- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਊਸ ਗਤੀਵਿਧੀਆਂ ’ਚ ਲਾਲਾ ਲਾਜਪਤ ਰਾਏ ਹਾਊਸ ਨੇ ਮਾਰੀ ਬਾਜ਼ੀ

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਸਰਕਾਰੀ ਹਾਈ ਸਕੂਲ ਨੋਮਾਲਾ ਵਿਖੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਮਹੀਨਾਵਾਰ ਹਾਊਸ ਸਰਗਰਮੀਆਂ ਦੀ ਸਮਾਪਤੀ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਪੂਰੇ ਮਹੀਨੇ ਦੌਰਾਨ ਕਰਵਾਈਆਂ ਗਈਆਂ ਵੱਖ-ਵੱਖ ਸਰਗਰਮੀਆਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਸਰਗਰਮੀਆਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਦੇ ਆਧਾਰ ’ਤੇ ਲਾਲਾ ਲਾਜਪਤ ਰਾਏ ਹਾਊਸ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਦੀ ਮੁਖੀ ਮੋਨਿਕਾ ਵੱਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਅਨੁਸ਼ਾਸਨ ਲਈ ਕੁਮਾਰੀ ਵੰਦਨਾ ਅਤੇ ਕੁਮਾਰੀ ਮੋਨਿਕਾ ਨੂੰ ‘ਅਨੁਸ਼ਾਸਨ ਸਿਤਾਰਾ’, ਸੁਸ਼ਾਂਤ ਨੂੰ ‘ਸਭ ਤੋਂ ਵੱਧ ਸੁਧਾਰ ਕਰਨ ਵਾਲਾ ਵਿਦਿਆਰਥੀ’, ਗੁਲਸ਼ਨ ਕੁਮਾਰ ਨੂੰ ‘ਸਿਰਜਣਾਤਮਕ ਸਿਤਾਰਾ’, ਕੁਮਾਰੀ ਪੂਰਵੀ ਨੂੰ ‘ਦਿਆਲਤਾ ਸਿਤਾਰਾ’ ਅਤੇ ਕੁਮਾਰੀ ਸਿਆ ਨੂੰ ‘ਸਰਬੋਤਮ ਸਹਾਇਕ’ ਦੇ ਸਨਮਾਨ ਨਾਲ ਨਿਵਾਜਿਆ ਗਿਆ। ਮੁਖੀ ਮੋਨਿਕਾ ਨੇ ਕਿਹਾ ਕਿ ਅਜਿਹੀਆਂ ਸਰਗਰਮੀਆਂ ਦਾ ਮਕਸਦ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਆਪਸੀ ਸਹਿਯੋਗ, ਮਿਲਵਰਤਣ ਅਤੇ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸਹਿ-ਵਿੱਦਿਅਕ ਸਰਗਰਮੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਦਿੰਦੀਆਂ ਹਨ। ਇਸ ਮੌਕੇ ਮੋਹਿੰਦਰ ਸਿੰਘ, ਹਿੰਮਤ ਸਿੰਘ, ਮਨਮੋਹਨ ਕ੍ਰਿਸ਼ਨ, ਰਵਿੰਦਰ ਕੁਮਾਰ, ਰਾਜੇਸ਼ ਕੁਮਾਰ, ਰੀਤਿਕਾ, ਸ਼ਿਫਾਲੀ ਅਤੇ ਕੁਲਵਿੰਦਰ ਕੌਰ ਸਮੇਤ ਸਕੂਲ ਸਟਾਫ਼ ਹਾਜ਼ਰ ਸਨ।