ਤੇਜ਼ ਰਫ਼ਤਾਰ ਦਾ ਕਹਿਰ : ਟਰੱਕ ਨਾਲ ਟਕਰਾਈ ਸਕਾਰਪੀਓ ਕਾਰ, ਅੰਮ੍ਰਿਤਸਰ ਦੇ 6 ਨੌਜਵਾਨ ਗੰਭੀਰ ਜ਼ਖ਼ਮੀ ਪਠਾਨਕੋਟ-ਡਲਹੌਜ਼ੀ ਕੌਮੀ ਮਾਰਗ ਨੰਬਰ 154-ਏ 'ਤੇ ਬਧਾਨੀ ਸਥਿਤ ਸ੍ਰੀ ਸਾਈਂ ਡਿਪਲੋਮਾ ਕਾਲਜ ਨੇੜੇ ਤੇਜ਼ ਰਫ਼ਤਾਰ ਸਕਾਰਪਿਓ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋਣ ਕਾਰਨ ਛੇ ਨੌਜਵਾਨ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸਕਾਰਪਿਓ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਾਰ ਵਿਚ ਸਵਾਰ ਨੌਜਵਾਨ ਅੰਦਰ ਫਸ ਗਏ। ਜਾਣਕਾਰੀ ਅਨੁਸਾਰ ਸਕਾਰਪਿਓ ਬੁੰਗਲ ਤੋਂ ਧਾਰਕਲਾਂ ਵੱਲ ਜਾ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿਚ ਜ਼ਖ਼ਮੀ ਹੋਏ ਸਾਰੇ ਨੌਜਵਾਨਾਂ ਦੀ ਉਮਰ ਕਰੀਬ 23 ਤੋਂ 28 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਅੰਮ੍ਰਿਤਸਰ ਨਾਲ ਸਬੰਧਤ ਹਨ।
Publish Date: Sat, 08 Aug 2026 03:31 PM (IST)
Updated Date: Sat, 08 Aug 2026 03:32 PM (IST)
ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ - ਪਠਾਨਕੋਟ-ਡਲਹੌਜ਼ੀ ਕੌਮੀ ਮਾਰਗ ਨੰਬਰ 154-ਏ 'ਤੇ ਬਧਾਨੀ ਸਥਿਤ ਸ੍ਰੀ ਸਾਈਂ ਡਿਪਲੋਮਾ ਕਾਲਜ ਨੇੜੇ ਤੇਜ਼ ਰਫ਼ਤਾਰ ਸਕਾਰਪਿਓ ਦੀ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟੱਕਰ ਹੋਣ ਕਾਰਨ ਛੇ ਨੌਜਵਾਨ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਸਕਾਰਪਿਓ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਕਾਰ ਵਿਚ ਸਵਾਰ ਨੌਜਵਾਨ ਅੰਦਰ ਫਸ ਗਏ। ਜਾਣਕਾਰੀ ਅਨੁਸਾਰ ਸਕਾਰਪਿਓ ਬੁੰਗਲ ਤੋਂ ਧਾਰਕਲਾਂ ਵੱਲ ਜਾ ਰਹੀ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਇਸ ਦੀ ਸਿੱਧੀ ਟੱਕਰ ਹੋ ਗਈ। ਹਾਦਸੇ ਵਿਚ ਜ਼ਖ਼ਮੀ ਹੋਏ ਸਾਰੇ ਨੌਜਵਾਨਾਂ ਦੀ ਉਮਰ ਕਰੀਬ 23 ਤੋਂ 28 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਅੰਮ੍ਰਿਤਸਰ ਨਾਲ ਸਬੰਧਤ ਹਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸਐੱਸਐੱਫ ਦੀ ਟੀਮ ਦੇ ਸਿਪਾਹੀ ਅੰਕੁਰ ਸ਼ਰਮਾ ਅਤੇ ਰਜਤ ਕੁਮਾਰ ਤੁਰੰਤ ਮੌਕੇ 'ਤੇ ਪਹੁੰਚੇ। ਟੀਮ ਨੇ ਕਰੀਬ 10 ਮਿੰਟਾਂ ਦੇ ਅੰਦਰ ਸਕਾਰਪਿਓ ਵਿਚ ਫਸੇ ਛੇ ਨੌਜਵਾਨਾਂ ਨੂੰ ਬਾਹਰ ਕੱਢਿਆ ਅਤੇ ਮੁੱਢਲੀ ਸਹਾਇਤਾ ਦੇਣ ਉਪਰੰਤ ਨੇੜਲੇ ਸੀਐੱਚਸੀ ਬਧਾਨੀ ਵਿਖੇ ਪਹੁੰਚਾਇਆ। ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਸਿਵਲ ਹਸਪਤਾਲ ਪਠਾਨਕੋਟ ਅਤੇ ਬਾਅਦ ਵਿਚ ਮਾਮੂਨ ਸਥਿਤ ਅਮਨਦੀਪ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ।
ਜ਼ਖ਼ਮੀਆਂ ਦੀ ਪਛਾਣ ਐੱਸਐੱਸਐੱਫ ਦੇ ਅੰਕੁਰ ਸ਼ਰਮਾ ਅਨੁਸਾਰ ਹਾਦਸੇ ਵਿਚ ਜ਼ਖ਼ਮੀ ਹੋਏ ਨੌਜਵਾਨਾਂ ਦੀ ਪਛਾਣ ਰਾਜ ਅਭੈ ਸਿੰਘ (23) ਵਾਸੀ ਅੰਮ੍ਰਿਤਸਰ, ਵੰਸ਼ (24) ਵਾਸੀ ਮਜੀਠਾ (ਅੰਮ੍ਰਿਤਸਰ), ਕਰਣਵੀਰ ਸਿੰਘ (25) ਵਾਸੀ ਅੰਮ੍ਰਿਤਸਰ, ਰਾਜਵੀਰ ਸਿੰਘ ਵਾਸੀ ਵੇਰਕਾ (ਅੰਮ੍ਰਿਤਸਰ), ਗੁਰਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ ਅਤੇ ਪ੍ਰਦੀਪ ਸਿੰਘ ਵਾਸੀ ਵੇਰਕਾ (ਅੰਮ੍ਰਿਤਸਰ), ਵਜੋਂ ਹੋਈ ਹੈ। ਇਨ੍ਹਾਂ ਵਿਚ ਟਰੱਕ ਚਾਲਕ ਵੀਰ ਸਿੰਘ ਪੁੱਤਰ ਦੀਵਾਨ ਚੰਦ ਵਾਸੀ ਚੰਬਾ (ਹਿਮਾਚਲ ਪ੍ਰਦੇਸ਼ )ਵੀ ਜ਼ਖ਼ਮੀ ਹੋਇਆ ਹੈ।
ਕਾਰ ਵਿਚੋਂ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਸਾਮਾਨ ਬਰਾਮਦ ਹਾਦਸੇ ਤੋਂ ਬਾਅਦ ਜਦੋਂ ਨੁਕਸਾਨੀ ਗਈ ਸਕਾਰਪਿਓ ਨੂੰ ਕਰੇਨ ਰਾਹੀਂ ਹਟਾਉਣ ਲਈ ਤਲਾਸ਼ੀ ਲਈ ਗਈ ਤਾਂ ਕਾਰ ਵਿਚੋਂ ਸ਼ਰਾਬ ਦੀਆਂ ਦੋ ਬੋਤਲਾਂ, ਇਕ ਮਹਿੰਗੀ ਘੜੀ, 220 ਰੁਪਏ ਨਕਦ, ਕੀਮਤੀ ਸਾਮਾਨ ਨਾਲ ਭਰਿਆ ਬੈਗ ਅਤੇ ਇਕ ਮਹਿੰਗਾ ਸਮਾਰਟਫੋਨ ਬਰਾਮਦ ਹੋਇਆ। ਐੱਸਐੱਸਐੱਫ ਟੀਮ ਨੇ ਸਾਰਾ ਸਾਮਾਨ ਸੁਰੱਖਿਅਤ ਆਪਣੇ ਕਬਜ਼ੇ ਵਿਚ ਲੈ ਕੇ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ।
ਹਾਦਸੇ ਤੋਂ ਬਾਅਦ ਐੱਸਐੱਸਐੱਫ ਟੀਮ ਨੇ ਕਰੇਨ ਦੀ ਮਦਦ ਨਾਲ ਨੁਕਸਾਨੇ ਵਾਹਨਾਂ ਨੂੰ ਸੜਕ ਦੇ ਕਿਨਾਰੇ ਕਰਵਾ ਕੇ ਆਵਾਜਾਈ ਸੁਚਾਰੂ ਕਰਵਾਈ। ਥਾਣਾ ਧਾਰਕਲਾਂ ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।