ਖੇਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਦਿਖਾਈ ਆਪਣੀ ਪ੍ਰਤਿਭਾ ਖੇਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਦਿਖਾਈ ਆਪਣੀ ਪ੍ਰਤਿਭਾ
Publish Date: Sat, 28 Nov 2026 06:11 PM (IST)
Updated Date: Sat, 28 Nov 2026 06:13 PM (IST)
ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਖੇਡਾਂ ਦੀ ਅਹਿਮ ਭੂਮਿਕਾ ਨੂੰ ਮੁੱਖ ਰੱਖਦਿਆਂ ਦਿਵਯ ਜੋਤੀ ਮਾਡਰਨ ਸਕੂਲ ਵਿਖੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਪ੍ਰੀ-ਨਰਸਰੀ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਤਿਲਕ ਰਾਜ ਵਿਰਦੀ ਨੇ ਪ੍ਰਧਾਨਗੀ ਕੀਤੀ, ਜਦਕਿ ਸਕੂਲ ਪ੍ਰਬੰਧਕ ਕਮੇਟੀ ਦੀ ਮੈਨੇਜਰ ਮੀਤੂ ਧੀਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਤਿਲਕ ਰਾਜ ਵਿਰਦੀ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਖੇਡਾਂ ਰਾਹੀਂ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ, ਸਹਿਯੋਗ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ। ਮੁਕਾਬਲਿਆਂ ਦੌਰਾਨ ਪ੍ਰੀ-ਨਰਸਰੀ ਦੀ ਦੌੜ ਵਿੱਚ ਕਾਣਿਆ ਅਤੇ ਵਿਵਾਨ, ਨਰਸਰੀ ਦੇ ਗੇਂਦ ਸੁੱਟਣ ਮੁਕਾਬਲੇ ਵਿੱਚ ਹਰਸ਼ਿਕਾ ਅਤੇ ਦਾਨਵੀ, ਪਹਿਲੀ ਐੱਲਕੇਜੀ ਦੇ ਗੁਬਾਰਾ ਫੋੜਨ ਮੁਕਾਬਲੇ ਵਿੱਚ ਸ਼ਿਦਤ ਅਤੇ ਕੁਸੁਮ, ਯੂਕੇਜੀ ਦੀ ਨਿੰਬੂ-ਚਮਚ ਦੌੜ ਵਿੱਚ ਕ੍ਰਿਤਿਕਾ, ਪਹਿਲੀ ਜਮਾਤ ਦੇ ਕਿਤਾਬ ਸੰਤੁਲਨ ਮੁਕਾਬਲੇ ਵਿੱਚ ਪ੍ਰਣਵ, ਦੂਜੀ ਜਮਾਤ ਦੇ ਤੇਜ਼ ਛਾਲ ਮੁਕਾਬਲੇ ਵਿੱਚ ਹਰਗੁਨ, ਤੀਜੀ ਜਮਾਤ ਦੇ ਪੈਰਾਂ ਨਾਲ ਗਲਾਸ ਸੰਤੁਲਿਤ ਕਰਨ ਦੇ ਮੁਕਾਬਲੇ ਵਿੱਚ ਚਾਰਵੀ, ਚੌਥੀ ਜਮਾਤ ਦੇ ਗਲਾਸ ਚੁੱਕਣ ਮੁਕਾਬਲੇ ਵਿੱਚ ਸੇਜਲ, ਪੰਜਵੀਂ ਜਮਾਤ ਦੇ ਵਰਦੀ ਪਾ ਕੇ ਦੌੜਨ ਮੁਕਾਬਲੇ ਵਿੱਚ ਸਰਸ, ਛੇਵੀਂ ਜਮਾਤ ਦੀ ਲੰਗੜੀ ਦੌੜ ਵਿੱਚ ਯੁਵਰਾਜ, ਸੱਤਵੀਂ ਜਮਾਤ ਦੀ ਬੋਰੀ ਦੌੜ ਵਿੱਚ ਅੰਸ਼ ਅਤੇ ਅੱਠਵੀਂ ਜਮਾਤ ਦੇ ਰੱਸੀ ਟੱਪਣ ਮੁਕਾਬਲੇ ਵਿੱਚ ਅੰਸ਼ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅਤੇ ਜਮਾਤ ਇੰਚਾਰਜਾਂ ਵੱਲੋਂ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੋਨੀਆ ਸ਼ਰਮਾ, ਅਨੂ ਪਠਾਨੀਆ, ਮੋਨਿਕਾ, ਲਵਲੀਨ ਕੌਰ, ਪ੍ਰਦੀਪ ਕੌਰ, ਮਨਜੀਤ ਕੌਰ, ਸ਼ਾਂਤੀ ਦੇਵੀ, ਮਮਤਾ ਦੇਵੀ, ਮਹਿਕ, ਦੇਵੀ, ਕਵਿਤਾ ਦੇਵੀ, ਮੀਨੂ ਅਤੇ ਵੀਨਾ ਸਮੇਤ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।