ਪ੍ਰਸ਼ਾਸਨ ਦੀ ਉਡੀਕ ਛੱਡ ਸਮਾਜ ਸੇਵਾ ਲਈ ਅੱਗੇ ਆਇਆ ਰਾਜੂ ਭਿਖਾਰੀ, ਭੀਖ ਦੇ ਪੈਸਿਆਂ ਨਾਲ ਭਰਵਾ ਰਿਹਾ ਸੜਕਾਂ ਦੇ ਖੱਡੇ
ਜਾਣਕਾਰੀ ਅਨੁਸਾਰ ਪਠਾਨਕੋਟ-ਡਲਹੌਜ਼ੀ ਰੋਡ ’ਤੇ ਕਾਫ਼ੀ ਸਮੇਂ ਤੋਂ ਸੜਕ ਵਿੱਚ ਡੂੰਘੇ ਖੱਡੇ ਪਏ ਹੋਏ ਹਨ। ਬਰਸਾਤ ਦੌਰਾਨ ਇਨ੍ਹਾਂ ਵਿੱਚ ਪਾਣੀ ਭਰਨ ਕਾਰਨ ਦੋਪਹੀਆ ਅਤੇ ਹੋਰ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਵੱਲੋਂ ਕਈ ਵਾਰ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਕੋਲ ਮੁਰੰਮਤ ਦੀ ਮੰਗ ਕੀਤੀ ਗਈ, ਪਰ ਕੋਈ ਠੋਸ ਕਾਰਵਾਈ ਨਾ ਹੋਣ ’ਤੇ ਰਾਜੂ ਭਿਖਾਰੀ ਨੇ ਖੁਦ ਇਹ ਜ਼ਿੰਮੇਵਾਰੀ ਸੰਭਾਲ ਲਈ।
Publish Date: Sun, 02 Aug 2026 09:01 AM (IST)
Updated Date: Sun, 02 Aug 2026 09:03 AM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ। ਪਠਾਨਕੋਟ-ਡਲਹੌਜ਼ੀ ਰੋਡ ’ਤੇ ਲੰਬੇ ਸਮੇਂ ਤੋਂ ਪਏ ਖੱਡਿਆਂ ਕਾਰਨ ਲੋਕਾਂ ਨੂੰ ਆ ਰਹੀ ਮੁਸ਼ਕਲ ਨੂੰ ਦੇਖਦਿਆਂ ਸਮਾਜਸੇਵੀ ਰਾਜੂ ਭਿਖਾਰੀ ਨੇ ਖੁਦ ਅੱਗੇ ਆ ਕੇ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇਹ ਕੰਮ ਭੀਖ ਮੰਗ ਕੇ ਇਕੱਠੇ ਕੀਤੇ ਪੈਸਿਆਂ ਨਾਲ ਕਰਵਾ ਰਿਹਾ ਹੈ। ਉਸ ਦੀ ਇਸ ਪਹਿਲ ਦੀ ਸ਼ਹਿਰ ਭਰ ’ਚ ਚਰਚਾ ਹੋ ਰਹੀ ਹੈ ਅਤੇ ਲੋਕ ਵੀ ਉਸ ਦੇ ਜਜ਼ਬੇ ਦੀ ਸ਼ਲਾਘਾ ਕਰ ਰਹੇ ਹਨ।
ਜਾਣਕਾਰੀ ਅਨੁਸਾਰ ਪਠਾਨਕੋਟ-ਡਲਹੌਜ਼ੀ ਰੋਡ ’ਤੇ ਕਾਫ਼ੀ ਸਮੇਂ ਤੋਂ ਸੜਕ ਵਿੱਚ ਡੂੰਘੇ ਖੱਡੇ ਪਏ ਹੋਏ ਹਨ। ਬਰਸਾਤ ਦੌਰਾਨ ਇਨ੍ਹਾਂ ਵਿੱਚ ਪਾਣੀ ਭਰਨ ਕਾਰਨ ਦੋਪਹੀਆ ਅਤੇ ਹੋਰ ਵਾਹਨ ਚਾਲਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਵੱਲੋਂ ਕਈ ਵਾਰ ਸਬੰਧਤ ਵਿਭਾਗ ਅਤੇ ਪ੍ਰਸ਼ਾਸਨ ਕੋਲ ਮੁਰੰਮਤ ਦੀ ਮੰਗ ਕੀਤੀ ਗਈ, ਪਰ ਕੋਈ ਠੋਸ ਕਾਰਵਾਈ ਨਾ ਹੋਣ ’ਤੇ ਰਾਜੂ ਭਿਖਾਰੀ ਨੇ ਖੁਦ ਇਹ ਜ਼ਿੰਮੇਵਾਰੀ ਸੰਭਾਲ ਲਈ।
ਰਾਜੂ ਨੇ ਦੱਸਿਆ ਕਿ ਉਹ ਰਾਹਗੀਰਾਂ ਤੋਂ ਛੋਟੀ-ਛੋਟੀ ਰਕਮ ਇਕੱਠੀ ਕਰਦਾ ਹੈ ਅਤੇ ਉਸੇ ਨਾਲ ਸੀਮੈਂਟ, ਬਜਰੀ, ਟਾਈਲਾਂ ਸਮੇਤ ਹੋਰ ਲੋੜੀਂਦਾ ਸਮਾਨ ਖਰੀਦ ਕੇ ਖੱਡੇ ਭਰਵਾ ਰਿਹਾ ਹੈ। ਇਸ ਕੰਮ ਲਈ ਉਸ ਨੇ ਮਿਸਤਰੀ ਅਤੇ ਮਜ਼ਦੂਰ ਵੀ ਲਗਾਏ ਹਨ, ਜਿਨ੍ਹਾਂ ਦੀ ਮਜ਼ਦੂਰੀ ਦਾ ਭੁਗਤਾਨ ਵੀ ਉਹ ਭੀਖ ਤੋਂ ਇਕੱਠੇ ਕੀਤੇ ਪੈਸਿਆਂ ਨਾਲ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜੇ ਸੜਕਾਂ ਸੁਰੱਖਿਅਤ ਹੋਣਗੀਆਂ ਤਾਂ ਹਾਦਸਿਆਂ ਵਿੱਚ ਵੀ ਕਮੀ ਆਵੇਗੀ।
ਰਾਜੂ ਭਿਖਾਰੀ ਨੇ ਕਿਹਾ ਕਿ ਜਿਹੜਾ ਕੰਮ ਸਬੰਧਤ ਵਿਭਾਗਾਂ ਨੂੰ ਕਰਨਾ ਚਾਹੀਦਾ ਸੀ, ਉਹ ਉਸ ਨੂੰ ਲੋਕਾਂ ਦੀ ਸੁਰੱਖਿਆ ਲਈ ਆਪਣੇ ਪੱਧਰ ’ਤੇ ਕਰਨਾ ਪੈ ਰਿਹਾ ਹੈ। ਉਸ ਨੇ ਉਮੀਦ ਜਤਾਈ ਕਿ ਪ੍ਰਸ਼ਾਸਨ ਵੀ ਹੁਣ ਸ਼ਹਿਰ ਦੀਆਂ ਖ਼ਰਾਬ ਸੜਕਾਂ ਦੀ ਮੁਰੰਮਤ ਵੱਲ ਗੰਭੀਰਤਾ ਨਾਲ ਧਿਆਨ ਦੇਵੇਗਾ।
ਜ਼ਿਕਰਯੋਗ ਹੈ ਕਿ ਰਾਜੂ ਭਿਖਾਰੀ ਪਹਿਲਾਂ ਵੀ ਸਮਾਜ ਸੇਵਾ ਦੇ ਕੰਮਾਂ ਕਰਕੇ ਚਰਚਾ ’ਚ ਰਹਿ ਚੁੱਕਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਉਸ ਨੇ ਭੀਖ ਨਾਲ ਇਕੱਠੇ ਕੀਤੇ ਪੈਸਿਆਂ ਨਾਲ ਹਜ਼ਾਰਾਂ ਮਾਸਕ ਵੰਡੇ ਅਤੇ ਲੋੜਵੰਦ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਇਆ ਸੀ।
ਉਸ ਦੇ ਇਸ ਯੋਗਦਾਨ ਦੀ ਦੇਸ਼ ਭਰ ਵਿੱਚ ਸ਼ਲਾਘਾ ਹੋਈ ਸੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਵਿੱਚ ਉਸ ਦੀ ਸਮਾਜ ਸੇਵਾ ਦੀ ਸਰਾਹਨਾ ਕੀਤੀ ਸੀ। ਹੁਣ ਸੜਕਾਂ ਦੇ ਖੱਡੇ ਭਰਵਾਉਣ ਦੀ ਉਸ ਦੀ ਇਹ ਪਹਿਲ ਵੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।