ਬਜ਼ੁਰਗਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਤੇ ਸਿਹਤ ਸਹੂਲਤਾਂ ਦਾ ਭਰੋਸਾ ਬਜ਼ੁਰਗਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ
Publish Date: Sat, 03 Oct 2026 05:24 PM (IST)
Updated Date: Sat, 03 Oct 2026 05:25 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਆ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਜ਼ੁਰਗਾਂ ਦਾ ਵਿਹੜਾ ਆਦਰਸ਼ ਬਿਰਧ ਆਸ਼ਰਮ, ਝਾਖੋਲਾੜੀ ਵਿਖੇ ਸੀਨੀਅਰ ਸਿਟੀਜ਼ਨ ਡੇਅ ਮਨਾਇਆ ਗਿਆ। ਇਸ ਮੌਕੇ ਸੀਨੀਅਰ ਜੱਜ ਪ੍ਰਭਜੋਤ ਕੌਰ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਟੀਮ ਨੇ ਬਜ਼ੁਰਗਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਸੀਨੀਅਰ ਸਿਟੀਜ਼ਨ ਡੇਅ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਬਜ਼ੁਰਗ ਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੋਣ ’ਤੇ ਮੁਫ਼ਤ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਦੌਰਾਨ ਸੀਐੱਸਸੀ ਟੀਮ ਘਰੋਟਾ ਵੱਲੋਂ ਡਾਕਟਰ ਸੰਦੀਪ ਬਾਲਾ, ਫਾਰਮਾਸਿਸਟ ਮਮਤਾ ਮਹਾਜਨ ਅਤੇ ਉਨ੍ਹਾਂ ਦੀ ਟੀਮ ਨੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾ ਕੇ ਬਜ਼ੁਰਗਾਂ ਦਾ ਸਿਹਤ ਮੁਆਇਨਾ ਕੀਤਾ ਅਤੇ ਮੁਫ਼ਤ ਦਵਾਈਆਂ ਦਿੱਤੀਆਂ। ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਦੀ ਟੀਮ ਨੇ ਵੀ ਬਜ਼ੁਰਗਾਂ ਨਾਲ ਮੁਲਾਕਾਤ ਕੀਤੀ। ਆਸ਼ਰਮ ਦੇ ਪ੍ਰਧਾਨ ਸਤਨਾਮ ਸਿੰਘ ਅਤੇ ਸੁਪਰਡੈਂਟ ਮੈਡਮ ਅੰਜਲੀ ਸ਼ਰਮਾ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਵਿਤਾ, ਮਮਤਾ, ਪ੍ਰੀਆ ਚੰਦ ਦੇਵ, ਸੁਰਜੀਤ ਕੌਰ, ਆਸ਼ਾ ਰਾਣੀ, ਸ਼ਾਰਦਾ, ਸੁਨੀਤਾ, ਵਿਪਨ ਕੁਮਾਰ, ਸੁਪਰਡੈਂਟ ਅਰਵਿੰਦਰ ਸਿੰਘ, ਅਮਨ, ਅਕੁੰਸ਼, ਹਰਭਿੰਦਰ ਸਿੰਘ, ਐਡਵੋਕੇਟ ਰੋਮੀਕਾ, ਸੁਪਰਡੈਂਟ ਸੰਜੇ, ਸੀਨੀਅਰ ਸਿਟੀਜ਼ਨ ਕਮੇਟੀ ਮੈਂਬਰ ਲਾਲ ਸਿੰਘ ਅਤੇ ਮਾਤਾ ਸਵਿਤਰੀ ਬਾਈ ਫੁੱਲੇ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦਰਸ਼ਨ ਲਾਲ ਪਾਠੀ ਸਮੇਤ ਹੋਰ ਮੌਜੂਦ ਸਨ।