
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫੈਕਟਰੀ ’ਚੋਂ ਤਾਰਾਂ ਦੀ ਚੋਰੀ ਕਰਨ ਦੇ ਸਬੰਧ ਵਿੱਚ

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਥਾਣਾ ਸਦਰ ਪਠਾਨਕੋਟ ਪੁਲਿਸ ਨੇ ਫੈਕਟਰੀ ਵਿੱਚੋਂ ਤਾਰ/ਵਾਇਰ ਚੋਰੀ ਹੋਣ ਦੇ ਮਾਮਲੇ ਵਿੱਚ ਸੁਰੱਖਿਆ ਗਾਰਡ ਬਲਵਿੰਦਰ ਕੁਮਾਰ ਦੇ ਬਿਆਨਾਂ ਦੇ ਆਧਾਰ ’ਤੇ ਕਮਲ ਪੁੱਤਰ ਸ਼ਿੰਦੀ ਵਾਸੀ ਸੁਕਾਲਗੜ੍ਹ ਅਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੂੰ ਦਿੱਤੇ ਬਿਆਨ ਵਿੱਚ ਬਲਵਿੰਦਰ ਕੁਮਾਰ ਪੁੱਤਰ ਅਜੀਤ ਰਾਮ ਵਾਸੀ ਫਰੀਦਾਨਗਰ ਥਾਣਾ ਸਦਰ ਪਠਾਨਕੋਟ ਨੇ ਦੱਸਿਆ ਕਿ ਉਹ ਪਿਛਲੇ ਕਰੀਬ 5 ਸਾਲ ਤੋਂ ਈਡਨ ਆਈ ਕੰਪਨੀ ਵਿੱਚ ਸੁਰੱਖਿਆ ਗਾਰਡ ਵਜੋਂ ਨੌਕਰੀ ਕਰ ਰਿਹਾ ਹੈ। ਕਰੀਬ 3 ਸਾਲ ਤੋਂ ਉਹ ਐੱਸਕੇਆਰ ਹਸਪਤਾਲ ਦੇ ਫਾਰਮ ਹਾਊਸ, ਸਮਰਾਲਾ ਵਿਖੇ ਡਿਊਟੀ ਨਿਭਾਅ ਰਿਹਾ ਹੈ। ਉਸ ਨੇ ਦੱਸਿਆ ਕਿ ਉੱਥੇ ਇੱਕ ਟਾਈਲ ਫੈਕਟਰੀ ਵੀ ਸਥਿਤ ਹੈ।ਬਲਵਿੰਦਰ ਕੁਮਾਰ ਅਨੁਸਾਰ 24 ਅਤੇ 25 ਅਗਸਤ ਦੀ ਦਰਮਿਆਨੀ ਰਾਤ ਨੂੰ ਫੈਕਟਰੀ ਵਿੱਚੋਂ ਤਾਰ/ਵਾਇਰ ਚੋਰੀ ਹੋ ਗਈ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਕਮਲ ਪੁੱਤਰ ਸ਼ਿੰਦੀ ਵਾਸੀ ਸੁਕਾਲਗੜ੍ਹ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਫੈਕਟਰੀ ਵਿੱਚੋਂ ਤਾਰ/ਵਾਇਰ ਚੋਰੀ ਕੀਤੀ ਹੈ। ਬਲਵਿੰਦਰ ਕੁਮਾਰ ਨੇ ਪੁਲਿਸ ਤੋਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਪੁਲਿਸ ਵੱਲੋਂ ਬਲਵਿੰਦਰ ਕੁਮਾਰ ਦੇ ਬਿਆਨ ਦੀ ਤਸਦੀਕ ਕਰਨ ਉਪਰੰਤ ਮਾਮਲਾ ਦਰਜ ਕਰ ਲਿਆ ਗਿਆ। ਇਸ ਮਾਮਲੇ ਦੀ ਤਫ਼ਤੀਸ਼ ਏਐੱਸਆਈ ਮਨਦੀਪ ਕੁਮਾਰ ਥਾਣਾ ਸਦਰ ਪਠਾਨਕੋਟ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀਆਂ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।