- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਪਾਰ ਮੰਡਲ ਵੱਲੋਂ ਨਵੀਆਂ ਇਕਾਈਆਂ ਦਾ ਗਠਨ

ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਵਪਾਰੀਆਂ ਨੂੰ ਇਕਜੁੱਟ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਸ਼ਾਸਨ ਤੇ ਸਰਕਾਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਵਪਾਰ ਮੰਡਲ ਪਠਾਨਕੋਟ ਦੀ ਅਹਿਮ ਮੀਟਿੰਗ ਪ੍ਰਧਾਨ ਦਪਿੰਦਰ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਰਾਸ਼ਟਰੀ ਸਕੱਤਰ ਐਲ.ਆਰ. ਸੋਢੀ, ਸੂਬਾ ਸਕੱਤਰ ਸੁਨੀਲ ਮਹਾਜਨ, ਜ਼ਿਲ੍ਹਾ ਵਾਈਸ ਚੇਅਰਮੈਨ ਨਰੇਸ਼ ਅਰੋੜਾ, ਸੰਸਥਾਪਕ ਮੈਂਬਰ ਰਾਜੇਸ਼ ਸ਼ਰਮਾ ਅਤੇ ਪੈਟਰਨ ਦਵਿੰਦਰ ਸਿੰਘ ਮਿੰਟੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਮੀਟਿੰਗ ਦੌਰਾਨ ਸੰਗਠਨ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਨਵੀਆਂ ਇਕਾਈਆਂ ਦਾ ਗਠਨ ਕਰਦਿਆਂ ਵੱਖ-ਵੱਖ ਵਪਾਰਕ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਕੋਰ ਕੈਬਨਿਟ ਵਿਚ ਚੀਫ ਆਰਗੇਨਾਈਜ਼ਿੰਗ ਸਕੱਤਰ ਕਰਨ ਕੁੰਦਰਾ, ਪ੍ਰਾਜੈਕਟ ਚੇਅਰਮੈਨ ਰਜਨੀਸ਼ ਮਹਾਜਨ, ਸੀਨੀਅਰ ਵਾਈਸ ਪ੍ਰਧਾਨ ਤੇ ਬੁਲਾਰੇ ਰਾਮਾ ਭੰਡਾਰੀ, ਪੀ.ਆਰ.ਓ. ਰਾਜੇਸ਼ ਭਾਟੀਆ, ਵਾਈਸ ਪ੍ਰਧਾਨ ਤੇ ਗੈਸਟ ਹਾਸਪਿਟੈਲਿਟੀ ਸੈੱਲ ਦੇ ਚੇਅਰਮੈਨ ਅਸ਼ਵਨੀ ਅਗਰਵਾਲ, ਸਪੋਰਟਸ ਤੇ ਯੂਥ ਅਫੇਅਰ ਸੈੱਲ ਦੇ ਚੇਅਰਮੈਨ ਪ੍ਰਿੰਸ ਅਰੋੜਾ, ਪ੍ਰੈੱਸ ਸਕੱਤਰ ਕਰਨ ਸਿੰਘ ਅਤੇ ਜੁਆਇੰਟ ਸਕੱਤਰ ਸ਼ਿਵਮ ਗੁਲਾਟੀ ਮੌਜੂਦ ਰਹੇ। ਮਾਮੂਨ ਇਕਾਈ ਦੀ ਕਮਾਨ ਪ੍ਰਧਾਨ ਸੰਜੀਵ ਮਹਾਜਨ ਤੇ ਚੇਅਰਮੈਨ ਡਾ. ਦਿਲਬੀਰ ਸਿੰਘ ਨੂੰ ਦਿੱਤੀ ਗਈ। ਉਨ੍ਹਾਂ ਦੇ ਨਾਲ ਕੇਸ਼ਵ ਅਗਰਵਾਲ, ਬੀਰੇਨ ਮਹਾਜਨ, ਹਿਮਾਂਸ਼ੂ ਅਗਰਵਾਲ, ਮਨੀਸ਼ ਮਹਾਜਨ ਤੇ ਸਤੀਸ਼ ਨੂੰ ਸ਼ਾਮਿਲ ਕੀਤਾ ਗਿਆ। ਸਰਨਾ ਇਕਾਈ ਵਿਚ ਐੱਸ. ਕੁਮਾਰ ਹੈੱਪੀ ਨੂੰ ਜਨਰਲ ਸਕੱਤਰ, ਚੰਦਨ ਮਹਿੰਦਰਾ ਨੂੰ ਚੇਅਰਮੈਨ (ਐਸੋਸੀਏਸ਼ਨ ਕੋਆਰਡੀਨੇਸ਼ਨ ਸੈੱਲ) ਅਤੇ ਅਤੁਲ ਨੈਯਰ ਨੂੰ ਜ਼ਿੰਮੇਵਾਰੀ ਦਿੱਤੀ ਗਈ। ਹਰਿਆਲ ਤੋਂ ਰਾਜ ਕੁਮਾਰ ਅਤੇ ਸੁਜਾਨਪੁਰ ਤੋਂ ਪਿੰਟੂ ਜਸਰੋਟੀਆ ਨੂੰ ਪ੍ਰਧਾਨ ਬਣਾਇਆ ਗਿਆ।ਇਸੇ ਤਰ੍ਹਾਂ ਟਿੰਬਰ ਮਰਚੈਂਟ ਐਸੋਸੀਏਸ਼ਨ ਦੇ ਪ੍ਰਧਾਨ ਕਮਲ ਬਹਲ ਅਤੇ ਬੁੱਕਸ ਐਂਡ ਸਟੇਸ਼ਨਰੀ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਗੁਪਤਾ ਨੂੰ ਸੀਨੀਅਰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ। ਬੁੱਕਸ ਐਂਡ ਸਟੇਸ਼ਨਰੀ ਤੋਂ ਨੀਰਜ ਮਹਾਜਨ, ਵਿਆਸ ਮਹਾਜਨ, ਮਨੀਸ਼ ਮਹਾਜਨ, ਸਤੀਸ਼ ਲਾਲੀ ਤੇ ਉਤਕਰਸ਼ ਸ਼ਰਮਾ ਨੂੰ ਕੋਰ ਕੈਬਨਿਟ ਵਿਚ ਸ਼ਾਮਿਲ ਕੀਤਾ ਗਿਆ। ਟੈਂਟ ਐਂਡ ਕੈਟਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਰਜਤ ਬਾਲੀ ਨੂੰ ਸਕੱਤਰ, ਰਾਕੇਸ਼ ਜੈਸਵਾਲ ਨੂੰ ਕੈਸ਼ੀਅਰ ਅਤੇ ਸਤੀਸ਼ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ।
ਵਪਾਰ ਮੰਡਲ ਵੱਲੋਂ ਤਾਰਾਗੜ੍ਹ-ਸੁੰਦਰਚੱਕ, ਨਰੋਟ-ਬਮਿਆਲ, ਨੰਗਲ ਭੂਰ-ਮੀਰਥਲ, ਘਰੋਟਾ, ਜੁਗਿਆਲ-ਸ਼ਾਹਪੁਰਕੰਡੀ ਅਤੇ ਬੰਗਲ-ਦਨੇਰਾ ਵਿਖੇ ਵੀ ਨਵੀਆਂ ਇਕਾਈਆਂ ਸਥਾਪਿਤ ਕਰਨ ਦਾ ਐਲਾਨ ਕੀਤਾ ਗਿਆ। ਪ੍ਰਧਾਨ ਦਪਿੰਦਰ ਅਰੋੜਾ ਨੇ ਕਿਹਾ ਕਿ ਜਲਦ ਹੀ ਪਠਾਨਕੋਟ ਵਿਖੇ ਪੰਜਾਬ ਪੱਧਰ ਦਾ ਵਿਸ਼ਾਲ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿਚ ਸੂਬੇ ਦੇ ਆਲਾ ਅਹੁਦੇਦਾਰ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਸਮੱਸਿਆਵਾਂ, ਟੈਕਸ ਸਬੰਧੀ ਮਸਲਿਆਂ ਅਤੇ ਨਵੇਂ ਸਰਕਾਰੀ ਨਿਯਮਾਂ ਬਾਰੇ ਜਾਗਰੂਕਤਾ ਲਈ ਪ੍ਰਸ਼ਾਸਨ ਨਾਲ ਨਿਯਮਿਤ ਮੀਟਿੰਗਾਂ ਅਤੇ ਸੈਮੀਨਾਰ ਕਰਵਾਏ ਜਾਣਗੇ।