ਡੇਰਾ ਬਾਬਾ ਵਸੰਤਪੁਰੀ ’ਚ ਜੈ ਮਾਂ ਵੈਸ਼ਨੋ ਦੇਵੀ ਕਲੱਬ ਦਾ ਪੰਜਵਾਂ ਸਾਲਾਨਾ ਜਗਰਾਤੇ ਕਰਵਾਇਆ ਡੇਰਾ ਬਾਬਾ ਵਸੰਤਪੁਰੀ ਵਿਖੇ ਜੈ ਮਾਂ ਵੈਸ਼ਨੋ ਦੇਵੀ ਕਲੱਬ
Publish Date: Sat, 31 Oct 2026 05:36 PM (IST)
Updated Date: Sat, 31 Oct 2026 05:38 PM (IST)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਜੈ ਮਾਂ ਵੈਸ਼ਨੋ ਦੇਵੀ ਕਲੱਬ ਵੱਲੋਂ ਪਿੰਡ ਡੇਰਾ ਬਾਬਾ ਵਸੰਤਪੁਰੀ ਵਿਖੇ ਪੰਜਵਾਂ ਸਾਲਾਨਾ ਜਗਰਾਤੇ ਅਤੇ ਵਿਸ਼ਾਲ ਭੰਡਾਰਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਇਸ ਮੌਕੇ ਧਰਣੇਂਦਰ ਪਦਮਾਵਤੀ ਦੇਵੀ ਸੰਸਥਾ ਦੇ ਸੰਸਥਾਪਕ ਰਾਸ਼ਟਰ ਸੰਤ ਆਚਾਰੀਆ ਡਾ. ਸੰਜੇ ਮੁਨੀ ਜੀ ਮਹਾਰਾਜ ਨੇ ਆਪਣਾ ਮੰਗਲ ਆਸ਼ੀਰਵਾਦ ਦਿੱਤਾ। ਸਵੇਰੇ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਗਿਆ, ਜਦਕਿ ਰਾਤ ਨੂੰ ਮਾਤਾ ਦੇ ਜਾਗਰਣ ਦੌਰਾਨ ਭਜਨ ਗਾਇਕੀ ਦਾ ਪ੍ਰੋਗਰਾਮ ਕਰਵਾਇਆ ਗਿਆ। ਆਚਾਰੀਆ ਸੰਜੇ ਮੁਨੀ ਜੀ ਮਹਾਰਾਜ ਭਾਵੇਂ ਨਿੱਜੀ ਤੌਰ ਤੇ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇ ਪਰ ਉਨ੍ਹਾਂ ਨੇ ਆਪਣੇ ਮੰਡਲ ਦੇ ਸ਼ਰਧਾਲੂਆਂ ਨੂੰ ਵਿਸ਼ੇਸ਼ ਤੌਰ ਤੇ ਭੇਜ ਕੇ ਸਮਾਗਮ ਵਿੱਚ ਸ਼ਮੂਲੀਅਤ ਕਰਵਾਈ। ਉਨ੍ਹਾਂ ਨੇ ਸੰਗਤ ਨੂੰ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਧਾਰਮਿਕ ਕਾਰਜਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਆਚਾਰੀਆ ਜੀ ਦੇ ਮੰਡਲ ਵੱਲੋਂ ਕਲੱਬ ਦੇ ਨੌਜਵਾਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਸੰਸਥਾ ਨੂੰ ਸਹਿਯੋਗ ਵਜੋਂ ਚੈੱਕ ਭੇਟ ਕੀਤਾ ਗਿਆ ਅਤੇ ਮਾਤਾ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਕਲੱਬ ਦੇ ਮੈਂਬਰਾਂ ਵੱਲੋਂ ਆਚਾਰੀਆ ਜੀ ਦੇ ਮੰਡਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਮਾਗਮ ਵਿੱਚ ਪਿੰਡ ਦੇ ਸਰਪੰਚ ਕਰਨਜੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੋਂ ਪਹੁੰਚੇ ਪ੍ਰਸਿੱਧ ਗਾਇਕ ਪ੍ਰਵੀਨ ਸ਼ਾਹਜ਼ਾਦਾ ਅਤੇ ਉਸਤਾਦ ਕੰਠ ਕਲੇਰ ਨੇ ਮਾਤਾ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਭੇਟਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਕਲੱਬ ਦੇ ਸਮੂਹ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ।