- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਕਨੀਕੀ ਮਾਡਲਾਂ ਰਾਹੀਂ ਵਿਦਿਆਰਥੀਆਂ ਨੇ ਦਿਖਾਈ

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਕੋਟਲੀ ਸਥਿਤ ਅਮਨ ਭੱਲਾ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਇੰਜੀਨੀਅਰ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਇੰਜੀਨੀਅਰਿੰਗ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੇ 30 ਤੋਂ ਵੱਧ ਮਾਡਲ ਅਤੇ ਪ੍ਰਾਜੈਕਟ ਪ੍ਰਦਰਸ਼ਿਤ ਕੀਤੇ ਗਏ। ਇਨ੍ਹਾਂ ਵਿੱਚ ਵਾਤਾਵਰਨ ਪੱਖੀ ਬਿਜਲੀ ਪ੍ਰਣਾਲੀਆਂ ਤੋਂ ਲੈ ਕੇ ਆਧੁਨਿਕ ਮਕੈਨੀਕਲ ਡਿਜ਼ਾਈਨ ਤੱਕ ਦੇ ਮਾਡਲ ਸ਼ਾਮਲ ਸਨ।
ਸਮਾਗਮ ਦਾ ਉਦਘਾਟਨ ਸੰਸਥਾ ਦੇ ਪ੍ਰਧਾਨ ਰਮਨ ਭੱਲਾ, ਚੇਅਰਪਰਸਨ ਅਨੂ ਭੱਲਾ, ਟਰੱਸਟੀ ਆਕਾਸ਼ ਨਾਰੰਗ, ਮੈਨੇਜਿੰਗ ਡਾਇਰੈਕਟਰ ਡਾ. ਪੂਜਾ ਓਹਰੀ, ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਰਜਤ ਅਰੋੜਾ ਅਤੇ ਪੌਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਗੌਰਵ ਸੈਣੀ ਨੇ ਕੀਤਾ। ਵਿਦਿਆਰਥੀਆਂ ਨੇ ਅਪਲਾਈਡ ਸਾਇੰਸ, ਕੰਪਿਊਟਰ ਸਾਇੰਸ, ਇਲੈਕਟ੍ਰਾਨਿਕਸ ਤੇ ਸੰਚਾਰ, ਸਿਵਲ, ਇਲੈਕਟ੍ਰੀਕਲ ਅਤੇ ਮਕੈਨੀਕਲ ਇੰਜੀਨੀਅਰਿੰਗ ਨਾਲ ਸਬੰਧਤ ਮਾਡਲ ਪੇਸ਼ ਕੀਤੇ।
ਮਾਡਲਾਂ ਦੀ ਪਰਖ ਪ੍ਰਿੰਸੀਪਲ ਡਾ. ਨੀਰਜ ਪੁਨੀ, ਪ੍ਰਿੰਸੀਪਲ ਡਾ. ਜਗਦੀਸ਼ ਸਿੰਘ, ਵਾਈਸ-ਪ੍ਰਿੰਸੀਪਲ ਮਨੂ ਮਹਿਰਾ, ਡੀਨ ਤਰੁਣ ਓਹਰੀ ਅਤੇ ਡੀਨ ਵਿਕਰਮ ਸੁੰਬਰੀਆ ਨੇ ਕੀਤੀ। ਚੇਅਰਪਰਸਨ ਅਨੂ ਭੱਲਾ ਨੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਇੰਜੀਨੀਅਰ ਦੇਸ਼ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਟਰੱਸਟੀ ਆਕਾਸ਼ ਨਾਰੰਗ ਨੇ ਡਾ. ਐਮ. ਵਿਸ਼ਵੇਸ਼ਵਰਾਇਆ ਦੇ ਜੀਵਨ ਅਤੇ ਦੇਸ਼ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।