10 ਅਗਸਤ ਨੂੰ ਸੜਕਾਂ 'ਤੇ ਉਤਰੇਗਾ ਸੰਯੁਕਤ ਕਿਸਾਨ ਮੋਰਚਾ, ਕਰਜ਼ਾ ਮੁਆਫ਼ੀ ਤੇ ਕਾਰਪੋਰੇਟ ਵਿਰੋਧ ਨੂੰ ਲੈ ਕੇ ਹੋਣਗੀਆਂ ਵਿਸ਼ਾਲ ਰੈਲੀਆਂ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਬਿਰਜ ਲਾਲ ਬਠੋਣੀਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਕਿਸਾਨ, ਮਜਦੂਰ, ਮੁਲਾਜਮ ਸ਼ਾਮਲ ਹੋਏ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਭਾਰਤ ਛੱਡੋ ਅੰਦੋਲਨ ਦੀ 84ਵੀਂ ਵਰੇਗੰਡ ਦੇ ਮੌਕੇ ਕਾਰਪੋਰੇਟ ਦੇ ਵਿਰੋਧ ’ਚ ਤੇ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ ਜਾਵੇ।
Publish Date: Sat, 08 Aug 2026 11:36 AM (IST)
Updated Date: Sat, 08 Aug 2026 11:37 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਪਟਿਆਲਾ ਦੀ ਮੀਟਿੰਗ ਅੱਜ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਬਿਰਜ ਲਾਲ ਬਠੋਣੀਆਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਵੱਡੀ ਗਿਣਤੀ ਵਿੱਚ ਕਿਸਾਨ, ਮਜਦੂਰ, ਮੁਲਾਜਮ ਸ਼ਾਮਲ ਹੋਏ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ ਭਾਰਤ ਛੱਡੋ ਅੰਦੋਲਨ ਦੀ 84ਵੀਂ ਵਰੇਗੰਡ ਦੇ ਮੌਕੇ ਕਾਰਪੋਰੇਟ ਦੇ ਵਿਰੋਧ ’ਚ ਤੇ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਹੱਲ ਕਰਵਾਉਣ ਲਈ ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ ਜਾਵੇ। ਭਾਰਤ ਅਮਰੀਕਾ ਫਰੀ ਡੀਲ ਰੱਦ ਕੀਤੀ ਜਾਵੇ, ਚਾਰ ਲੇਬਰ ਕੋਡ ਰੱਦ ਕੀਤੇ ਜਾਣ, ਬਿਜਲੀ ਬਿਲ 2025 ਅਤੇ ਬੀਜ ਬਿਲ ਰੱਦ ਕੀਤੇ ਜਾਣ, ਮਜ਼ਦੂਰਾਂ, ਕੱਚੇ ਮੁਲਾਜ਼ਮਾਂ ਨੂੰ ਘੱਟੋ ਘੱਟ 31000 ਗੁਜ਼ਾਰੇ ਜੋਗੀ ਉਜਰਤ ਦਿੱਤੀ ਜਾਵੇ ਅਤੇ ਮੰਗ ਪੱਤਰ ਚ ਦਰਜ ਹੋਰ ਮੰਗਾਂ ਦਾ ਹੱਲ ਕਰਾਉਣ ਲਈ ਅੱਜ ਫੈਸਲਾ ਕੀਤਾ ਗਿਆ ਕਿ ਜ਼ਿਲ੍ਹੇ ਪਟਿਆਲਾ ਦੀਆਂ ਤਹਿਸੀਲਾਂ ਪਾਤੜਾਂ, ਸਮਾਣਾ ਤੇ ਪਟਿਆਲਾ ਵਿਖੇ ਵਿਸ਼ਾਲ ਰੋਸ ਧਰਨੇ ਦਿੱਤੇ ਜਾਣਗੇ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਤੋਂ ਇਲਾਵਾ ਵੱਖ-ਵੱਖ ਟਰੇਡ ਯੂਨੀਅਨ ਵੀ ਸਮੂਲੀਅਤ ਕਰਨਗੀਆਂ।
ਅੱਜ ਦੀ ਇਸ ਮੀਟਿੰਗ ਵਿੱਚ ਬਲਰਾਜ ਜੋਸ਼ੀ, ਦਰਸ਼ਨ ਬੇਲੂਮਾਜਰਾ, ਧਰਮਪਾਲ ਸੀਲ ਕੁਲਵੰਤ ਸਿੰਘ ਮੌਲਵੀਵਾਲਾ, ਹਰਬੰਸ ਦਦਹੇੜਾ, ਸੁਖਵਿੰਦਰ ਸਿੰਘ ਲਾਲੀ, ਅਵਤਾਰ ਸਿੰਘ ਕੌਰਜੀ ਵਾਲਾ, ਇਕਬਾਲ ਸਿੰਘ ਮਡੌਲੀ, ਉਤਮ ਸਿੰਘ ਬਾਗੜੀ ਅਤੇ ਹਰਜੀਤ ਸਿੰਘ ਆਦਿ ਆਗੂ ਸ਼ਾਮਲ ਹੋਏ। ਆਗੂਆਂ ਨੇ ਮੀਟਿੰਗ ’ਚ ਇਹ ਭਰੋਸਾ ਦਿੱਤਾ ਕਿ ਉਹ ਵੱਡੀ ਗਿਣਤੀ ’ਚ ਆਪਣੇ ਸਾਥੀ ਕਿਸਾਨਾਂ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਲੈ ਕੇ ਇਸ ਇਕੱਤਰਤਾ ਵਿੱਚ ਸਮੂਲੀਅਤ ਕਰਨਗੇ ਅਤੇ ਸਰਕਾਰ ਨੂੰ ਕਿਰਤੀ ਲੋਕਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕਰਨਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਰਮੇਸ਼ ਆਜ਼ਾਦ ਕਰਮ ਸਿੰਘ, ਸੁਖਵਿੰਦਰ ਸਿੰਘ ਬਾਰਨ,ਗੁਰਮੀਤ ਸਿੰਘ ਛੱਜੂ ਭੱਟ, ਸਦੀਪ ਕੁਮਾਰ ਤੇ ਬਿੱਕਰ ਖਾਨ, ਚਰਨਜੀਤ ਸਿੰਘ ਲਾਛੜੂ ਤੇ ਕੁਲਵੰਤ ਸਿੰਘ ਸਫੈੜਾ ਆਦਿ ਆਗੂ ਸ਼ਾਮਲ ਹੋਏ।