- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਕੋ ਜਾਣੋ ਕੁਇਜ਼ ਮੁਕਾਬਲੇ ਵਿੱਚ ਸੱਤ ਸਕੂਲਾਂ ਦੀਆਂ 12 ਟੀਮਾਂ ਨੇ ਲਿਆ ਭਾਗ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਭਾਰਤ ਵਿਕਾਸ ਪ੍ਰੀਸ਼ਦ ਸਮਾਣਾ ਵੱਲੋਂ ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ‘ਭਾਰਤ ਕੋ ਜਾਣੋ’ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸੀਨੀਅਰ ਭਾਜਪਾ ਆਗੂ ਨੀਰਜ ਜਿੰਦਲ ਤੇ ਵਿਸ਼ੇਸ਼ ਮਹਿਮਾਨ ਵਜੋਂ ਸਮਾਜ ਸੇਵੀ ਰਾਜੇਸ਼ ਜਿੰਦਲ ਤੇ ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਦਰਸ਼ਨ ਮਿੱਤਲ ਸ਼ਾਮਲ ਹੋਏ। ਪੁਹੰਚੇ ਮੁੱਖ ਮਹਿਮਾਨਾਂ ਨੇ ਜੋਯਤੀ ਪ੍ਰਚਲਿਤ ਕੀਤੀ। ਇਸ ਵਿਚ ਸੱਤ ਸਕੂਲਾਂ ਦੀਆਂ 12 ਟੀਮਾਂ ਨੇ ਭਾਗ ਲਿਆ। ਸੀਨੀਅਰ ਵਰਗ ਵਿੱਚ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੇ ਜੂਨੀਅਰ ਵਰਗ ਵਿਚ ਅਗਰਸੈਨ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੋਵਾਂ ਵਰਗਾਂ ਦੀਆਂ ਜੇਤੂ ਟੀਮਾਂ 22 ਨਵੰਬਰ 2026 ਨੂੰ ਗੋਬਿੰਦਗੜ੍ਹ ਵਿਖੇ ਹੋਣ ਵਾਲੇ ਸੂਬਾ ਪੱਧਰੀ ਮੁਕਾਬਲੇ ਵਿਚ ਭਾਗ ਲੈਣਗੀਆਂ। ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਸਰਟੀਫਿਕੇਟ,ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਰਾਜਿੰਦਰ ਪਰਸ਼ਾਦ,ਅਸ਼ੋਕ ਕੁਮਾਰ ਗੁਪਤਾ,ਯਤਿੰਦਰ ਸ਼ਰਮਾ(ਪ੍ਰੋਜੈਕਟ ਚੇਅਰਮੈਨ), ਵਿਜੇ ਡਵਰ, ਸ਼ਸ਼ੀ ਭੂਸ਼ਣ ਸਿੰਗਲਾ, ਸੰਦੀਪ ਕੁਮਾਰ, ਚਮਨ ਗੋਇਲ,ਬ੍ਰਿਜ ਭੂਸ਼ਣ ਕਾਂਸਲ, ਜਸਵਿੰਦਰ ਦਰਦ, ਪਰਮਿੰਦਰ ਅਰੋੜਾ, ਰਾਜਿੰਦਰ ਵਿੱਕੀ, ਸੁਨੀਸ਼ ਸਿੰਗਲਾ, ਵਿਕਾਸ ਛੋਟੂ, ਅਮਿਤ ਸਿੰਗਲਾ, ਸੰਜੀਵ ਗਰਗ, ਸੇਵਾ ਮੁਕਤ ਡੀ.ਐੱਸ.ਪੀ ਨਾਹਰ ਸਿੰਘ, ਦਿਨੇਸ਼ ਸੂਦ, ਨਰਾਇਣ ਦਾਸ, ਨਵਨੀਤ ਗਰਗ ਵੀ ਹਾਜ਼ਰ ਸਨ। ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਾਜਿੰਦਰ ਪਰਸ਼ਾਦ ਨੇ ਮੁੱਖ ਮਹਿਮਾਨਾਂ, ਪਤਵੰਤੇ ਸੱਜਣਾਂ, ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕੀਤਾ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿਚ ਦੇਸ਼ ਪ੍ਰੇਮ, ਰਾਸ਼ਟਰੀ ਚੇਤਨਾ ਅਤੇ ਭਾਰਤੀ ਇਤਿਹਾਸ ਤੇ ਸੱਭਿਆਚਾਰ ਪ੍ਰਤੀ ਰੁਚੀ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।