- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਗ ਵਾਲੀ ਮਾਤਾ ਸੁਜਾਨਪੁਰ ਵਿਖੇ ਵਿਧੀਵਤ ਕੀਤਾ ਮਾਂ ਕਾਲੀ ਦੀ ਮੂਰਤੀ ਦਾ ਵਿਸਰਜਨ

ਫੋਟੋ : ਬਾਗ ਵਾਲੀ ਮਾਤਾ ਸੁਜਾਨਪੁਰ ਵਿਖੇ ਮਾਂ ਕਾਲੀ ਦੀ ਮੂਰਤੀ ਦੇ ਵਿਸਰਜਨ ਮੌਕੇ ਹਾਜ਼ਰ ਸਵਰਨਕਾਰ ਸਰਾਫਾ ਸੰਘ ਅਤੇ ਬੰਗਾਲੀ ਕਾਰੀਗਰਾਂ ਦੇ ਅਹੁਦੇਦਾਰ ਤੇ ਸ਼ਰਧਾਲੂ।
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਮਾਂ ਕਾਲੀ ਦੀ 20ਵੀਂ ਸਾਲਾਨਾ ਪੂਜਾ ਤੇ ਭੰਡਾਰੇ ਸਬੰਧੀ ਪਿਛਲੇ ਛੇ ਦਿਨਾਂ ਤੋਂ ਚੱਲ ਰਹੇ ਧਾਰਮਿਕ ਸਮਾਗਮਾਂ ਦੀ ਸਮਾਪਤੀ 13 ਨਵੰਬਰ ਨੂੰ ਹੋਈ। ਇਸ ਮੌਕੇ ਬਾਗ ਵਾਲੀ ਮਾਤਾ, ਸੁਜਾਨਪੁਰ ਵਿਖੇ ਦੁਪਹਿਰ 12 ਵਜੇ ਮਾਂ ਕਾਲੀ ਦੀ ਮੂਰਤੀ ਦਾ ਵਿਧੀਵਤ ਵਿਸਰਜਨ ਕੀਤਾ ਗਿਆ। ਵਿਸਰਜਨ ਮੌਕੇ ਭਗਤਾਂ ਨੇ ਪੂਰੀ ਸ਼ਰਧਾ ਨਾਲ ਮਾਂ ਕਾਲੀ ਨੂੰ ਵਿਦਾਇਗੀ ਦਿੱਤੀ ਅਤੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ, ਖ਼ੁਸ਼ਹਾਲੀ ਤੇ ਤਰੱਕੀ ਲਈ ਅਰਦਾਸ ਕੀਤੀ। ਛੇ ਦਿਨਾਂ ਤੱਕ ਚੱਲੇ ਇਸ ਧਾਰਮਿਕ ਸਮਾਗਮ ਦੌਰਾਨ ਪੂਜਾ-ਅਰਚਨਾ, ਆਰਤੀ ਤੇ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ।
ਇਸ ਧਾਰਮਿਕ ਸਮਾਗਮ ’ਚ ਸਵਰਨਕਾਰ ਸਰਾਫਾ ਸੰਘ ਪਠਾਨਕੋਟ ਦੇ ਪ੍ਰਧਾਨ ਧਰਮਪਾਲ ਚੌਹਾਨ, ਜ਼ਿਲ੍ਹਾ ਪ੍ਰਧਾਨ ਮਹਿੰਦਰ ਬੱਗਾ ਤੇ ਖ਼ਜ਼ਾਨਚੀ ਵਿਨੋਦ ਧਵਨ ਦੀ ਵਿਸ਼ੇਸ਼ ਸ਼ਮੂਲੀਅਤ ਰਹੀ। ਇਸ ਮੌਕੇ ਬੰਗਾਲੀ ਕਾਰੀਗਰਾਂ ਦੇ ਪ੍ਰਧਾਨ ਦੀਪਕ, ਮੀਤ ਪ੍ਰਧਾਨ ਬਾਦਲ, ਖ਼ਜ਼ਾਨਚੀ ਸੁਜੀਤ, ਮੀਤ ਖ਼ਜ਼ਾਨਚੀ ਅਰੂਪ, ਜਨਰਲ ਸਕੱਤਰ ਤਾਪਸ, ਸਕੱਤਰ ਗੌਤਮ ਤੋਂ ਇਲਾਵਾ ਸਲਾਹਕਾਰ ਉੱਤਮ, ਅਸਿਤ, ਬਾਪੀ, ਲਾਲੂ, ਗੌਤਮ, ਸਾਈਨ ਤੇ ਸੋਮਨਾਥ ਵੀ ਮੌਜੂਦ ਸਨ। ਪ੍ਰਬੰਧਕਾਂ ਨੇ ਸਮਾਗਮ ਵਿੱਚ ਸਹਿਯੋਗ ਦੇਣ ਵਾਲੇ ਸਮੂਹ ਸ਼ਰਧਾਲੂਆਂ ਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।