ਮਵੀਸੱਪਾਂ ਵਿਖੇ 24ਵਾਂ ਕਬੱਡੀ ਟੂਰਨਾਮੈਂਟ ਆਰੰਭ ਮਵੀਸੱਪਾਂ ਵਿਖੇ 24ਵਾਂ ਕਬੱਡੀ ਟੂਰਨਾਮੈਂਟ ਆਰੰਭ
Publish Date: Sat, 12 Sep 2026 04:26 PM (IST)
Updated Date: Sat, 12 Sep 2026 04:29 PM (IST)
ਫੋਟੋ 12ਪੀਟੀਐਲ: 2 : ਭੁਪਿੰਦਰ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਪਿੰਡ ਮਵੀਸੱਪਾਂ ਵਿਖੇ ਸਿੱਧ ਬਾਬਾ ਗੁਸਾਂਈ ਸਾਹਿਬ ਜੀ ਦੇ ਜੋੜ ਮੇਲੇ ਤੇ ਤਿੰਨ ਰੋਜ਼ਾ 24ਵਾਂ ਕਬੱਡੀ ਮਹਾਂਕੁੰਭ 11 ਤੋਂ 13 ਸਤੰਬਰ ਗ੍ਰਾਮ ਪੰਚਾਇਤ, ਬਾਬਾ ਗੁਸਾਂਈ ਸਾਹਿਬ ਸਪੋਰਟਸ ਕਲੱਬ ,ਸਬੰਧਤ ਨਹਿਰੂ ਯੂਵਾ ਕੇਂਦਰ ,ਯੁਵਕ ਸੇਵਾਵਾਂ ਕਲੱਬ ਅਤੇ ਸਮੁੱਚੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੀ ਸ਼ੁਰੂਆਤ ਬਾਬਾ ਖੇੜਾ ਜੀ ਦੀ ਪਾਠ ਪੂਜਾ ,ਬਾਬਾ ਗੁਸਾਂਈ ਸਾਹਿਬ ਜੀ ਵਿਖੇ ਹਵਨਯੱਗ ਤੇ ਭੰਡਾਰੇ ਉਪਰੰਤ ਹੋਈ। ਇਸ ਤਿੰਨ ਰੋਜ਼ਾ ਕਬੱਡੀ ਮਹਾਕੁੰਭ ਦਾ ਉਦਘਾਟਨ ਮਹੰਤ ਬਾਲਕ ਦਾਸ ਜੀ, ਗ੍ਰਾਮ ਪੰਚਾਇਤ,ਅਤੇ ਸਮੂੰਹ ਕਲੱਬ ਮੈਂਬਰਾਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਕ੍ਰਿਸਨ ਸਿੰਘ ਮਵੀਸੱਪਾਂ ਨੇ ਦੱਸਿਆ ਕਿ ਕਬੱਡੀ ਮਹਾਂਕੁੰਭ ’ਚ 35 ਕਿਲੋ ਤੋਂ 75 ਕਿਲੋਗ੍ਰਾਮ ਵਜਨ ਦੇ ਖਿਡਾਰੀਆਂ ਦੇ ਮੈਚ ਕਰਵਾਏ ਜਾਣਗੇ। ਸਰਪੰਚ ਮਵੀਸੱਪਾਂ ਨੇ ਇਹ ਵੀ ਦੱਸਿਆ ਕਿ 13 ਸਤੰਬਰ ਕਬੱਡੀ ਕੱਪ ਦੇ ਅਖੀਰਲੇ ਦਿਨ ਚੈਤਨ ਸਿੰਘ ਜੋੜਾਮਾਜਰਾ ਐਮ ਐਲ ਏ ਸਮਾਣਾ,ਸੁਰਜੀਤ ਸਿੰਘ ਰੱਖੜਾ ਸਾਬਕਾ ਕੈਬਨਿਟ ਮੰਤਰੀ ਪੰਜਾਬ,ਹਰਚੰਦ ਸਿੰਘ ਬਰਸ਼ਟ ਚੇਅਰਮੈਨ ਮੰਡੀਬੋਰਡ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਕ੍ਰਿਸ਼ਨ ਸਿੰਘ ਸਰਪੰਚ, ਸਮੂਹ ਕਲੱਬ ਮੈਬਰਾਂ ਖੇਤਰ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਂ ਖੇਡ ਕਬੱਡੀ ਕੱਪ ਵਿਚ ਸਮੇਂ ਸਿਰ ਪਹੁੰਚ ਕੇ ਇਸ ਖੇਡ ਅਤੇ ਖਿਡਾਰੀ ਵੀਰਾਂ ਦਾ ਮਾਣ ਵਧਾਓ।