ਟਾਇਰ ਫੱਟਣ ਕਾਰਨ ਵਾਪਰਿਆ ਭਿਆਨਕ ਹਾਦਸਾ: ਸਬਜ਼ੀਆਂ ਨਾਲ ਲੱਦਿਆ 'ਛੋਟਾ ਹਾਥੀ' ਪਲਟਿਆ, ਚਾਲਕ ਗੰਭੀਰ ਜ਼ਖਮੀ
ਅੱਜ ਦੁਪਹਿਰ ਸਮੇਂ ਪਿੰਡ ਘਸੀਟਪੁਰ ਦੇ ਨਜ਼ਦੀਕ ਟਾਇਰ ਫੱਟਣ ਕਾਰਨ ਸਬਜ਼ੀ ਨਾਲ ਭਰਿਆ ਟਰੱਕ ਸੜਕ ’ਤੇ ਪਲਟ ਗਿਆ। ਇਸ ਹਾਦਸੇ ’ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਛੋਟੇ ਹਾਥੀ ਦੇ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
Publish Date: Fri, 08 May 2026 04:44 PM (IST)
Updated Date: Fri, 08 May 2026 04:47 PM (IST)
ਸ਼ਾਮ ਤਿਵਾੜੀ, ਪੰਜਾਬੀ ਜਾਗਰਣ, ਬਟਾਲਾ। ਅੱਜ ਦੁਪਹਿਰ ਸਮੇਂ ਪਿੰਡ ਘਸੀਟਪੁਰ ਦੇ ਨਜ਼ਦੀਕ ਟਾਇਰ ਫੱਟਣ ਕਾਰਨ ਸਬਜ਼ੀ ਨਾਲ ਭਰਿਆ ਟਰੱਕ ਸੜਕ ’ਤੇ ਪਲਟ ਗਿਆ। ਇਸ ਹਾਦਸੇ ’ਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਛੋਟੇ ਹਾਥੀ ਦੇ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਟੈਂਪੂ ਦੇ ਚਾਲਕ ਜੋਬਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਛੋਟੇ ਹਾਥੀ ’ਤੇ ਵੱਲਾ ਮੰਡੀ ਅੰਮ੍ਰਿਤਸਰ ਤੋਂ ਸਬਜ਼ੀ ਲੋਡ ਕਰਕੇ ਜੰਮੂ ਜਾ ਰਿਹਾ ਸੀ ਕਿ ਜਦ ਉਹ ਪਿੰਡ ਘਸੀਟਪੁਰ ਦੇ ਨਜ਼ਦੀਕ ਪਹੁੰਚਿਆ ਤਾਂ ਅਚਾਨਕ ਉਸਦੇ ਛੋਟੇ ਸਾਥੀ ਦਾ ਪਿੱਛਲਾ ਟਾਇਰ ਫੱਟ ਗਿਆ ਜਿਸਦੇ ਚਲਦਿਆਂ ਛੋਟੇ ਹਾਥੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਸੜਕ ’ਤੇ ਪਲਟ ਗਿਆ।
ਜੋਬਨਪ੍ਰੀਤ ਸਿੰਘ ਕਿਹਾ ਕਿ ਇਸ ਘਟਨਾ ’ਚ ਉਸਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਸਦੇ ਛੋਟੇ ਹਾਥੀ ਦਾ ਵੀ ਕਾਫੀ ਨੁਕਸਾਨ ਹੋਇਆ ਹੈ।