ਐੱਨਐੱਮਟੀਸੀ ਦੀ ਮੁੱਢਲੀ ਪ੍ਰੀਖਿਆ ’ਚ ਛਾਏ ਮੋਸ਼ਨ ਪਠਾਨਕੋਟ ਦੇ 12 ਪਾੜ੍ਹੇ ਐੱਨਐੱਮਟੀਸੀ ਦੀ ਮੁੱਢਲੀ ਪ੍ਰੀਖਿਆ ’ਚ ਮੋਸ਼ਨ
Publish Date: Wed, 23 Sep 2026 05:22 PM (IST)
Updated Date: Wed, 23 Sep 2026 05:24 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਗਣਿਤ ਦੇ ਖੇਤਰ ਵਿੱਚ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਦਿਆਂ ਮੋਸ਼ਨ ਪਠਾਨਕੋਟ ਦੇ 12 ਵਿਦਿਆਰਥੀਆਂ ਨੇ 58ਵੀਂ ਨੈਸ਼ਨਲ ਮੈਥੇਮੈਟਿਕਸ ਟੈਲੈਂਟ ਐਗਜ਼ਾਮੀਨੇਸ਼ਨ (ਐੱਨਐੱਮਟੀਸੀ)-2026 ਦੀ ਮੁੱਢਲੀ ਪ੍ਰੀਖਿਆ ਪਾਸ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰੀਖਿਆ ਦਾ ਆਯੋਜਨ ਐਸੋਸੀਏਸ਼ਨ ਆਫ ਮੈਥੇਮੈਟਿਕਸ ਟੀਚਰਜ਼ ਆਫ ਇੰਡੀਆ ਵੱਲੋਂ ਕੀਤਾ ਜਾਂਦਾ ਹੈ। ਪ੍ਰੀਖਿਆ ਦੇ ਮੁੱਢਲੇ ਪੜਾਅ ਵਿੱਚ ਸਫਲ ਰਹਿਣ ਵਾਲੇ ਵਿਦਿਆਰਥੀਆਂ ਵਿੱਚ ਆਯੁਸ਼, ਉਮਰ ਇਕਬਾਲ, ਰਾਜਵੀਰ, ਆਸਤਿਕ, ਸਾਰਵਿਕਾ, ਸ਼ਹਿਜ਼ਾਦਾ, ਅਰਨਿਕਾ, ਅਨਵੀ, ਅਨੰਤ, ਮੈਮੂਨਾ, ਰਾਘਵ ਅਤੇ ਗਿਆਨ ਸਤੁਤੀ ਸ਼ਾਮਲ ਹਨ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ਨੂੰ ਉਨ੍ਹਾਂ ਦੀ ਲਗਾਤਾਰ ਮਿਹਨਤ, ਗਣਿਤ ਵਿਸ਼ੇ ਦੀ ਮਜ਼ਬੂਤ ਸਮਝ ਅਤੇ ਤਰਕਸ਼ੀਲ ਸੋਚ ਦਾ ਨਤੀਜਾ ਦੱਸਿਆ ਗਿਆ ਹੈ। ਇਸ ਮੌਕੇ ਮੋਸ਼ਨ ਪਠਾਨਕੋਟ ਦੇ ਨਿਰਦੇਸ਼ਕ ਸੰਨੀ ਮਹਾਜਨ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਪੱਧਰ ਦੀ ਗਣਿਤ ਪ੍ਰੀਖਿਆ ਦੇ ਮੁੱਢਲੇ ਪੜਾਅ ਵਿੱਚ ਸਫਲਤਾ ਹਾਸਲ ਕਰਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਗਣਿਤ ਵਿਦਿਆਰਥੀਆਂ ਵਿੱਚ ਤਰਕ ਕਰਨ, ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦੇ ਹੱਲ ਲੱਭਣ ਦੀ ਸਮਰੱਥਾ ਵਿਕਸਤ ਕਰਦਾ ਹੈ। ਉਨ੍ਹਾਂ ਸਾਰੇ ਸਫਲ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਅਗਲੇ ਪੜਾਅ ਲਈ ਸ਼ੁਭਕਾਮਨਾਵਾਂ ਦਿੱਤੀਆਂ।