ਮਹਾਜਨ ਯੂਥ ਵਿੰਗ ਵੱਲੋਂ ਰਿੰਕੂ ਮਹਾਜਨ ਨੂੰ ਸ਼ਹਿਰ ਦਾ ਪ੍ਰਧਾਨ ਕੀਤਾ ਨਿਯੁਕਤ ਮਹਾਜਨ ਯੂਥ ਵਿੰਗ ਵੱਲੋਂ ਰਿੰਕੂ ਮਹਾਜਨ ਨੂੰ ਪਠਾਨਕੋਟ ਸ਼ਹਿਰ ਦਾ ਪ੍ਰਧਾਨ ਕੀਤਾ ਨਿਯੁਕਤ
Publish Date: Sun, 29 Nov 2026 04:09 PM (IST)
Updated Date: Sun, 29 Nov 2026 04:11 PM (IST)
ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਮਹਾਜਨ ਯੂਥ ਵਿੰਗ ਵੱਲੋਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਸਮਾਜਿਕ ਗਤੀਵਿਧੀਆਂ ਨਾਲ ਜੋੜਨ ਦੇ ਉਦੇਸ਼ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਸੰਸਥਾ ਦੇ ਬਾਨੀ ਅਤੇ ਪ੍ਰਧਾਨ ਸੰਜੂ ਮਹਾਜਨ ਅਤੇ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ 50 ਦੇ ਕਰੀਬ ਨੌਜਵਾਨਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਰਿੰਕੂ ਮਹਾਜਨ ਨੂੰ ਪਠਾਨਕੋਟ ਸ਼ਹਿਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਪ੍ਰਧਾਨ ਰਿੰਕੂ ਮਹਾਜਨ ਦਾ ਸਾਬਕਾ ਪ੍ਰਧਾਨ ਰੋਹਿਤ ਮਹਾਜਨ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਰਿੰਕੂ ਮਹਾਜਨ ਦੀ ਨਵੀਂ ਟੀਮ ਵਿੱਚ ਭਾਰਤ ਮਹਾਜਨ, ਅਭੈ ਮਹਾਜਨ ਅਤੇ ਵਰੁਣ ਮਹਾਜਨ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸੀਨੀਅਰ ਡਿਪਟੀ ਮੇਅਰ ਵਿਕਰਮ ਮਹਾਜਨ ਅਤੇ ਕਾਂਗਰਸੀ ਆਗੂ ਤੇ ਸਮਾਜ ਸੇਵਕ ਸ਼੍ਰੀਜਲ ਗੁਪਤਾ ਵੀ ਹਾਜ਼ਰ ਹੋਏ। ਇਸ ਤੋਂ ਇਲਾਵਾ ਜ਼ੋਨਲ ਪ੍ਰਧਾਨ ਅਜੈ ਗੁਪਤਾ, ਜ਼ੋਨਲ ਚੇਅਰਮੈਨ ਰਾਕੇਸ਼ ਮਹਾਜਨ, ਮੀਤ ਪ੍ਰਧਾਨ ਅਮਰਜੀਤ ਮਹਾਜਨ ਅਤੇ ਅਜੈ ਮਹਾਜਨ, ਇੰਚਾਰਜ ਸੰਜੀਵ ਉਰਫ਼ ਸੰਜੂ ਮਹਾਜਨ, ਖ਼ਜ਼ਾਨਚੀ ਪੰਕਜ ਗੁਪਤਾ, ਪ੍ਰੋਜੈਕਟ ਚੇਅਰਮੈਨ ਸੁਧੀਰ ਗੁਪਤਾ, ਲੋਕ ਸੰਪਰਕ ਅਧਿਕਾਰੀ ਮੁਨੀਸ਼ ਮਹਾਜਨ ਅਤੇ ਜਨਰਲ ਸਕੱਤਰ ਅਮਿਤ ਮਹਾਜਨ ਮੌਜੂਦ ਸਨ। ਇਸ ਤੋਂ ਇਲਾਵਾ ਲਵਿਸ਼ ਮਹਾਜਨ, ਆਦਿ ਮਹਾਜਨ, ਯੋਗੇਸ਼ ਮਹਾਜਨ, ਸੰਜੀਵ ਮਹਾਜਨ ਅਤੇ ਰਾਹੁਲ ਮਹਾਜਨ ਸਮੇਤ ਹੋਰ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਜਥੇਬੰਦੀ ਦੀਆਂ ਗਤੀਵਿਧੀਆਂ ਨੂੰ ਹੋਰ ਸਰਗਰਮ ਬਣਾਉਣ ਦੀ ਆਸ ਪ੍ਰਗਟਾਈ ਗਈ।