- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਜ਼ੁਰਗਾਂ ਦੀ ਸੇਵਾ ਲਈ ਨਾਰੀ ਸ਼ਕਤੀ

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਬਜ਼ੁਰਗਾਂ ਦੀ ਸੇਵਾ ਅਤੇ ਮਾਨਵਤਾ ਦੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਨਾਰੀ ਸ਼ਕਤੀ ਸੇਵਾ ਸੰਸਥਾ ਪਠਾਨਕੋਟ ਵੱਲੋਂ ਬਜ਼ੁਰਗਾਂ ਦਾ ਵਿਹੜਾ ਆਦਰਸ਼ ਬਿਰਧ ਆਸ਼ਰਮ ਝਾਖੋਲਾੜੀ ਦੀ ਨਵੀਂ ਇਮਾਰਤ ਲਈ ਆਰਥਿਕ ਸਹਿਯੋਗ ਦਿੱਤਾ ਗਿਆ। ਸੰਸਥਾ ਦੀ ਪ੍ਰਧਾਨ ਰੇਨੂ ਗੁਪਤਾ ਨੇ ਆਸ਼ਰਮ ਪ੍ਰਬੰਧਕਾਂ ਨੂੰ ਭਰੋਸਾ ਦਿੱਤਾ ਕਿ ਸੰਸਥਾ ਹਮੇਸ਼ਾ ਆਸ਼ਰਮ ਦੇ ਨਾਲ ਖੜ੍ਹੀ ਰਹੇਗੀ ਅਤੇ ਲੋੜ ਪੈਣ ’ਤੇ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਮੈਂਬਰਾਂ ਨੇ ਆਸ਼ਰਮ ਵਿੱਚ ਰਹਿੰਦੇ ਬਜ਼ੁਰਗਾਂ ਦਾ ਹਾਲ-ਚਾਲ ਪੁੱਛਿਆ, ਲੰਗਰ ਛਕਾਇਆ ਅਤੇ ਸਤਿਸੰਗ ਕਰਵਾਇਆ। ਬਜ਼ੁਰਗਾਂ ਨੇ ਸੰਸਥਾ ਦੇ ਮੈਂਬਰਾਂ ਨੂੰ ਅਸ਼ੀਰਵਾਦ ਦਿੱਤਾ। ਆਸ਼ਰਮ ਪ੍ਰਬੰਧਕਾਂ ਵੱਲੋਂ ਸਮੂਹ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਪ੍ਰਧਾਨ ਰੇਨੂ ਗੁਪਤਾ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਆਸ਼ਰਮ ਪ੍ਰਧਾਨ ਸਤਨਾਮ ਸਿੰਘ, ਸੁਪਰਡੈਂਟ ਮੈਡਮ ਅੰਜਲੀ ਸ਼ਰਮਾ, ਮਮਤਾ, ਸਵਿਤਾ, ਵਿਪਨ ਕੁਮਾਰ, ਸੁਰਜੀਤ ਕੌਰ, ਆਸ਼ਾ ਰਾਣੀ, ਸੁਨੀਤਾ, ਸ਼ਾਰਦਾ ਅਤੇ ਨਾਰੀ ਸ਼ਕਤੀ ਸੰਸਥਾ ਤੋਂ ਰੇਨੂ ਗੁਪਤਾ, ਹਰਸ਼ ਆਨੰਦ, ਆਸ਼ਾ ਦੇਵੀ, ਰਾਧਿਕਾ ਅਗਰਵਾਲ, ਅਨੂ ਮਹਾਜਨ, ਸ਼ੁਭਾ ਮਹਿਤਾ, ਇਸਿਤਾ ਸ਼ਰਮਾ, ਮਾਲਾ ਅਰੋੜਾ, ਸ਼ੁਧਾ ਸ਼ਰਮਾ, ਰਜਨੀ ਮਹਾਜਨ ਆਦਿ ਹਾਜ਼ਰ ਸਨ।