ਸੜਕ ਦੀ ਖਸਤਾ ਹਾਲਤ ਤੋਂ ਲੋਕ ਪਰੇਸ਼ਾਨ, ਕੀਤਾ ਰੋਸ ਪ੍ਰਦਰਸ਼ਨ ਹਰਿਆਲ-ਨਾਰਾਇਣਪੁਰ-ਹਾੜਾ ਸੜਕ ਦੀ ਖਸਤਾ
Publish Date: Sat, 26 Sep 2026 05:33 PM (IST)
Updated Date: Sun, 27 Sep 2026 04:04 AM (IST)
ਨਰਿੰਦਰ ਨਿੰਦੀ, ਪੰਜਾਬੀ ਜਾਗਰਣ, ਪਠਾਨਕੋਟ : ਹਰਿਆਲ ਤੋਂ ਨਾਰਾਇਣਪੁਰ ਅਤੇ ਹਾੜਾ ਨੂੰ ਜਾਣ ਵਾਲੀ ਸੜਕ ਦੀ ਲੰਮੇ ਸਮੇਂ ਤੋਂ ਮੁਰੰਮਤ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਦੀ ਮਾੜੀ ਹਾਲਤ ਦੇ ਵਿਰੋਧ ’ਚ ਸਥਾਨਕ ਲੋਕਾਂ ਅਤੇ ਸਮਾਜਿਕ ਸੰਗਠਨਾਂ ਵੱਲੋਂ ਰੋਸ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸਨ ਤੋਂ ਤੁਰੰਤ ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਗਈ। ਪ੍ਰਦਰਸ਼ਨ ਦੀ ਅਗਵਾਈ ਸਮਾਜ ਸੇਵਕ ਰਣਵੀਰ ਸਿੰਘ ਲਾਡੀ, ਸਾਵਨ ਸੀਨੀਅਰ ਸੈਕੰਡਰੀ ਸਕੂਲ ਹਰਿਆਲ ਦੇ ਪ੍ਰਧਾਨ ਰਾਜਨ ਓਬਰਾਏ, ਕਸ਼ਤਰੀ ਮਹਾਸਭਾ ਦੇ ਸੂਬਾ ਪ੍ਰਧਾਨ ਠਾਕੁਰ ਕ੍ਰਿਪਾਲ ਸਿੰਘ ਪਾਲਾ ਅਤੇ ਟੀਮ ਸ਼ਤਰੂ ਨਾਸ਼ਕ ਦੇ ਪ੍ਰਧਾਨ ਸ਼ਿਵਾ ਆਕਾਸ਼ ਕੋਟਲ ਨੇ ਕੀਤੀ। ਬੁਲਾਰਿਆਂ ਨੇ ਕਿਹਾ ਕਿ ਸੜਕ ਦੀ ਖਸਤਾ ਹਾਲਤ ਕਾਰਨ ਰਾਹਗੀਰਾਂ ਅਤੇ ਦੁਕਾਨਦਾਰਾਂ ਨੂੰ ਰੋਜ਼ਾਨਾ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਹਰਿਆਲ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਵਾਹਨਾਂ ਦੇ ਲੰਘਣ ਸਮੇਂ ਸੜਕ ਤੋਂ ਉੱਡਦੀ ਮਿੱਟੀ ਦੁਕਾਨਾਂ ਅੰਦਰ ਤੱਕ ਪਹੁੰਚ ਜਾਂਦੀ ਹੈ, ਜਿਸ ਕਾਰਨ ਸਮਾਨ ਮਿੱਟੀ ਨਾਲ ਭਰ ਜਾਂਦਾ ਹੈ ਅਤੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਸੜਕ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਸਬੰਧੀ ਮੰਡੀ ਬੋਰਡ ਦੇ ਐਸਡੀਓ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਸੜਕ ਡੀਯੂ ’ਤੇ ਹੈ। ਸਰਕਾਰ ਵੱਲੋਂ ਫੰਡ ਪ੍ਰਾਪਤ ਹੁੰਦੇ ਹੀ ਸੜਕ ਦਾ ਨਿਰਮਾਣ ਕਾਰਜ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਭਾਜਪਾ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਰਣਦੀਪ ਸਿੰਘ ਡਡਵਾਲ, ਸ਼ਿਵ ਰਾਣਾ, ਮਿੰਟੂ ਪਠਾਨੀਆ, ਰਾਣਾ, ਵਿੱਕੀ ਹਰਿਆਲ, ਸੂਰਜ ਕੁਮਾਰ, ਅਨਿਕੇਤ, ਪ੍ਰਿੰਸ, ਬੱਬੂ, ਸਨੀ, ਅੰਸ਼ੂ, ਕਾਲੂ, ਦੀਪੂ, ਕਮਲ ਅਤੇ ਗਣੇਸ਼ ਆਦਿ ਹਾਜ਼ਰ ਸਨ।