ਵੱਖ-ਵੱਖ ਮਾਮਲਿਆਂ ’ਚ 13 ਵਿਅਕਤੀ ਕਾਬੂ
ਵੱਖ-ਵੱਖ ਮਾਮਲਿਆਂ ’ਚ 13 ਵਿਅਕਤੀ ਕਾਬੂ
Publish Date: Thu, 19 Feb 2026 03:50 PM (IST)
Updated Date: Fri, 20 Feb 2026 04:01 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਬ-ਡਵੀਜਨ ਭਵਾਨੀਗੜ੍ਹ ਵੱਲੋਂ 11 ਫਰਵਰੀ ਤੋਂ 18 ਫਰਵਰੀ ਤਕ ਕੀਤੀ ਗਈ ਕਾਰਗੁਜਾਰੀ ਦੀ ਸਰਤਾਜ ਸਿੰਘ ਚਾਹਲ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਤੇ ਸਬ ਡਵੀਜ਼ਨ ਭਵਾਨੀਗੜ੍ਹ ਦੇ ਡੀਐੱਸਪੀ ਰਾਹੁਲ ਕੌਸ਼ਲ ਨੇ ਦੱਸਿਆ ਕਿ ਸਬ-ਡਵੀਜਨ ਭਵਾਨੀਗੜ੍ਹ ਵੱਲੋਂ ‘‘ਯੁੱਧ ਨਸ਼ਿਆਂ ਵਿਰੁੱਧ’’ ‘ਪਿੰਡ ਦੇ ਪਹਿਰੇਦਾਰ’ ਤੇ ‘‘ਆਪ੍ਰੇਸ਼ਨ ਪ੍ਰਹਾਰ 2.0’’ ਤਹਿਤ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 11 ਤੋਂ 18 ਫਰਵਰੀ ਤੱਕ ਕੁੱਲ 13 ਦੋਸ਼ੀ ਜੋ ਵੱਖ-ਵੱਖ ਮੁਕੱਦਮਿਆਂ ਵਿਚ ਲੋੜੀਂਦੇ ਸਨ, ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਤੋਂ ਇਲਾਵਾ ਆਪ੍ਰੇਸ਼ਨ ਪ੍ਰਹਾਰ 2.0 ਤਹਿਤ ਹੁਣ ਤੱਕ ਕੁੱਲ 25 ਦੋਸ਼ੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਇਸ ਅਰਸੇ ਦੌਰਾਨ ਇਕ ਐੱਨਡੀਪੀਐੱਸ ਐਕਟ ਤਹਿਤ ਦਰਜ ਕੀਤੇ ਮੁਕਦਮੇ 1 ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਕੋਲੋਂ 10 ਨਸ਼ੀਲੇ ਇੰਜੈਕਸ਼ਨ ਬਰਾਮਦ ਹੋਏ। ਥਾਣਾ ਭਵਾਨੀਗੜ੍ਹ ਦੇ ਏਰੀਆ ਵਿਚ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ। ਇਸ ਕੋਲੋਂ ਇਕ ਸਕੂਟਰੀ ਬਰਾਮਦ ਹੋਈ। ਇਸ ਤੋਂ ਇਲਾਵਾ ਥਾਣਾ ਭਵਾਨੀਗੜ੍ਹ ਦੇ ਏਰੀਆ ਵਿਚ ਨਸ਼ਾ ਕਰਨ ਦੇ ਆਦਿ 5 ਵਿਅਕਤੀਆਂ ਨੂੰ ਓਟ ਸੈਂਟਰ ਵਿਚ ਦਵਾਈ ਦਿਵਾਈ ਗਈ ਤੇ ਨਸ਼ਾ ਛੱਡਣ ਲਈ ਪ੍ਰੇਰਿਆ ਗਿਆ। ਡੀਐੱਸਪੀ ਰਾਹੁਲ ਕੌਂਸਲ ਨੇ ਦੱਸਿਆ ਕਿ ਭਵਾਨੀਗੜ੍ਹ ਪੁਲਿਸ ਵੱਲੋਂ ਏਰੀਆ ਵਿਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੌਰਾਨ 155 ਵਿਅਕਤੀਆਂ ਨੂੰ ਚੈੱਕ ਕਰਨ ਉਪਰੰਤ ਧਾਰਾ 172 ਬੀਐੱਨਐੱਸਐੱਸ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਅਤੇ ਦਿਨ-ਰਾਤ ਸਮੇਂ ਗਸ਼ਤਾਂ ਦੌਰਾਨ ਏਰੀਆ ਵਿਚ ਟਰੈਫਿਕ ਦੇ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ 85 ਵ੍ਹੀਕਲਾਂ ਦੇ ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਨਣ ਉਪਰੰਤ 25 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ, ਸਪੋਰਟਸ ਕਲੱਬਾਂ, ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ ਕਰ ਕੇ ਆਮ ਪਬਲਿਕ ਤੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।