- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ’ਚ ਖਿਡਾਰੀਆਂ ਨੇ ਦਿਖਾਏ ਜੌਹਰ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਠਾਨਕੋਟ : ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਪਠਾਨਕੋਟ ਵੱਲੋਂ 13ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ-2026 ਮਿਸ਼ਨ ਰੋਡ ਸਥਿਤ ਰਹਿਮਾ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ ਗਈ। ਇਸ ਵਿੱਚ ਵੱਖ-ਵੱਖ ਸਕੂਲਾਂ ਅਤੇ ਸਕੇਟਿੰਗ ਕਲੱਬਾਂ ਦੇ ਖਿਡਾਰੀਆਂ ਨੇ ਹਿੱਸਾ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲੇ ਸਪੀਡ ਇਨਲਾਈਨ, ਸਪੀਡ ਕਵਾਡ, ਰੋਲਰ ਹਾਕੀ ਅਤੇ ਇਨਲਾਈਨ ਹਾਕੀ ਵਰਗਾਂ ਵਿੱਚ ਕਰਵਾਏ ਗਏ। ਅੰਡਰ-8 ਇਨਲਾਈਨ ਵਰਗ ਵਿੱਚ ਯੁਵਰਾਜ ਸਿੰਘ ਨੇ ਪਹਿਲਾ, ਗੋਸਵਿਕ ਸਲਾਰੀਆ ਨੇ ਦੂਜਾ ਅਤੇ ਅਨਿਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਾਡ ਸਕੇਟਿੰਗ ਵਿੱਚ ਜੀਆ ਪਹਿਲੇ, ਸਹਿਜ ਦੂਜੇ ਅਤੇ ਜਸਪ੍ਰੀਤ ਤੀਜੇ ਸਥਾਨ ’ਤੇ ਰਹੇ। ਅੰਡਰ-10 ਕਵਾਡ ਵਰਗ ਵਿੱਚ ਪ੍ਰਿਆਂਸ਼ੂ ਨੇ ਪਹਿਲਾ, ਭਵਨੀਸ਼ ਨੇ ਦੂਜਾ ਅਤੇ ਭਾਰਗਵ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਵਰਗ ਦੇ ਇਨਲਾਈਨ ਮੁਕਾਬਲੇ ਵਿੱਚ ਵਿਰਾਟ ਪਹਿਲੇ, ਹਰਸ਼ ਦੂਜੇ ਅਤੇ ਵਿਹਾਨ ਤੀਜੇ ਸਥਾਨ ’ਤੇ ਰਹੇ। ਅੰਡਰ-12 ਵਰਗ ਵਿੱਚ ਸ਼ਿਨਾਇਆ ਨੇ ਪਹਿਲਾ, ਨਕਸ਼ ਨੇ ਦੂਜਾ ਅਤੇ ਧਾਵਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਬ-ਜੂਨੀਅਰ ਇਨਲਾਈਨ ਵਰਗ ਵਿੱਚ ਸ਼ਾਖਿਆ ਪਹਿਲੇ, ਰਿਜ਼ਵਾਨ ਦੂਜੇ ਅਤੇ ਆਰਵ ਤੀਜੇ ਸਥਾਨ ’ਤੇ ਰਹੇ। ਜੇਤੂ ਖਿਡਾਰੀਆਂ ਨੂੰ ਐਸੋਸੀਏਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ।