ਮਹਾਜਨ ਯੁਵਾ ਵਿੰਗ ਵੱਲੋਂ ਸਟੇਸ਼ਨ ’ਤੇ ਲੋੜਵੰਦਾਂ ਨੂੰ ਭੋਜਨ ਵੰਡਿਆ
ਮਹਾਜਨ ਯੁਵਾ ਵਿੰਗ ਵੱਲੋਂ ਰੇਲਵੇ ਸਟੇਸ਼ਨ ’ਤੇ ਲੋੜਵੰਦਾਂ ਨੂੰ ਭੋਜਨ ਵੰਡਿਆ
Publish Date: Sat, 14 Nov 2026 03:41 PM (IST)
Updated Date: Sun, 15 Nov 2026 04:00 AM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦਿਆਂ ਮਹਾਜਨ ਯੁਵਾ ਵਿੰਗ ਵੱਲੋਂ ਦਾਨ-ਸੇਵਾ ਪ੍ਰੋਜੈਕਟ ਤਹਿਤ ਰੇਲਵੇ ਸਟੇਸ਼ਨ ਵਿਖੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਨੂੰ ਭੋਜਨ ਵੰਡਿਆ ਗਿਆ। ਇਸ ਸੇਵਾ ਕਾਰਜ ਦੀ ਅਗਵਾਈ ਸੰਸਥਾ ਦੇ ਫਾਊਂਡਰ ਪ੍ਰਧਾਨ ਸੰਜੂ ਮਹਾਜਨ ਨੇ ਕੀਤੀ। ਇਸ ਦੌਰਾਨ ਸੰਸਥਾ ਦੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਭੋਜਨ ਵੰਡ ਕੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ ਦਿੱਤਾ। ਇਸ ਮੌਕੇ ਫਾਊਂਡਰ ਪ੍ਰਧਾਨ ਸੰਜੂ ਮਹਾਜਨ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਹੋਰ ਧਰਮ ਨਹੀਂ ਹੈ। ਸਮਾਜ ਦੇ ਹਰ ਸਮਰੱਥ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਹਾਜਨ ਯੁਵਾ ਵਿੰਗ ਦਾ ਮੁੱਖ ਉਦੇਸ਼ ਸਮਾਜ ਦੇ ਲੋੜਵੰਦ ਵਰਗਾਂ ਦੀ ਸਹਾਇਤਾ ਕਰਨਾ ਅਤੇ ਨੌਜਵਾਨਾਂ ਨੂੰ ਸਮਾਜ ਸੇਵਾ ਦੇ ਕਾਰਜਾਂ ਨਾਲ ਜੋੜਨਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸੰਸਥਾ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਲੋਕ ਭਲਾਈ ਦੇ ਕਾਰਜ ਲਗਾਤਾਰ ਜਾਰੀ ਰੱਖੇ ਜਾਣਗੇ। ਇਸ ਸੇਵਾ ਕਾਰਜ ਵਿੱਚ ਜ਼ੋਨਲ ਚੇਅਰਮੈਨ ਰਾਕੇਸ਼ ਗੁਪਤਾ, ਪ੍ਰਧਾਨ ਅਜੈ ਮਹਾਜਨ, ਵਾਈਸ ਚੇਅਰਮੈਨ ਸੁਧੀਰ ਗੁਪਤਾ, ਅਮਰਜੀਤ ਮਹਾਜਨ, ਲਵਿਸ਼ ਮਹਾਜਨ, ਅਮਿਤ ਮਹਾਜਨ, ਰਿੰਕੂ ਮਹਾਜਨ, ਮੁਨੀਸ਼ ਮਹਾਜਨ, ਅਭੈ ਮਹਾਜਨ, ਲਵ ਮਹਾਜਨ ਅਤੇ ਸੌਰਭ ਮਹਾਜਨ ਸਮੇਤ ਹੋਰ ਮੈਂਬਰ ਵੀ ਮੌਜ਼ੂਦ ਸਨ।