ਬਜ਼ੁਰਗਾਂ ਆਸ਼ਰਮ ਲਈ ਸਹਿਯੋਗ ਦੇਣ ’ਤੇ ਕੀਤਾ ਵਿਸ਼ੇਸ਼ ਸਨਮਾਨ
ਬਜ਼ੁਰਗਾਂ ਦੇ ਨਵੇਂ ਆਸ਼ਰਮ ਦੀ ਇਮਾਰਤ
Publish Date: Thu, 17 Sep 2026 06:07 PM (IST)
Updated Date: Thu, 17 Sep 2026 06:08 PM (IST)
ਸੁਖਵਿੰਦਰ, ਪੰਜਾਬੀ ਜਾਗਰਣ, ਭੋਆ : ਝਾਖੋਲਾੜੀ ਸਥਿਤ ਬਜ਼ੁਰਗਾਂ ਦਾ ਵਿਹੜਾ ਆਦਰਸ਼ ਬਿਰਧ ਆਸ਼ਰਮ ਵੱਲੋਂ ਬਜ਼ੁਰਗਾਂ ਲਈ ਨਵੀਂ ਇਮਾਰਤ ਦੀ ਉਸਾਰੀ ਦਾ ਕਾਰਜ ਜਾਰੀ ਹੈ। ਇਸ ਕਾਰਜ ਵਿੱਚ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਨੇ ਆਸ਼ਰਮ ਪਹੁੰਚ ਕੇ ਆਪਣਾ ਯੋਗਦਾਨ ਦਿੱਤਾ। ਇਸ ਮੌਕੇ ਬਾਬਾ ਗੁਰਨਾਮ ਸਿੰਘ ਜੀ ਵੱਲੋਂ 11 ਹਜ਼ਾਰ ਰੁਪਏ, ਵੈਦ ਐੱਸ ਯੂਸਫ਼, ਡਾਕਟਰ ਹੈਪੀ ਤੇ ਮੈਨੇਜਰ ਸ਼ਵੇਤਾ ਵੱਲੋਂ 11 ਬੋਰੀਆਂ ਸੀਮੈਂਟ ਤੇ ਨਿਰਮਲ ਸਿੰਘ ਤੇ ਬਲਦੇਵ ਸਿੰਘ ਵੱਲੋਂ 1,000 ਰੁਪਏ ਦੀ ਸੇਵਾ ਦਿੱਤੀ ਗਈ। ਸਹਿਯੋਗੀਆਂ ਨੇ ਕਿਹਾ ਕਿ ਆਪਣੀ ਨੇਕ ਕਮਾਈ ਵਿੱਚੋਂ ਕੁਝ ਹਿੱਸਾ ਬਜ਼ੁਰਗਾਂ ਦੀ ਸੇਵਾ ਲਈ ਦੇਣਾ ਸਾਡਾ ਫਰਜ਼ ਹੈ। ਉਨ੍ਹਾਂ ਆਸ਼ਰਮ ਪ੍ਰਬੰਧਕਾਂ ਵੱਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਹੋਰ ਲੋਕਾਂ ਨੂੰ ਵੀ ਇਸ ਕਾਰਜ ਨਾਲ ਜੁੜਨ ਦੀ ਅਪੀਲ ਕੀਤੀ। ਵੈਦ ਐੱਸ ਯੂਸਫ਼ ਵੱਲੋਂ ਬਜ਼ੁਰਗਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਆਸ਼ਰਮ ਦੇ ਪ੍ਰਬੰਧਕਾਂ ਵੱਲੋਂ ਸਹਿਯੋਗੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਆਸ਼ਰਮ ਦੇ ਪ੍ਰਧਾਨ ਸਤਨਾਮ ਸਿੰਘ ਤੇ ਸੁਪਰਡੈਂਟ ਅੰਜਲੀ ਸ਼ਰਮਾ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਮਮਤਾ, ਸਵਿਤਾ, ਸੁਰਜੀਤ ਕੌਰ, ਸੁਨੀਤਾ ਰਾਣੀ, ਸ਼ਾਰਦਾ, ਆਸ਼ਾ ਦੇਵੀ, ਬਿਪਨ ਕੁਮਾਰ ਤੇ ਰਮੇਸ਼ ਚੰਦਰ ਆਦਿ ਹਾਜ਼ਰ ਸਨ।