ਮਹਾਜਨ ਯੂਥ ਵਿੰਗ ਨੇ 100 ਕੰਬਲ ਕੀਤੇ ਦਾਨ ਮਹਾਜਨ ਯੂਥ ਵਿੰਗ ਵੱਲੋਂ 100 ਕੰਬਲ ਦਾਨ, ਅਗਲੇ ਹਫ਼ਤੇ ਵੀ ਜਾਰੀ ਰਹੇਗਾ ਸੇਵਾ ਦਾ ਸਿਲਸਿਲਾ
Publish Date: Sat, 21 Nov 2026 03:57 PM (IST)
Updated Date: Sat, 21 Nov 2026 04:01 PM (IST)
ਆਰਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਮਹਾਜਨ ਯੂਥ ਵਿੰਗ ਵੱਲੋਂ ਸਮਾਜ ਸੇਵਾ ਦੀ ਭਾਵਨਾ ਨਾਲ ਸ਼ੁਰੂ ਕੀਤੇ ਗਏ ‘ਸੇਵਾ ਦਾਨ’ ਪ੍ਰਾਜੈਕਟ ਤਹਿਤ ਲੋੜਵੰਦ ਲੋਕਾਂ ਦੀ ਸਹਾਇਤਾ ਲਈ 100 ਕੰਬਲ ਦਾਨ ਕੀਤੇ ਗਏ। ਇਹ ਸੇਵਾ ਕਾਰਜ ਰਿੰਕੂ ਮਹਾਜਨ ਦੀ ਅਗਵਾਈ ਹੇਠ ਕਰਵਾਇਆ ਗਿਆ, ਜਦਕਿ ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਪ੍ਰਾਜੈਕਟ ਚੇਅਰਮੈਨ ਸੁਧੀਰ ਗੁਪਤਾ ਦੀ ਦੇਖ-ਰੇਖ ਹੇਠ ਕੀਤਾ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਵਿਧਾਇਕ ਅਸ਼ਵਨੀ ਸ਼ਰਮਾ ਦੇ ਸਪੁੱਤਰ ਨੋਨੀ ਸ਼ਰਮਾ, ਸੀਏ ਮਾਣਿਕ ਮਹਾਜਨ, ਰਾਜ ਕੁਮਾਰ ਮਹਾਜਨ ਅਤੇ ਸੰਜੇ ਮਹਾਜਨ ਨੇ ਸ਼ਿਰਕਤ ਕੀਤੀ। ਇਸ ਮੌਕੇ ਸਭਾ ਦੇ ਸੰਸਥਾਪਕ ਅਤੇ ਪ੍ਰਧਾਨ ਸੰਜੂ ਮਹਾਜਨ ਅਤੇ ਜ਼ਿਲ੍ਹਾ ਪ੍ਰਧਾਨ ਵਿਸ਼ਾਲ ਮਹਾਜਨ ਨੇ ਕਿਹਾ ਕਿ ਸੰਸਥਾ ਵੱਲੋਂ ਸਮਾਜ ਦੇ ਲੋੜਵੰਦ ਵਰਗਾਂ ਦੀ ਮਦਦ ਲਈ ਅਜਿਹੇ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਗਲੇ ਹਫ਼ਤੇ ਵੀ ‘ਸੇਵਾ ਦਾਨ’ ਪ੍ਰਾਜੈਕਟ ਤਹਿਤ ਕੰਬਲ ਦਾਨ ਕਰਨ ਦੀ ਮੁਹਿੰਮ ਜਾਰੀ ਰਹੇਗੀ, ਤਾਂ ਜੋ ਸਰਦੀ ਦੇ ਮੌਸਮ ’ਚ ਲੋੜਵੰਦਾਂ ਨੂੰ ਰਾਹਤ ਮਿਲ ਸਕੇ। ਇਸ ਮੌਕੇ ਜ਼ੋਨਲ ਚੇਅਰਮੈਨ ਰਾਕੇਸ਼ ਮਹਾਜਨ, ਜ਼ੋਨਲ ਪ੍ਰਧਾਨ ਅਜੈ ਗੁਪਤਾ, ਜ਼ੋਨਲ ਵਾਈਸ ਚੇਅਰਮੈਨ ਅਮਰਜੀਤ ਮਹਾਜਨ, ਕੈਸ਼ੀਅਰ ਪੰਕਜ ਗੁਪਤਾ, ਪੀਆਰਓ ਮੁਨੀਸ਼ ਮਹਾਜਨ, ਸਕੱਤਰ ਲਵਿਸ਼ ਮਹਾਜਨ ਤੋਂ ਇਲਾਵਾ ਸੰਜੀਵ ਸੰਜੂ ਮਹਾਜਨ, ਅਮਿਤ ਮਹਾਜਨ, ਵਰੁਣ ਮਹਾਜਨ, ਰੌਬਿਨ ਮਹਾਜਨ, ਨਿਤਿਨ ਮਹਾਜਨ, ਰਿਸ਼ੂ ਮਹਾਜਨ, ਅਸ਼ਵਨੀ ਮਹਾਜਨ, ਐਡਵੋਕੇਟ ਭਾਰਤ ਮਹਾਜਨ, ਐਡਵੋਕੇਟ ਕੇਤਨ ਮਹਾਜਨ, ਐਡਵੋਕੇਟ ਨੀਰਜ ਮਹਾਜਨ, ਯੋਗੇਸ਼ ਮਹਾਜਨ, ਰਿਸ਼ਭ ਮਹਾਜਨ, ਮੋਨੂ ਮਹਾਜਨ, ਸੌਰਭ ਮਹਾਜਨ ਆਦਿ ਹਾਜ਼ਰ ਸਨ।