ਕੰਧ ਤੋੜ ਕੇ ਇਲੈਕਟ੍ਰਾਨਿਕਸ ਦੇ ਗੋਦਾਮ ’ਚੋਂ 65 ਲੱਖ ਦਾ ਸਾਮਾਨ ਚੋਰੀ ਕੰਧ ਤੋੜ ਕੇ ਇਲੈਕਟ੍ਰਾਨਿਕਸ ਦੇ ਗੋਦਾਮ ’ਚੋਂ 65 ਲੱਖ ਦਾ ਸਾਮਾਨ ਚੋਰੀ
Publish Date: Sat, 12 Sep 2026 09:00 PM (IST)
Updated Date: Sat, 12 Sep 2026 09:02 PM (IST)
76 ਏਸੀ, 42 ਗੀਜ਼ਰ ਸਮੇਤ ਵੱਡੀ ਮਾਤਰਾ ’ਚ ਸਾਮਾਨ ਲੈ ਗਏ ਚੋਰ, ਇਕ ਕਾਬੂ ਆਰ.ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਸ਼ਾਹਪੁਰਕੰਡੀ ਦੇ ਸਿਉਂਟੀ ਮੋੜ ਸਥਿਤ ਇਲੈਕਟ੍ਰਾਨਿਕਸ ਦੇ ਗੋਦਾਮ ਦੀ ਪੱਕੀ ਕੰਧ ਤੋੜ ਕੇ ਚੋਰ ਲੱਖਾਂ ਰੁਪਏ ਦਾ ਸਾਮਾਨ ਲੈ ਗਏ। ਚੋਰਾਂ ਵੱਲੋਂ ਗੋਦਾਮ ’ਚੋਂ 76 ਏਸੀ, 42 ਗੀਜ਼ਰ, 29 ਵਾਸ਼ਿੰਗ ਮਸ਼ੀਨਾਂ, 16 ਫਰਿੱਜ, 14 ਕੂਲਰ ਅਤੇ 9 ਏਸੀ ਦੀਆਂ ਬਾਹਰੀ ਇਕਾਈਆਂ ਚੋਰੀ ਕੀਤੀਆਂ ਗਈਆਂ। ਗੋਦਾਮ ਦੇ ਮਾਲਕ ਰਾਜੇਸ਼ ਕੁਮਾਰ ਅਨੁਸਾਰ ਚੋਰੀ ਕਾਰਨ ਕਰੀਬ 65 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦੁਕਾਨ ਦੇ ਵਿਕਰੀ ਇੰਚਾਰਜ ਦੀਪਾਂਸ਼ੂ ਸੂਦ ਨੇ ਦੱਸਿਆ ਕਿ ਚੋਰਾਂ ਨੇ ਪੂਰੀ ਯੋਜਨਾ ਤਹਿਤ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ 9 ਇੰਚ ਮੋਟੀ ਪੱਕੀ ਕੰਧ ’ਚ ਵੱਡਾ ਪਾੜ ਪਾਇਆ ਅਤੇ ਕਾਂਟੇਦਾਰ ਤਾਰਾਂ ਕੱਟ ਕੇ ਗੋਦਾਮ ਅੰਦਰ ਦਾਖ਼ਲ ਹੋਏ। ਉਨ੍ਹਾਂ ਮੁਤਾਬਕ ਵਾਰਦਾਤ ਨੂੰ ਕਈ ਵਿਅਕਤੀਆਂ ਨੇ ਮਿਲ ਕੇ ਅੰਜਾਮ ਦਿੱਤਾ। ਰਾਜੇਸ਼ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਸ਼ਾਹਪੁਰਕੰਡੀ ਪੁਲਿਸ ਨੇ ਰਾਮਨਗਰ ਵਾਸੀ ਅਮਿਤ ਕੁਮਾਰ ਉਰਫ਼ ਮੀਤਾ ਅਤੇ ਗਾਂਧੀ ਮੁਹੱਲਾ ਵਾਸੀ ਅਭਿਸ਼ੇਕ ਉਰਫ਼ ਗੱਬਰੂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਏਐੱਸਆਈ ਮਨਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਭਿਸ਼ੇਕ ਨੂੰ ਕਾਬੂ ਕਰਕੇ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ 5 ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ। ਪੁੱਛਗਿੱਛ ਦੌਰਾਨ ਉਸ ਨੇ ਹੋਰ ਸਾਥੀਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ। ਦੂਜਾ ਨਾਮਜ਼ਦ ਅਮਿਤ ਕੁਮਾਰ ਫ਼ਰਾਰ ਹੈ ਅਤੇ ਪੁਲਿਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।