ਮਸਤਕੋਟ ਸਕੂਲ 'ਚ ਚੋਰਾਂ ਦਾ ਤਾਂਡਵ : ਬੱਚਿਆਂ ਦੇ ਮੂੰਹੋਂ ਖੋਹਿਆ ਨਿਵਾਲਾ, ਮਿਡ-ਡੇ-ਮੀਲ ਦੇ ਰਾਸ਼ਨ ਸਮੇਤ ਵਰਦੀਆਂ ਵੀ ਚੋਰੀ
ਉਨ੍ਹਾਂ ਦੱਸਿਆ ਕਿ ਜਦੋਂ ਅੰਦਰ ਵੇਖਿਆ ਤਾਂ ਚੋਰਾਂ ਨੇ ਬੱਚਿਆਂ ਦਾ ਮਿਡ ਡੇ ਮੀਲ ਦਾ ਰਾਸ਼ਨ ਜੋ ਪਿਛਲੇ ਦਿਨੀ ਹੀ ਦੋ ਕੁਵਿੰਟਲ ਚਾਵਲ ਅਤੇ ਦੋ ਕੁਇੰਟਲ ਕਣਕ ਆਈ ਸੀ। ਉਨ੍ਹਾਂ ਦੱਸਿਆ ਕਿ ਬੋਰੀਆਂ ਵਿੱਚ ਚਾਵਲ ਅਤੇ ਕਣਕ , ਸਟੇਸ਼ਨਰੀ ਦਾ ਸਮਾਨ, ਖੇਡਾਂ ਦਾ ਸਮਾਨ, ਰਸੋਈ ਦਾ ਸਮਾਨ, ਚਾਹ ਪੱਤੀ , ਖੰਡ ਅਤੇ ਕਰਿਆਨੇ ਦਾ ਸਾਰਾ ਸਮਾਨ ਲੈ ਕੇ ਫਰਾਰ ਹੋ ਗਏ।
Publish Date: Wed, 13 May 2026 12:52 PM (IST)
Updated Date: Wed, 13 May 2026 01:03 PM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਪੁਲਿਸ ਚੌਂਕੀ ਵਡਾਲਾ ਬਾਂਗਰ ਅਧੀਨ ਆਉਂਦੇ ਪਿੰਡ ਮਸਤਕੋਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਚੋਰ ਸਕੂਲ ਦੇ ਕਮਰਿਆਂ ਦੇ ਦਰਵਾਜ਼ਿਆਂ ਦੇ ਜਿੰਦਰੇ ਭੰਨ ਕੇ ਅੰਦਰ ਪਿਆ ਮਿਡ ਮੀਡ ਮੀਲ ਦੇ ਸਮਾਨ ਤੋਂ ਇਲਾਵਾ ਬੱਚਿਆਂ ਦੀਆਂ ਵਰਦੀਆਂ, ਕਾਪੀਆਂ ਅਤੇ ਹੋਰ ਸਮਾਨ ਚੋਰੀ ਕਰਕੇ ਰਫੂ ਚੱਕਰ ਹੋ ਗਏ। ਇਸ ਸਬੰਧੀ ਜਾਣਕਾਰੀ ਦੇਦਿਆ ਹੋਇਆ ਸਕੂਲ ਦੀ ਇੰਚਾਰਜ ਮੈਡਮ ਗੁਰਮੀਤ ਕੌਰ ਅਤੇ ਸਾਬਕਾ ਸਰਪੰਚ ਜਤਿੰਦਰ ਸਿੰਘ ਮਸਤਕੋਟ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਸਕੂਲ ਵਿੱਚ ਅਧਿਆਪਕ ਡਿਊਟੀ ਤੇ ਆਏ ਤਾਂ ਵੇਖਿਆ ਤਾਂ ਸਕੂਲ ਦੇ ਕਮਰਿਆਂ ਦੇ ਤਾਲੇ ਟੁੱਟੇ ਹੋਏ ਸਨ।