- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਰਾਧੇ-ਕ੍ਰਿਸ਼ਨ ਜੀ ਦੀਆਂ ਮੂਰਤੀਆਂ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਓਲਡ ਸ਼ਾਹਪੁਰ ਰੋਡ ਸਥਿਤ ਪ੍ਰਸਿੱਧ ਸ਼ੀਤਲਾ ਮਾਤਾ ਮੰਦਰ (ਰਾਮ ਦਰਬਾਰ) ਵਿਖੇ ਸਾਬਕਾ ਕੌਂਸਲਰ ਸ਼ਿਆਮਾ ਕੁਮਾਰੀ ਦੀ ਪ੍ਰਧਾਨਗੀ ਹੇਠ ਕਰਵਾਇਆ ਤਿੰਨ ਰੋਜ਼ਾ ਮੂਰਤੀ ਪ੍ਰਾਣ-ਪ੍ਰਤਿਸ਼ਠਾ ਸਮਾਗਮ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਹੋਇਆ। ਸਮਾਗਮ ਦੇ ਆਖਰੀ ਦਿਨ ਵੈਦਿਕ ਰੀਤੀ-ਰਿਵਾਜਾਂ ਅਤੇ ਮੰਤਰ ਉਚਾਰਨ ਦੇ ਨਾਲ ਭਗਵਾਨ ਸ਼੍ਰੀ ਰਾਧੇ-ਕ੍ਰਿਸ਼ਨ ਜੀ ਦੀਆਂ ਮੂਰਤੀਆਂ ਦੀ ਪ੍ਰਾਣ-ਪ੍ਰਤਿਸ਼ਠਾ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਪੂਜਾ-ਅਰਚਨਾ ਉਪਰੰਤ ਹਵਨ-ਯੱਗ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਆਹੂਤੀਆਂ ਪਾ ਕੇ ਇਲਾਕੇ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਦੀ ਕਾਮਨਾ ਕੀਤੀ। ਹਵਨ ਮਗਰੋਂ ਢੋਲ-ਨਗਾਰਿਆਂ ਅਤੇ ਭਗਵਾਨ ਦੇ ਜੈਕਾਰਿਆਂ ਨਾਲ ਸ਼ੋਭਾ ਯਾਤਰਾ ਕੱਢੀ ਗਈ, ਜੋ ਬਾਉਲੀਆਂ ਚੌਕ, ਕ੍ਰਿਸ਼ਨਾ ਪੈਲੇਸ, ਬਾਵੀਆਂ ਮੁਹੱਲਾ, ਸਿੰਘਪੁਰਾ ਅਤੇ ਕਾਜ਼ੀਪੁਰ ਤੋਂ ਹੁੰਦੀ ਹੋਈ ਮੁੜ ਮੰਦਰ ਪਹੁੰਚੀ। ਰਸਤੇ ਵਿੱਚ ਲੋਕਾਂ ਵੱਲੋਂ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਲਕਸ਼ਮੀ ਕਲਾ ਕੇਂਦਰ ਦੇ ਪ੍ਰਧਾਨ ਰਾਜਕੁਮਾਰ ਕਾਕਾ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਮੰਦਰ ਵਿਖੇ ਸ਼ੋਭਾ ਯਾਤਰਾ ਦੀ ਵਾਪਸੀ ਉਪਰੰਤ ਵਿਸ਼ਾਲ ਭੰਡਾਰਾ ਲਗਾਇਆ ਗਿਆ। ਸਾਬਕਾ ਕੌਂਸਲਰ ਸ਼ਿਆਮਾ ਕੁਮਾਰੀ ਨੇ ਦੱਸਿਆ ਕਿ ਪੰਡਿਤ ਪ੍ਰਵਰਾਂ ਦੀ ਦੇਖ-ਰੇਖ ਹੇਠ ਤਿੰਨ ਦਿਨ ਧਾਰਮਿਕ ਅਨੁਸ਼ਠਾਨ ਕਰਵਾਏ ਗਏ। ਉਨ੍ਹਾਂ ਕੀਰਤਨ ਮੰਡਲੀ ਦੇ ਸਹਿਯੋਗ ਲਈ ਧੰਨਵਾਦ ਕੀਤਾ। ਦੀਕਸ਼ਾ ਸ਼ਰਮਾ ਨੇ ਕਿਹਾ ਕਿ ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਧਰਮ ਅਤੇ ਅਧਿਆਤਮ ਨਾਲ ਜੋੜਨ ਲਈ ਅਹਿਮ ਹਨ। ਇਸ ਮੌਕੇ ਤ੍ਰਿਸ਼ਲਾ, ਰਮਾ, ਇੰਦੂ, ਸੋਨੀਆ ਸ਼ਰਮਾ, ਸੀਮਾ, ਸੁਸ਼ਮਾ, ਸਰਿਤਾ, ਜਿਨੀ, ਓਪੀ ਮੱਲੀ, ਵਿਨੋਦ ਕੁਮਾਰ, ਰਾਜੂ, ਅਜੈ, ਨਾਗੇਸ਼, ਮੰਗਲ ਸਮੇਤ ਹੋਰ ਮੈਂਬਰ ਹਾਜ਼ਰ ਸਨ।