ਹਿੰਦੂ ਸਿੱਖ ਏਕਤਾ ਕਲੱਬ ਵੱਲੋਂ ਸਮਾਜ ਸੇਵੀਆਂ ਦਾ ਸਨਮਾਨ ਹਿੰਦੂ ਸਿੱਖ ਏਕਤਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਸਮਾਰੋਹ
Publish Date: Wed, 23 Sep 2026 05:24 PM (IST)
Updated Date: Wed, 23 Sep 2026 05:27 PM (IST)
ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਹਿੰਦੂ ਸਿੱਖ ਏਕਤਾ ਕਲੱਬ ਵੱਲੋਂ ਕਰਵਾਏ ਗਏ 36ਵੇਂ ਮਾਂ ਭਗਵਤੀ ਜਾਗਰਣ ਤੇ ਮੇਲੇ ਦੀ ਸਮਾਪਤੀ ਉਪਰੰਤ ਗਾੜੀ ਅਹਾਤਾ ਚੌਕ ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ। ਕਲੱਬ ਦੇ ਲਾਈਫ ਟਾਈਮ ਚੇਅਰਮੈਨ ਐਸਕੇ ਪੁੰਜ ਅਤੇ ਪ੍ਰਧਾਨ ਨਿਰਮਲ ਸਿੰਘ ਪੱਪੂ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਪਹਿਲਾਂ ਕੰਜਕ ਪੂਜਨ ਕੀਤਾ ਗਿਆ ਅਤੇ ਉਪਰੰਤ ਸੰਗਤਾਂ ਨੂੰ ਸੁੱਚੀ ਪੂੜੀ ਤੇ ਕੜਾਹ ਪ੍ਰਸਾਦ ਵਰਤਾਇਆ ਗਿਆ। ਇਸ ਮੌਕੇ ਜਾਗਰਣ ਤੇ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਦਾਨੀ ਸੱਜਣਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮਿੰਨੀ ਯੂਥ ਕਲੱਬ ਦੇ ਪ੍ਰਧਾਨ ਨਾਨਕ ਚੰਦ ਮੇਹਰਾ, ਚੇਅਰਮੈਨ ਅਨਮੋਲ ਚੱਢਾ, ਪਵਨ ਕੁਮਾਰ ਸਮੇਤ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਚੇਅਰਮੈਨ ਸਮੀਰ ਸ਼ਾਰਦਾ ਅਤੇ ਜ਼ਿਲ੍ਹਾ ਵਪਾਰ ਮੰਡਲ ਦੀ ਟੀਮ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਤੇ ਸਮਾਜ ਵਿੱਚ ਬਿਹਤਰੀਨ ਸੇਵਾਵਾਂ ਨਿਭਾਉਣ ਲਈ ਗੌਰਵ ਸ਼ਰਮਾ, ਨਵਦੀਪ ਸ਼ਰਮਾ ਅਤੇ ਗੁਲਸ਼ਨ ਕੁਮਾਰ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਵਿਜੈ ਚੋਪੜਾ, ਚੀਫ਼ ਕੈਸ਼ੀਅਰ ਅਸ਼ਵਨੀ ਆਸ਼ੂ, ਪ੍ਰਾਜੈਕਟ ਚੇਅਰਮੈਨ ਅਭਿਨੰਦਨ ਭੰਡਾਰੀ, ਸੀਨੀਅਰ ਵਾਈਸ ਪ੍ਰਧਾਨ ਰਾਜੀਵ ਮਹਾਜਨ, ਸੁਭਾਸ਼ ਚੰਦਰ ਭਾਸ਼ਾ, ਕੰਵਲਪ੍ਰੀਤ ਸਿੰਘ, ਅਕਸ਼ੈ ਅਗਰਵਾਲ, ਸਾਹਿਲ, ਅਮਨ, ਕਾਰਤਿਕ ਵਡੇਹਰਾ, ਸੰਜੀਵ ਅਗਰਵਾਲ, ਵਿਕਾਸ ਸ਼ਰਮਾ, ਦਿਨੇਸ਼, ਜੁਆਇੰਟ ਕੈਸ਼ੀਅਰ ਗੁਲਸ਼ਨ ਕਲਸੀ, ਮੋਹਿੰਦਰ ਸਿੰਘ ਮਿੰਦਾ, ਲਾਡੀ, ਸ਼ਿਵ ਕੁਮਾਰ ਗੌਡ ਆਦਿ ਹਾਜ਼ਰ ਸਨ।