ਪੁਲਿਸ ਸ਼ਹੀਦੀ ਦਿਵਸ ਮੌਕੇ 13 ਸ਼ਹੀਦ ਪਰਿਵਾਰਾਂ ਨੂੰ ਕੀਤਾ ਸਨਮਾਨਿਤ ਪੁਲਿਸ ਸ਼ਹੀਦੀ ਦਿਵਸ ਮੌਕੇ 13 ਸ਼ਹੀਦ ਪਰਿਵਾਰਾਂ ਨੂੰ ਕੀਤਾ ਸਨਮਾਨਿਤ
Publish Date: Wed, 21 Oct 2026 04:59 PM (IST)
Updated Date: Wed, 21 Oct 2026 05:00 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ - ਪੁਲਿਸ ਸ਼ਹੀਦੀ ਦਿਵਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਪਠਾਨਕੋਟ ਵਿਖੇ ਐੱਸਐੱਸਪੀ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਦੇਸ਼ ਦੀ ਰਾਖੀ ਲਈ ਸ਼ਹਾਦਤ ਦੇਣ ਵਾਲੇ ਪੁਲਿਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ 13 ਸ਼ਹੀਦ ਪਰਿਵਾਰਾਂ ਨੂੰ ਕੰਬਲ, ਤੋਹਫ਼ੇ, ਮਠਿਆਈ ਅਤੇ 2,100-2,100 ਰੁਪਏ ਦੀ ਵਿੱਤੀ ਸਹਾਇਤਾ ਦੇ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪੁਲਿਸ ਟੁਕੜੀ ਨੇ ਸ਼ਹੀਦਾਂ ਨੂੰ ਸਲਾਮੀ ਦਿੱਤੀ। ਜ਼ਿਲ੍ਹਾ ਸੈਸ਼ਨ ਜੱਜ ਆਰਕੇ ਗਰਗ, ਐੱਸਐੱਸਪੀ ਮਨਪ੍ਰੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਐੱਸਐੱਸਪੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਤਿਹਾਸ ਬਹਾਦਰੀ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਅੱਤਵਾਦ ਦੇ ਦੌਰ ਵਿੱਚ ਪੁਲਿਸ ਮੁਲਾਜ਼ਮਾਂ ਨੇ ਆਪਣੀਆਂ ਜਾਨਾਂ ਵਾਰ ਕੇ ਸੂਬੇ ਵਿੱਚ ਅਮਨ-ਸ਼ਾਂਤੀ ਬਹਾਲ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਸ਼ਹੀਦ ਪਰਿਵਾਰਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ’ਤੇ ਹੱਲ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਹੈ। ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿਕੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅੱਤਵਾਦ ਵਿਰੁੱਧ ਲੜਾਈ ਵਿੱਚ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਸ਼ਹੀਦ ਪਰਿਵਾਰਾਂ ਨੂੰ ਦੇਸ਼ ਦੀ ਅਮੁੱਲੀ ਧਰੋਹਰ ਦੱਸਦਿਆਂ ਉਨ੍ਹਾਂ ਦਾ ਮਾਣ-ਸਤਿਕਾਰ ਬਣਾਈ ਰੱਖਣ ਦੀ ਅਪੀਲ ਕੀਤੀ। ਸੇਵਾਮੁਕਤ ਡੀਐੱਸਪੀ ਗੁਰਦਿਆਲ ਸਿੰਘ ਸੈਣੀ ਨੇ ਵੀ ਸ਼ਹੀਦਾਂ ਨੂੰ ਯਾਦ ਰੱਖਣ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਜ਼ਿਲ੍ਹਾ ਸੈਸ਼ਨ ਜੱਜ ਆਰਕੇ ਗਰਗ, ਐਡੀਸ਼ਨਲ ਸੈਸ਼ਨ ਜੱਜ ਏਕਤਾ ਉੱਪਲ, ਜੇਐੱਮਆਈਸੀ ਗੁਰਸ਼ੇਰ ਸਿੰਘ, ਡਿਪਟੀ ਡਿਸਟ੍ਰਿਕਟ ਅਟਾਰਨੀ ਤਰਨਬੀਰ ਕੌਰ, ਐੱਸਪੀ ਗੁਰਇਕਬਾਲ ਸਿੰਘ, ਐੱਸਪੀ ਵਿਸ਼ਾਲਜੀਤ ਸਿੰਘ, ਐੱਸਪੀ ਜਗਦੀਸ਼ ਰਾਜ ਅੱਤਰੀ, ਐੱਸਪੀ ਸੋਹਣ ਲਾਲ, ਡੀਐੱਸਪੀ ਸੁਖਵਿੰਦਰ ਸਿੰਘ, ਡੀਐੱਸਪੀ ਰਾਜ ਕੁਮਾਰ, ਡੀਐੱਸਪੀ ਰਾਜੇਸ਼ ਕੱਕੜ, ਡੀਐੱਸਪੀ ਝਿਰਮਲ ਸਿੰਘ ਤਲਵੰਡੀ, ਡੀਐੱਸਪੀ ਸੁਖਵੀਰ ਕੁਮਾਰ ਅਤੇ ਲੋਕ ਸੰਪਰਕ ਅਧਿਕਾਰੀ ਰਾਮ ਲੁਭਾਇਆ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਮੰਚ ਸੰਚਾਲਨ ਰਾਮ ਲੁਭਾਇਆ ਨੇ ਕੀਤਾ। ਨਮਾਨਿਤ ਸ਼ਹੀਦ ਪਰਿਵਾਰਾਂ ਦੇ ਨਾਮ ਏਐੱਸਆਈ ਕੁਲਦੀਪ ਸਿੰਘ, ਏਐੱਸਆਈ ਨਰੇਸ਼ ਕੁਮਾਰ, ਹੈੱਡ ਕਾਂਸਟੇਬਲ ਹਰਭਜਨ ਸਿੰਘ, ਕਾਂਸਟੇਬਲ ਪ੍ਰੇਮ ਸਿੰਘ, ਕਾਂਸਟੇਬਲ ਸਵਰਨ ਦਾਸ, ਕਾਂਸਟੇਬਲ ਰਮੇਸ਼ ਚੰਦਰ, ਕਾਂਸਟੇਬਲ ਗੁਲਸ਼ਨ ਕੁਮਾਰ, ਪੀਐੱਚਜੀ ਦੇਸ ਰਾਜ, ਕਾਂਸਟੇਬਲ ਰਤਨਜੀਤ ਸਿੰਘ, ਪੀਐੱਚਜੀ ਬੋਧ ਰਾਜ, ਐੱਸਪੀਓ ਮੋਹਿੰਦਰ ਪਾਲ, ਪੀਐੱਚਜੀ ਸੁਖਦੇਵ ਸਿੰਘ ਅਤੇ ਐੱਸਪੀਓ ਜਗੀਰ ਸਿੰਘ।