ਪਿੰਡ ਨੋਮਾਲਾ ਦੀ ਛਿੰਝ ’ਚ ਰਾਜੂ ਰਈਏਵਾਲ ਨੇ ਜਿੱਤੀ ਵੱਡੀ ਮਾਲੀ, ਅਭੀ ਰਾਜਪੂਤ ਨੇ ਛੋਟੀ ਮਾਲੀ ’ਤੇ ਕੀਤਾ ਕਬਜ਼ਾ ਪਿੰਡ ਨੋਮਾਲਾ ਦੀ ਛਿੰਝ ਵਿੱਚ ਰਾਜੂ ਰਈਏਵਾਲ ਨੇ ਜਿੱਤੀ ਵੱਡੀ ਮਾਲੀ
Publish Date: Sun, 18 Oct 2026 04:15 PM (IST)
Updated Date: Mon, 19 Oct 2026 04:01 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਪੀਰ ਬਾਬਾ ਲੱਖ ਦਾਤਾ ਜੀ ਨੂੰ ਸਮਰਪਿਤ ਪਿੰਡ ਨੋਮਾਲਾ ਵਿਖੇ ਸਾਲਾਨਾ ਛਿੰਝ ਮੇਲਾ ਕਮੇਟੀ ਦੇ ਪ੍ਰਧਾਨ ਅੰਕਿਤ ਠਾਕੁਰ ਦੀ ਪ੍ਰਧਾਨਗੀ ਹੇਠ ਪਿੰਡ ਦੇ ਐੱਨਆਰਆਈ ਵੀਰਾਂ ਤੇ ਨੌਜਵਾਨਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਮੇਲੇ ਵਿੱਚ 200 ਤੋਂ ਵੱਧ ਪਹਿਲਵਾਨਾਂ ਨੇ ਕੁਸ਼ਤੀ ਮੁਕਾਬਲਿਆਂ ਵਿੱਚ ਭਾਗ ਲਿਆ। ਸਾਬਕਾ ਵਿਧਾਇਕ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਛਿੰਝ ਮੇਲੇ ਦੀ ਵੱਡੀ ਮਾਲੀ ਦੀ ਕੁਸ਼ਤੀ ਵਿੱਚ ਰਾਜੂ ਪਹਿਲਵਾਨ ਰਈਏਵਾਲ ਨੇ ਹਿਮਾਚਲ ਸੋਨੂ ਕਾਂਗੜਾ ਨੂੰ ਹਰਾ ਕੇ ਜਿੱਤ ਦਰਜ ਕੀਤੀ। ਜੇਤੂ ਨੂੰ 71 ਹਜ਼ਾਰ ਅਤੇ ਉਪ ਜੇਤੂ ਨੂੰ 40 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਛੋਟੀ ਮਾਲੀ ਦੇ ਮੁਕਾਬਲੇ ਵਿੱਚ ਅਭੀ ਰਾਜਪੂਤ ਰਈਏਵਾਲ ਨੇ ਡੇਰਾ ਬਾਬਾ ਨਾਨਕ ਦੇ ਵਿਕਾਸ ਪਹਿਲਵਾਨ ਨੂੰ ਚਿੱਤ ਕਰਕੇ ਜਿੱਤ ਹਾਸਲ ਕੀਤੀ। ਜੇਤੂ ਨੂੰ 21 ਹਜ਼ਾਰ ਅਤੇ ਉਪ ਜੇਤੂ ਨੂੰ 15 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਨੇਪਾਲ ਤੋਂ ਸੱਦੇ ਗਏ ਥਾਪਾ ਪਹਿਲਵਾਨ ਨੇ ਵੀ ਆਪਣੇ ਵਿਰੋਧੀ ਨੂੰ ਹਰਾਇਆ ਅਤੇ 11 ਹਜ਼ਾਰ ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਛਿੰਝ ਕਮੇਟੀ ਨੂੰ 51 ਹਜ਼ਾਰ ਰੁਪਏ ਦਾ ਸਹਿਯੋਗ ਦਿੱਤਾ ਅਤੇ ਬੱਚਿਆਂ ਨੂੰ ਖੇਡ ਕਿੱਟਾਂ ਵੰਡੀਆਂ। ਉਨ੍ਹਾਂ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਭਾਗ ਲੈਣ ਦੀ ਅਪੀਲ ਕੀਤੀ। ਬਲਾਕ ਸਰਨਾ ਕਾਂਗਰਸ ਦੇ ਪ੍ਰਧਾਨ ਗੁਰਨਾਮ ਸਿੰਘ ਛੀਨਾ ਨੇ ਅਭੀ ਰਾਜਪੂਤ ਨੂੰ ਆਪਣੀ ਤਰਫ਼ੋਂ 5100 ਰੁਪਏ ਦਾ ਇਨਾਮ ਦਿੱਤਾ। ਉਨ੍ਹਾਂ ਕਿਹਾ ਕਿ ਪੜ੍ਹਾਈ ਅਤੇ ਖੇਡਾਂ ਵਿੱਚ ਦਿਲਚਸਪੀ ਲੈਣ ਵਾਲੇ ਅਤੇ ਨਸ਼ਿਆਂ ਤੋਂ ਦੂਰ ਰਹਿਣ ਵਾਲੇ ਬੱਚੇ ਸਮਾਜ ਦਾ ਮਾਣ ਹਨ। ਇਸ ਮੌਕੇ ਪੰਮੀ ਪਠਾਣੀਆ, ਰਾਜਾ ਕਟਾਰੂ ਚੱਕ, ਬੋਬੀ ਸੈਣੀ, ਬੰਟੀ ਸਿੱਧੂ, ਸੁਮਿਤ ਠਾਕੁਰ, ਸਰਪੰਚ ਗੋਰਾ ਸੈਣੀ, ਅੰਮੂ ਠਾਕੁਰ, ਰੂਬੀ ਠਾਕੁਰ, ਰਾਹੁਲ ਠਾਕੁਰ, ਸ਼ਸ਼ੀ ਠਾਕੁਰ, ਗੋਲਡੀ ਠਾਕੁਰ, ਸਤੀਸ਼ ਠਾਕੁਰਪੁਰ, ਸਰਪੰਚ ਲਾਡੀ ਪਰਮਾਨੰਦ, ਸੇਵਾਮੁਕਤ ਕੈਪਟਨ ਦਲਬੀਰ ਚੰਦ ਅਤੇ ਸੰਜੀਵ ਕੁਮਾਰ ਸਮੇਤ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਕੁਸ਼ਤੀ ਪ੍ਰੇਮੀ ਹਾਜ਼ਰ ਸਨ।