ਹਲਕਾ ਭੋਆ ਦੀ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਕਾਲਾ ਰਾਮ ਦਾ ਸਨਮਾਨ ਹਲਕਾ ਭੋਆ ਦੀ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਕਾਲਾ ਰਾਮ ਦਾ ਸਨਮਾਨ
Publish Date: Sun, 04 Oct 2026 04:49 PM (IST)
Updated Date: Sun, 04 Oct 2026 04:52 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗੁਰਬਚਨ ਸਿੰਘ ਬੱਬੇਹਾਲੀ ਨਾਲ ਵਿਚਾਰ-ਵਟਾਂਦਰੇ ਉਪਰੰਤ ਪਿੰਡ ਬਣੀ ਲੋਧੀ ਦੇ ਸਰਪੰਚ ਕਾਲਾ ਰਾਮ ਨੂੰ ਹਲਕਾ ਭੋਆ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਵੀਂ ਜ਼ਿੰਮੇਵਾਰੀ ਮਿਲਣ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਪਠਾਨਕੋਟ ਸੁਰਿੰਦਰ ਸਿੰਘ ਕੰਵਰ ਮਿੰਟਾ ਵੱਲੋਂ ਕਾਲਾ ਰਾਮ ਨੂੰ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਗਈ। ਇਸ ਮੌਕੇ ਸੁਰਿੰਦਰ ਸਿੰਘ ਕੰਵਰ ਮਿੰਟਾ ਨੇ ਕਿਹਾ ਕਿ ਪਾਰਟੀ ਵੱਲੋਂ ਕਾਲਾ ਰਾਮ ਨੂੰ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਮਹੱਤਵਪੂਰਨ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਕਾਲਾ ਰਾਮ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਤਾਲਮੇਲ ਬਣਾ ਕੇ ਹਲਕਾ ਭੋਆ ’ਚ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਗਰਮੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਇਸੇ ਦੌਰਾਨ ਹਰਪ੍ਰੀਤ ਸਿੰਘ (ਰਾਜਾ) ਪੀਏਸੀ ਮੈਂਬਰ ਪੰਜਾਬ ਨੇ ਕਿਹਾ ਕਿ ਕਾਲਾ ਰਾਮ ਨੂੰ ਹਲਕਾ ਭੋਆ ਦੀ ਜ਼ਿੰਮੇਵਾਰੀ ਮਿਲਣ ਨਾਲ ਪਾਰਟੀ ਦੀ ਜਥੇਬੰਦਕ ਸਰਗਰਮੀ ਨੂੰ ਅੱਗੇ ਵਧਾਉਣ ’ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਨਵ-ਨਿਯੁਕਤ ਹਲਕਾ ਇੰਚਾਰਜ ਵੱਲੋਂ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਜ਼ਿੰਮੇਵਾਰੀ ਨਿਭਾਈ ਜਾਵੇਗੀ। ਇਸ ਮੌਕੇ ਸੰਜੀਵ ਸ਼ਰਮਾ ਹਲਕਾ ਇੰਚਾਰਜ ਸੁਜਾਨਪੁਰ, ਹਰਪ੍ਰੀਤ ਸਿੰਘ (ਰਾਜਾ) ਪੀਏਸੀ ਮੈਂਬਰ ਪੰਜਾਬ, ਗੁਰਪ੍ਰੀਤ ਸਿੰਘ (ਗੁਰੂ) ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਪਠਾਨਕੋਟ, ਬਲਵਿੰਦਰ ਸਿੰਘ ਖਾਲਸਾ ਟਰਾਂਸਪੋਰਟ ਵਿੰਗ ਪ੍ਰਧਾਨ, ਸਲਿੰਦਰ ਸੈਣੀ ਬੀਸੀ ਵਿੰਗ ਜ਼ਿਲ੍ਹਾ ਪ੍ਰਧਾਨ, ਅਨਹਦ ਪ੍ਰਭਾਕਰ ਜ਼ਿਲ੍ਹਾ ਪ੍ਰਧਾਨ ਐੱਸਓਆਈ ਪਠਾਨਕੋਟ, ਵੀਕੇ ਜੰਗਲਾ, ਕਰਨ, ਪ੍ਰਧਾਨ ਏਬੀ ਕਾਲਜ ਅੰਸ਼, ਚੇਅਰਮੈਨ ਏਬੀ ਕਾਲਜ, ਭਵਿਸ਼ ਜਨਰਲ ਸਕੱਤਰ ਏਬੀ ਕਾਲਜ, ਰੋਹਿਤ ਕੌਸ਼ਲ ਸਮੇਤ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ।