- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਲੋਕਾਂ ਲਈ ਖੁਸ਼ੀ ਭਰੀ ਖ਼ਬਰ ਸਾਹਮਣੇ ਆਈ ਹੈ। ਲੰਮੇ ਸਮੇਂ ਤੋਂ ਬੰਦ ਪਈ ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ ਰੇਲ ਸੇਵਾ ਹੁਣ 2 ਜੂਨ ਤੋਂ ਮੁੜ ਸ਼ੁਰੂ ਹੋਣ ਜਾ ਰਹੀ ਹੈ। ਚੱਕੀ ਖੱਡ ਉੱਤੇ ਨਵਾਂ ਰੇਲਵੇ ਪੁਲ ਤਿਆਰ ਹੋਣ ਅਤੇ ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਟ੍ਰੇਨਾਂ ਚਲਾਉਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਫੈਸਲੇ ਨਾਲ ਕਾਂਗੜਾ ਘਾਟੀ ਦੇ ਲੋਕਾਂ, ਸੈਲਾਨੀਆਂ ਅਤੇ ਰੋਜ਼ਾਨਾ ਯਾਤਰਾ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ।

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ। ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਲੋਕਾਂ ਲਈ ਖੁਸ਼ੀ ਭਰੀ ਖ਼ਬਰ ਸਾਹਮਣੇ ਆਈ ਹੈ। ਲੰਮੇ ਸਮੇਂ ਤੋਂ ਬੰਦ ਪਈ ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ ਰੇਲ ਸੇਵਾ ਹੁਣ 2 ਜੂਨ ਤੋਂ ਮੁੜ ਸ਼ੁਰੂ ਹੋਣ ਜਾ ਰਹੀ ਹੈ। ਚੱਕੀ ਖੱਡ ਉੱਤੇ ਨਵਾਂ ਰੇਲਵੇ ਪੁਲ ਤਿਆਰ ਹੋਣ ਅਤੇ ਸੁਰੱਖਿਆ ਜਾਂਚ ਪੂਰੀ ਹੋਣ ਤੋਂ ਬਾਅਦ ਰੇਲਵੇ ਵਿਭਾਗ ਵੱਲੋਂ ਟ੍ਰੇਨਾਂ ਚਲਾਉਣ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਫੈਸਲੇ ਨਾਲ ਕਾਂਗੜਾ ਘਾਟੀ ਦੇ ਲੋਕਾਂ, ਸੈਲਾਨੀਆਂ ਅਤੇ ਰੋਜ਼ਾਨਾ ਯਾਤਰਾ ਕਰਨ ਵਾਲਿਆਂ ਨੂੰ ਵੱਡੀ ਰਾਹਤ ਮਿਲੇਗੀ।
ਰੇਲਵੇ ਅਧਿਕਾਰੀਆਂ ਅਨੁਸਾਰ ਚੱਕੀ ਦਰਿਆ ਉੱਤੇ ਬਣਿਆ ਪੁਰਾਣਾ ਪੁਲ ਖਰਾਬ ਹੋਣ ਕਾਰਨ ਰੇਲ ਸੇਵਾ ਕਾਫ਼ੀ ਸਮੇਂ ਤੋਂ ਪ੍ਰਭਾਵਿਤ ਸੀ। ਹੁਣ ਆਧੁਨਿਕ ਤਕਨੀਕ ਨਾਲ ਲਗਪਗ 70 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪੁਲ ਤਿਆਰ ਕੀਤਾ ਗਿਆ ਹੈ। ਪੁਲ ਉੱਤੇ ਟਰਾਇਲ ਅਤੇ ਤਕਨੀਕੀ ਜਾਂਚ ਸਫਲ ਰਹਿਣ ਤੋਂ ਬਾਅਦ ਟ੍ਰੇਨਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ।
ਕੁਦਰਤੀ ਸੁੰਦਰਤਾ ਦਾ ਅਨੋਖਾ ਅਨੁਭਵ ਦਿੰਦੀ ਹੈ ਇਹ ਰੇਲ ਯਾਤਰਾ ਪਠਾਨਕੋਟ-ਜੋਗਿੰਦਰ ਨਗਰ ਨੈਰੋਗੇਜ ਰੇਲ ਮਾਰਗ ਨੂੰ ਦੇਸ਼ ਦੀਆਂ ਸਭ ਤੋਂ ਸੁੰਦਰ ਰੇਲ ਯਾਤਰਾਵਾਂ ਵਿੱਚ ਗਿਣਿਆ ਜਾਂਦਾ ਹੈ। ਇਹ ਟ੍ਰੇਨ ਪਹਾੜਾਂ, ਦਰਿਆਵਾਂ, ਘਾਟੀਆਂ ਅਤੇ ਹਰਿਆਲੀ ਭਰੇ ਇਲਾਕਿਆਂ ਵਿਚੋਂ ਲੰਘਦੀ ਹੈ। ਕਾਂਗੜਾ, ਪਾਲਮਪੁਰ, ਬੈਜਨਾਥ ਅਤੇ ਜੋਗਿੰਦਰ ਨਗਰ ਜਾਣ ਵਾਲੇ ਸੈਲਾਨੀਆਂ ਲਈ ਇਹ ਰੇਲ ਯਾਤਰਾ ਖਾਸ ਆਕਰਸ਼ਣ ਦਾ ਕੇਂਦਰ ਰਹੀ ਹੈ।