- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਆਸ਼ਾਪੂਰਨੀ ਦੇ 56ਵੇਂ ਸਾਲਾਨਾ ਜਾਗਰਣ ਮੇਲੇ ਸਬੰਧੀ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ — ਸੇਵਾ ਕਮੇਟੀ ਮੰਦਰ ਆਸ਼ਾਪੂਰਨੀ ਵੱਲੋਂ ਰਾਮ ਲੀਲਾ ਗਰਾਊਂਡ ਵਿਖੇ ਕਰਵਾਏ ਜਾ ਰਹੇ 56ਵੇਂ ਸਾਲਾਨਾ ਵਿਸ਼ਾਲ ਮਾਤਾ ਜਾਗਰਣ ਤੇ ਮੇਲੇ ਸਬੰਧੀ ਝੰਡਾ ਪੂਜਨ ਦੀ ਰਸਮ ਸ਼ਰਧਾ ਤੇ ਉਤਸ਼ਾਹ ਨਾਲ ਅਦਾ ਕੀਤੀ ਗਈ। ਸਵੇਰੇ ਮੰਦਰ ਆਸ਼ਾਪੂਰਨੀ ਵਿਖੇ ਵਿਧੀ-ਵਿਧਾਨ ਨਾਲ ਪੂਜਾ ਉਪਰੰਤ ਝੰਡਾ ਯਾਤਰਾ ਕੱਢੀ ਗਈ, ਜੋ ਮਾਤਾ ਦੇ ਜੈਕਾਰਿਆਂ ਨਾਲ ਰਾਮ ਲੀਲਾ ਗਰਾਊਂਡ ਪੁੱਜੀ। ਇੱਥੇ ਝੰਡਾ ਸਥਾਪਨਾ ਦੀ ਰਸਮ ਸੰਪੰਨ ਹੋਈ। ਇਸ ਦੌਰਾਨ ਮਹਿਲਾਵਾਂ ਨੇ ਮਾਤਾ ਦੀਆਂ ਭੇਟਾਂ ਤੇ ਭਜਨ ਗਾ ਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ।
ਕਮੇਟੀ ਅਹੁਦੇਦਾਰਾਂ ਨੇ ਦੱਸਿਆ ਕਿ ਸਾਲਾਨਾ ਜਾਗਰਣ ਦੌਰਾਨ ਪ੍ਰਸਿੱਧ ਭਜਨ ਗਾਇਕ ਤੇ ਕਲਾਕਾਰ ਮਾਤਾ ਦਾ ਗੁਣਗਾਨ ਕਰਨਗੇ। ਇਸ ਮੌਕੇ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ, ਉਪ-ਪ੍ਰਧਾਨ ਵਿਜੇ ਕੁਮਾਰ , ਕੈਸ਼ੀਅਰ ਧਰਮਪਾਲ ਪੱਪੂ, ਸਕੱਤਰ ਕ੍ਰਿਸ਼ਨ ਗੋਪਾਲ ਭੰਡਾਰੀ, ਪ੍ਰੈੱਸ ਸਕੱਤਰ ਰਮਨ ਸ਼ਰਮਾ, ਸੰਜੀਵ ਘਈ, ਹਰੀ ਮੋਹਨ ਬਿੱਟਾ, ਸੰਜੀਵ, ਆਸ਼ੀਸ਼ ਮਲਹੋਤਰਾ, ਤਰੁਣ ਮਲਹੋਤਰਾ, ਰਾਮਪਾਲ ਭੰਡਾਰੀ, ਰਮਨ ਹਾਂਡਾ, ਰਾਕੇਸ਼ ਕੁਮਾਰ, ਸੰਜੀਵਨ ਸ਼ਰਮਾ, ਸੁਮਨ, ਰੋਹਿਤ, ਅਭਿਨਵ ਬੱਬਰ, ਅਸ਼ਵਨੀ ਬਜਾਜ, ਅਸ਼ੋਕ ਬਜਾਜ, ਇਸ਼ੂ ਬਜਾਜ, ਦੀਪਕ, ਸੰਨੀ, ਦੀਪੂ, ਗੋਪਾਲ ਸ਼ਰਮਾ ਆਦਿ ਹਾਜ਼ਰ ਸਨ।