- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੋਭਾ ਯਾਤਰਾ ਦੌਰਾਨ ਗੁਰਦੁਆਰਾ ਸੰਤ ਆਸ਼ਰਮ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਧਾਰਮਿਕ ਸਾਂਝ ਅਤੇ ਆਪਸੀ ਭਾਈਚਾਰੇ ਦੀ ਮਿਸਾਲ ਪੇਸ਼ ਕਰਦਿਆਂ ਗੁਰਦੁਆਰਾ ਸੰਤ ਆਸ਼ਰਮ, ਮਿਸ਼ਨ ਰੋਡ ਪਠਾਨਕੋਟ ਦੀ ਪ੍ਰਬੰਧਕ ਕਮੇਟੀ, ਸੰਤ ਬਾਬਾ ਇਕਬਾਲ ਸਿੰਘ ਜੀ ਸੰਤ ਆਸ਼ਰਮ ਚੈਰੀਟੇਬਲ ਟਰੱਸਟ ਤੇ ਸਮੂਹ ਸਾਧ ਸੰਗਤ ਵੱਲੋਂ ਮਾਤਾ ਆਸ਼ਾਪੂਰਨੀ ਮੰਦਰ ਵੱਲੋਂ ਕੱਢੀ ਗਈ ਸਾਲਾਨਾ ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਲੰਗਰ ਅਤੇ ਜਲਪਾਨ ਦੀ ਸੇਵਾ ਕੀਤੀ ਗਈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਵੱਲੋਂ ਸ਼ੋਭਾ ਯਾਤਰਾ ਵਿੱਚ ਸ਼ਾਮਲ ਸ਼ਰਧਾਲੂਆਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਲੰਗਰ ਪ੍ਰਸਾਦ ਅਤੇ ਜਲਪਾਨ ਛਕਾਇਆ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਵਿਨੋਦ ਕੁਮਾਰ ਮਲਹੋਤਰਾ, ਆਸ਼ੀਸ਼ ਕੁਮਾਰ ਮਲਹੋਤਰਾ ਅਤੇ ਮੈਂਬਰ ਚੰਦਨ ਮਹਿੰਦਰੂ ਨੇ ਸ਼ੋਭਾ ਯਾਤਰਾ ਦੌਰਾਨ ਸਹਿਯੋਗ ਦੇਣ ਲਈ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ। ਲੰਗਰ ਸੇਵਾ ਦੌਰਾਨ ਜਸਬੀਰ ਸਿੰਘ ਬੌਬੀ, ਲਖਵਿੰਦਰ ਸਿੰਘ ਮੋਂਟੀ, ਅਮਨਦੀਪ ਸਿੰਘ, ਹਰਦੀਪ ਸਿੰਘ ਰਿੰਪੂ, ਰਮਣਦੀਪ ਕੌਰ, ਨਵਤੇਜ ਸਿੰਘ, ਹਰਪਿੰਦਰ ਸਿੰਘ ਬਾਜਵਾ, ਕਾਜਲ, ਸੁਰਿੰਦਰ ਕੌਰ, ਡਾ. ਮੋਂਟੀ, ਹਰਸ਼ ਸਮੇਤ ਹੋਰ ਮੈਂਬਰ ਅਤੇ ਸਾਧ ਸੰਗਤ ਹਾਜ਼ਰ ਸੀ। ਸਾਰਿਆਂ ਨੇ ਮਿਲ ਕੇ ਸ਼ਰਧਾਲੂਆਂ ਦੀ ਸੇਵਾ ਕਰਦਿਆਂ ਸ਼ੋਭਾ ਯਾਤਰਾ ਦੇ ਸਫਲ ਆਯੋਜਨ ਵਿੱਚ ਆਪਣਾ ਯੋਗਦਾਨ ਪਾਇਆ।