰਸ ਕਰ ਕੇ ਇਨ੍ਹਾਂ ਨੁੰ ਰੈਗੁਲਰ ਕਰਨ ਦਾ ਐਲਾਨ ਕੀਤਾ ਸੀ । ਮੈਨੇਜਮੈਂਟ ਵੱਲੋਂ ਸ਼ਰਤ ਸੀ ਕਿ ਪੰਜਾਬੀ ਏ ਪੇਪਰ ਪਾਸ ਕਰਨਾ ਲਾਜ਼ਮੀ ਹੈ।
ਸਿਖਿਆਰਥੀਆਂ ਦਾ ਕਹਿਣਾ ਹੈ ਕਿ ਇਹ ਪੇਪਰ 20 ਜੁਲਾਈ ਨੂੰ ਹੋ ਚੁੱਕਾ ਹੈ ਅਤੇ ਕਈਆਂ ਨੇ ਪੇਪਰ ਪਾਸ ਕਰ ਲਿਆ ਹੈ ਪਰ ਅੱਜ ਪੇਪਰ ਹੋਏ ਨੂੰ 4 ਮਹੀਨੇ ਹੋ ਗਏ ਹਨ, ਰਿਜਲਟ ਹੀ ਨਹੀਂ ਦਿੱਤਾ ਗਿਆ ਹੈ ਅਤੇ ਨਾ ਜੁਆਇਨਿੰਗ ਕਰਵਾਈ ਕੀਤੀ ਜਾ ਰਹੀ ਹੈ, ਜਿਸਦੇ ਰੋਸ ਵਜੋਂ ਮੁੜ ਮੋਰਚਾ ਖੋਲਣਾ ਪਿਆ ਹੈ। ਧਰਨਾਕਾਰੀਆ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਹੁਣ ਮੋਰਚਾ ਆਰਪਾਰ ਦਾ ਹੋਵੇਗਾ।