- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰੀਤ ਨਗਰ ਵਿਖੇ ਗੁਰਮਤਿ ਸਮਾਗਮ ਕਰਵਾਇਆ

-ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਗੁਰਦੁਆਰਾ ਪ੍ਰੀਤ ਨਗਰ ’ਚ ਕਰਵਾਇਆ ਗੁਰਮਤਿ ਸਮਾਗਮ
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਸਰਬੱਤ ਖਾਲਸਾ ਧਾਰਮਿਕ ਸੰਸਥਾ ਪਠਾਨਕੋਟ ਵੱਲੋਂ ਗੁਰਦੁਆਰਾ ਸਿੰਘ ਸਭਾ, ਪ੍ਰੀਤ ਨਗਰ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਗਤ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਗੁਰਬਾਣੀ ਕੀਰਤਨ ਅਤੇ ਕਥਾ-ਵਿਚਾਰ ਦਾ ਲਾਹਾ ਲਿਆ। ਸਮਾਗਮ ਦੌਰਾਨ ਭਾਈ ਤਰਨਜੀਤ ਸਿੰਘ ਚੁਹੜ ਚੱਕ ਜੀ ਨੇ ਚੱਲ ਰਹੀ ਬਾਣੀ ਦੀ ਬੜੇ ਭਾਵਪੂਰਨ ਤੇ ਪ੍ਰਭਾਵਸ਼ਾਲੀ ਢੰਗ ਨਾਲ ਵਿਆਖਿਆ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲ ਬਣਾਉਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਭਾਈ ਬਿਕਰਮ ਸਿੰਘ ਜੀ ਦੇ ਰਾਗੀ ਜਥੇ ਵੱਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਇਸ ਮੌਕੇ ਸਰਬੱਤ ਖਾਲਸਾ ਧਾਰਮਿਕ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲਾਟੀ ਨੇ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਸੱਚ, ਸੇਵਾ, ਸਿਮਰਨ ਅਤੇ ਸਦਾਚਾਰ ਦਾ ਮਾਰਗ ਦਿਖਾਉਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ਦਾ ਉਦੇਸ਼ ਸੰਗਤਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨਾ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਸਿਧਾਂਤਾਂ ਤੋਂ ਜਾਣੂ ਕਰਵਾਉਣਾ ਹੈ। ਉਨ੍ਹਾਂ ਸਮਾਗਮ ਦੀ ਸਫ਼ਲਤਾ ਲਈ ਸੰਗਤ ਅਤੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ।ਭਾਈ ਤਰਨਜੀਤ ਸਿੰਘ ਚਹੂਰ ਚੱਕ ਜੀ ਨੇ ਕਿਹਾ ਕਿ ਮਨੁੱਖ ਨੂੰ ਗੁਰਬਾਣੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਨਾਮ ਸਿਮਰਨ, ਸੇਵਾ ਅਤੇ ਨਿਮਰਤਾ ਦੇ ਮਾਰਗ ’ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਦੀ ਬਾਣੀ ਮਨੁੱਖ ਦੇ ਜੀਵਨ ਵਿੱਚ ਆਤਮਿਕ ਸ਼ਾਂਤੀ ਅਤੇ ਚੜ੍ਹਦੀ ਕਲਾ ਪੈਦਾ ਕਰਦੀ ਹੈ।ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਸੰਧੂ, ਪ੍ਰਧਾਨ ਜਥੇਦਾਰ ਗੁਰਜੀਤ ਸਿੰਘ ਸੰਧੂ, ਕੰਵਲਜੀਤ ਕੌਰ, ਸੁਰਿੰਦਰ ਸਿੰਘ ਪੱਡਾ, ਹਿੰਮਤ ਸਿੰਘ, ਨਿਰਮਲ ਕੌਰ, ਕਰਨ ਸਿੰਘ ਸੰਧੂ, ਰਣਜੀਤ ਕੌਰ, ਤੇਜਿੰਦਰ ਕੌਰ ਸੰਧੂ, ਹਰਭਜਨ ਸਿੰਘ, ਪ੍ਰੀਤਮ ਸਿੰਘ, ਜਸਵਿੰਦਰ ਕੌਰ, ਖੜਕ ਸਿੰਘ, ਦਲਜੀਤ ਸਿੰਘ, ਗੁਰਮੀਤ ਸਿੰਘ, ਸੁਖਵਿੰਦਰ ਕੌਰ, ਸੁਖਵੰਤ ਕੌਰ, ਸੁਰਿੰਦਰ ਕੌਰ, ਜਸਵਿੰਦਰ ਕੌਰ, ਬਲਵਿੰਦਰ ਸਿੰਘ, ਹਰਭਜਨ ਕੌਰ, ਦਵਿੰਦਰ ਸਿੰਘ ਬਾਬਾ, ਬਲਬੀਰ ਕੌਰ, ਸੁਰਿੰਦਰ ਕੌਰ ਪੱਡਾ, ਪ੍ਰਵੀਨ ਸਿੰਘ ਛੀਨਾ, ਗੁਰਦੀਪ ਸਿੰਘ, ਪਰਮਜੀਤ ਸਿੰਘ ਸਹਾਇਕ ਬਲਾਰਾ, ਰਘਬੀਰ ਸਿੰਘ, ਸੁਰਿੰਦਰ ਸਿੰਘ ਪ੍ਰਧਾਨ, ਰੀਤੂ ਕੌਰ, ਦਰਸ਼ਨ ਕੌਰ, ਹਰਵਿੰਦਰ ਕੌਰ, ਭਵਿੰਦਰ ਕੌਰ, ਹਰਪ੍ਰੀਤ ਕੌਰ, ਹਰਜੀਤ ਕੌਰ, ਪ੍ਰਦੀਪ ਕੌਰ, ਪ੍ਰਭਦੀਪ ਕੌਰ, ਮਹਿੰਦਰ ਕੌਰ ਸੈਣੀ, ਕਮਲਪ੍ਰੀਤ ਕੌਰ, ਪਵਨ ਕੁਮਾਰ, ਸੁੱਚਾ ਸਿੰਘ, ਦਵਿੰਦਰ ਕੌਰ, ਗੁਰਦੇਵ ਸਿੰਘ, ਹਰਦੇਵ ਸਿੰਘ, ਨਰਿੰਦਰ ਸਿੰਘ, ਤਜਿੰਦਰ ਕੌਰ ਸੈਣੀ, ਹਰਬੀਰ ਸਿੰਘ, ਸੁਖਬੀਰ ਕੌਰ, ਜਗਦੀਪ ਸਿੰਘ, ਸਿਮਰਨਪ੍ਰੀਤ ਕੌਰ, ਸਤਨਾਮ ਸਿੰਘ, ਹਰਵਿੰਦਰ ਕੌਰ, ਨਰਿੰਦਰ ਕੌਰ, ਸੁਰਿੰਦਰਜੀਤ ਕੌਰ, ਗੁਰਦੇਵ ਕੌਰ, ਬਖਸ਼ੀਸ਼ ਸਿੰਘ, ਸੁੱਚਾ ਸਿੰਘ, ਮਹਿੰਦਰ ਪਾਲ, ਗੁਰਬਖਸ਼ ਸਿੰਘ, ਅਮਰਜੀਤ ਸਿੰਘ, ਅਜੀਤ ਸਿੰਘ, ਤਰਲੋਕ ਸਿੰਘ, ਦਲਜੀਤ ਸਿੰਘ ਸੈਣੀ, ਸੁਰਿੰਦਰ ਸਿੰਘ ਮਠਾਰੂ, ਗੁਰਦੀਪ ਸਿੰਘ, ਅਮਨਪ੍ਰੀਤ ਕੌਰ, ਇਕਬਾਲ ਸਿੰਘ, ਤਰਲੋਚਨ ਸਿੰਘ, ਸੁਖਦੀਪ ਕੌਰ ਸਿੱਧੂ, ਪਰਮਜੀਤ ਸਿੰਘ ਸਿੱਧੂ, ਸੁਮਿੰਦਰ ਸਿੰਘ ਕਾਨਪੁਰ, ਸੁਰਜੀਤ ਸਿੰਘ, ਬਲਵਿੰਦਰ ਸਿੰਘ ਪੱਡਾ, ਹਰਵਿੰਦਰ ਕੌਰ, ਕੁਲਵੰਤ ਕੌਰ, ਸੁੰਦਰ ਕੌਰ, ਕਮਲਜੀਤ ਕੌਰ, ਸੰਤੋਸ਼ ਕੌਰ, ਬੀਬੀ ਸੀਤਾ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਸਮਾਗਮ ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ।