- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਆਸ਼ਾਪੂਰਨੀ ਦੇ ਜੈਕਾਰਿਆਂ ਨਾਲ ਗੂੰਜਿਆ

ਆਰ.ਸਿੰਘ, ਪੰਜਾਬੀ ਜਾਗਰਣ
ਪਠਾਨਕੋਟ : ਸੇਵਕ ਕਮੇਟੀ ਮਾਤਾ ਆਸ਼ਾਪੂਰਨੀ ਮੰਦਰ ਵੱਲੋਂ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ ਦੀ ਅਗਵਾਈ ਹੇਠ ਰਘੂਨਾਥ ਮੰਦਰ ਰਾਮਲੀਲਾ ਗਰਾਊਂਡ ਵਿਖੇ 56ਵਾਂ ਸਾਲਾਨਾ ਜਾਗਰਣ ਤੇ ਮੇਲਾ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ। ਜਾਗਰਣ ਦਾ ਉਦਘਾਟਨ ਐਡਵੋਕੇਟ ਠਾਕੁਰ ਰਵਿੰਦਰ ਸਿੰਘ ਅਤੇ ਪ੍ਰਸਿੱਧ ਸਮਾਜ ਸੇਵਕ ਸੁਰੇਸ਼ ਸ਼ਰਮਾ ਨੇ ਰਿਬਨ ਕੱਟ ਕੇ ਕੀਤਾ। ਇਸ ਤੋਂ ਪਹਿਲਾਂ ਜੋਤੀ ਪੂਜਨ, ਗਣੇਸ਼ ਪੂਜਨ, ਦੇਵੀ ਪੂਜਨ ਅਤੇ ਮਹਾਵੀਰ ਪੂਜਨ ਕਰਵਾਇਆ ਗਿਆ।ਜਾਗਰਣ ਦੌਰਾਨ ਪ੍ਰਸਿੱਧ ਗਾਇਕ ਬੱਬੂ ਖਨਪੁਰੀਆ, ਸਾਰਸ ਭਾਰਤੀ ਤੇ ਲਵਿਸ਼ ਲਵ ਨੇ ਮਾਤਾ ਦੀਆਂ ਭੇਟਾਂ ਪੇਸ਼ ਕਰਕੇ ਸੰਗਤਾਂ ਨੂੰ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਐੱਸਐੱਸਪੀ ਮਨਪ੍ਰੀਤ ਸਿੰਘ ਨੂੰ ਮੰਦਰ ਪ੍ਰਬੰਧਕਾਂ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ, ਸਾਬਕਾ ਵਿਧਾਇਕ ਅਮਿਤ ਵਿਜ, ਸਾਬਕਾ ਵਿਧਾਇਕ ਮਾਸਟਰ ਮੋਹਨ ਲਾਲ, ਆਸ਼ੀਸ਼ ਵਿਜ, ਹਿੰਦੂ ਕੋਆਪ੍ਰੇਟਿਵ ਬੈਂਕ ਦੇ ਚੇਅਰਮੈਨ ਸਤੀਸ਼ ਮਹਿੰਦਰੂ, ‘ਆਪ’ ਦੇ ਹਲਕਾ ਇੰਚਾਰਜ ਰੋਹਿਤ ਸਿਆਲ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੌਰਭ ਬਹਲ, ਕੌਂਸਲਰ ਰਜਨੀ ਮਨਹਾਸ, ਕੌਂਸਲਰ ਰਾਕੇਸ਼ ਬਬਲੀ, ਸਾਬਕਾ ਕੌਂਸਲਰ ਅਨਿਲ ਵਾਸੂਦੇਵਾ, ਵਪਾਰ ਮੰਡਲ ਦੇ ਪ੍ਰਧਾਨ ਦੀਪੇਂਦਰ ਅਰੋੜਾ, ਐੱਲਆਰ ਸੋਢੀ, ਸ੍ਰੀ ਸਾਈਂ ਇੰਸਟੀਚਿਊਟ ਬਧਾਨੀ ਦੇ ਚੇਅਰਮੈਨ ਐੱਸਕੇ ਪੁੰਜ, ਸ੍ਰੀਜਲ ਗੁਪਤਾ, ਕੇਵਲ ਕ੍ਰਿਸ਼ਨ, ਅਮਿਤ ਪੁੰਜ, ਖੱਤਰੀ ਸਭਾ ਪਠਾਨਕੋਟ ਦੇ ਪ੍ਰਧਾਨ ਚੰਦਨ ਮਹਿੰਦਰੂ, ਅਨਮੋਲ ਪੁਰੀ, ਆਦੇਸ਼ ਸਿਆਲ, ਹਿੰਦੂ ਸਿੱਖ ਏਕਤਾ ਕਲੱਬ ਦੇ ਪ੍ਰਧਾਨ ਨਿਰਮਲ ਸਿੰਘ ਪੱਪੂ, ਅਸ਼ਵਨੀ ਆਸ਼ੂ, ਵਿਕਾਸ ਸ਼ਰਮਾ, ਨਰੇਸ਼ ਅਰੋੜਾ, ਕਸ਼ਯਪ ਰਾਜਪੂਤ ਸਭਾ ਦੇ ਪ੍ਰਧਾਨ ਸੁਰੇਸ਼ ਬਿੱਟਾ, ਕਾਰਤਿਕ ਵਢੇਰਾ, ਅਮਨਦੀਪ ਸਿੰਘ, ਨਰਿੰਦਰ ਕਾਲਾ, ਮਨੂ ਮਹਾਜਨ, ਲਾਇਨਜ਼ ਕਲੱਬ ਦੇ ਰੀਜਨ ਚੇਅਰਮੈਨ ਰਾਜੇਸ਼ ਸ਼ਰਮਾ, ਨਿਊ ਯੰਗ ਕਲੱਬ ਸਰਨਾ ਦੇ ਮੈਂਬਰ ਸੰਜੀਵ ਹੈਪੀ, ਸੌਰਭ ਮਹਿਰਾ, ਰਾਹੁਲ ਕੁਮਾਰ, ਸਚਿਨ ਭੰਡਾਰੀ, ਚੰਡੀਗੜ੍ਹ ਤੋਂ ਸੁਨੀਲ ਘਈ ਤੇ ਕੋਮਲ ਘਈ, ਦਿੱਲੀ ਤੋਂ ਸੁਮਨ ਕਪੂਰ, ਵਿਭੋਰ ਕਪੂਰ, ਕ੍ਰਿਤਿਕਾ ਕਪੂਰ, ਸਾਰਥਕ ਕਪੂਰ, ਵੀਨੀ, ਵਧੀਰ ਕਪੂਰ ਅਤੇ ਅਜੈ ਬੈਂਸ, ਆਸ਼ਾਪੂਰਨੀ ਮੰਦਰ ਦੇ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ, ਜਨਰਲ ਸਕੱਤਰ ਕ੍ਰਿਸ਼ਨ ਗੋਪਾਲ ਭੰਡਾਰੀ, ਕੈਸ਼ੀਅਰ ਧਰਮਪਾਲ ਚੌਹਾਨ ਪੱਪੂ, ਸੀਨੀਅਰ ਮੀਤ ਪ੍ਰਧਾਨ ਵਿਜੈ ਕੁਮਾਰ ਫੱਤਾ, ਸਕੱਤਰ ਹਰਿਮੋਹਨ ਬਿੱਟਾ ਤੇ ਰਾਮਪਾਲ ਭੰਡਾਰੀ, ਮੰਦਰ ਪੰਡਿਤ ਰਵੀ ਸ਼ਰਮਾ (ਬਬਲੀ) ਤੇ ਰਿਸ਼ਬ ਸ਼ਰਮਾ, ਮੁੱਖ ਸਲਾਹਕਾਰ ਅਸ਼ੋਕ ਬਜਾਜ, ਅਸ਼ਵਨੀ ਬਜਾਜ ਗੱਪਾ, ਗੋਪਾਲ ਸ਼ਰਮਾ, ਰਮਨ ਹਾਂਡਾ, ਮੰਦਰ ਇੰਚਾਰਜ ਰੋਹਿਤ ਗੁਪਤਾ, ਆਦਰਸ਼ ਸ਼ਰਮਾ, ਅਭਿਨਵ ਬੱਬਰ ਤੇ ਪ੍ਰਿੰਸ ਆਨੰਦ, ਪ੍ਰਚਾਰ ਮੰਤਰੀ ਆਸ਼ੀਸ਼ ਮਲਹੋਤਰਾ ਤੇ ਰਾਕੇਸ਼ ਸ਼ਰਮਾ, ਸੇਵਾਦਾਰ ਦੀਪਕ ਚੌਹਾਨ ਦੀਪੂ ਤੇ ਆਰੀਅਨ ਮਲਹੋਤਰਾ, ਪ੍ਰੈੱਸ ਸਕੱਤਰ ਸੰਜੀਵ ਘਈ ਤੇ ਰਮਨ ਸ਼ਰਮਾ ਆਦਿ ਵੀ ਹਾਜ਼ਰ ਸਨ।