ਮਾਤਾ ਆਸ਼ਾਪੂਰਨੀ ਮੰਦਰ ’ਚ ਲਗਾਇਆ ਲੰਗਰ ਮਾਤਾ ਆਸ਼ਾਪੂਰਨੀ ਮੰਦਰ ’ਚ ਸ਼ਰਧਾ
Publish Date: Thu, 17 Sep 2026 03:25 PM (IST)
Updated Date: Thu, 17 Sep 2026 03:26 PM (IST)
151 ਮਣ ਸੁੱਚੀ ਪੂੜੀ ਕੜਾਹ ਪ੍ਰਸਾਦ ਵੰਡਿਆ ਸਹਿਯੋਗੀ ਦਾਨੀ ਸੱਜਣਾਂ ਨੂੰ ਕੀਤਾ ਸਨਮਾਨਿਤ ਆਰ ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਮਾਤਾ ਆਸ਼ਾਪੂਰਨੀ ਮੰਦਰ ਸੇਵਾ ਕਮੇਟੀ ਵੱਲੋਂ 56ਵੇਂ ਸਾਲਾਨਾ ਜਾਗਰਣ ਤੇ ਮੇਲੇ ਦੇ ਸਮਾਪਤੀ ਮੌਕੇ ਮੰਦਰ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਵਿਸ਼ਾਲ ਭੰਡਾਰਾ ਲਗਾਇਆ ਗਿਆ। ਇਸ ਦੌਰਾਨ ਸਵਾ 151 ਮਣ ਸੁੱਚੀ ਪੂੜੀ ਦਾ ਕੜਾਹ ਪ੍ਰਸਾਦ ਦੇਸੀ ਘਿਓ ਨਾਲ ਤਿਆਰ ਕਰਕੇ ਸੰਗਤਾਂ ਨੂੰ ਵਰਤਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ ਨੇ ਕੀਤੀ। ਭੰਡਾਰੇ ਦਾ ਸ਼ੁਭ ਆਰੰਭ ਹਾਜੀ ਰਾਜੀ ਮਹੰਤ ਜੀ ਦੇ ਨਜ਼ਦੀਕੀ ਵਿਕਾਸ ਦੱਤਾ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਤੋਂ ਪਹਿਲਾਂ ਵਿਧੀਵਤ ਢੰਗ ਨਾਲ ਕੰਨਿਆ ਪੂਜਨ ਕਰਵਾਇਆ ਗਿਆ। ਸਮਾਜ ਸੇਵਕ ਮੋਤੀਲਾਲ ਮਹਾਜਨ, ਧਰਮਪਾਲ ਚੌਹਾਨ ਪੱਪੂ, ਖੱਤਰੀ ਸਭਾ ਦੇ ਪ੍ਰਧਾਨ ਚੰਦਨ ਮਹਿੰਦਰੂ ਅਤੇ ਖੱਤਰੀ ਯੁਵਾ ਸੰਗਠਨ ਦੇ ਪ੍ਰਧਾਨ ਅਨਮੋਲ ਪੁਰੀ ਨੇ ਕੰਨਿਆਵਾਂ ਦਾ ਪੂਜਨ ਕਰਕੇ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ ਨੇ ਕਿਹਾ ਕਿ ਸਹਿਯੋਗੀਆਂ ਪ੍ਰਤੀ ਧੰਨਵਾਦ ਪ੍ਰਗਟ ਕਰਨ ਲਈ ਭੰਡਾਰੇ ਦੇ ਨਾਲ ਵਿਸ਼ੇਸ਼ ਸਨਮਾਨ ਸਮਾਗਮ ਵੀ ਕਰਵਾਇਆ ਗਿਆ। ਇਸ ਦੌਰਾਨ ਜਾਗਰਣ ਤੇ ਮੇਲੇ ਦੇ ਪ੍ਰਬੰਧਾਂ ਵਿੱਚ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਨੂੰ ਮਾਤਾ ਰਾਣੀ ਦੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮਾਤਾ ਆਸ਼ਾਪੂਰਨੀ ਮੰਦਰ ਸੇਵਾ ਕਮੇਟੀ ਵੱਲੋਂ ਭਵਿੱਖ ਵਿੱਚ ਵੀ ਧਾਰਮਿਕ ਤੇ ਸਮਾਜ ਸੇਵਾ ਦੇ ਕਾਰਜ ਇਸੇ ਤਰ੍ਹਾਂ ਜਾਰੀ ਰੱਖੇ ਜਾਣਗੇ। ਇਸ ਮੌਕੇ ਜਨਰਲ ਸਕੱਤਰ ਕ੍ਰਿਸ਼ਨ ਗੋਪਾਲ ਭੰਡਾਰੀ, ਕੈਸ਼ੀਅਰ ਧਰਮਪਾਲ ਚੌਹਾਨ ਪੱਪੂ, ਸੀਨੀਅਰ ਮੀਤ ਪ੍ਰਧਾਨ ਵਿਜੈ ਕੁਮਾਰ ਫੱਤਾ, ਸਕੱਤਰ ਹਰਿਮੋਹਨ ਬਿੱਟਾ, ਰਾਮਪਾਲ ਭੰਡਾਰੀ, ਪ੍ਰਚਾਰ ਮੰਤਰੀ ਆਸ਼ੀਸ਼ ਮਲਹੋਤਰਾ, ਮੰਦਰ ਪੰਡਿਤ ਰਵੀ ਸ਼ਰਮਾ (ਬਬਲੀ), ਰਿਸ਼ਬ ਸ਼ਰਮਾ, ਮੁੱਖ ਸਲਾਹਕਾਰ ਅਸ਼ੋਕ ਬਜਾਜ, ਅਸ਼ਵਨੀ ਬਜਾਜ ਗੱਪਾ, ਗੋਪਾਲ ਸ਼ਰਮਾ, ਰਮਨ ਹਾਂਡਾ, ਮੰਦਰ ਇੰਚਾਰਜ ਰੋਹਿਤ ਗੁਪਤਾ, ਆਦਰਸ਼ ਸ਼ਰਮਾ, ਅਭਿਨਵ ਬੱਬਰ, ਪ੍ਰਿੰਸ ਆਨੰਦ, ਰਾਕੇਸ਼ ਸ਼ਰਮਾ, ਸੇਵਾਦਾਰ ਦੀਪਕ ਚੌਹਾਨ ਦੀਪੂ, ਆਰੀਅਨ ਮਲਹੋਤਰਾ, ਸਨੀ, ਪ੍ਰੈੱਸ ਸਕੱਤਰ ਸੰਜੀਵ ਘਈ ਤੇ ਰਮਨ ਸ਼ਰਮਾ ਸਮੇਤ ਹੋਰ ਸ਼ਰਧਾਲੂ ਤੇ ਪਤਵੰਤੇ ਹਾਜ਼ਰ ਸਨ।