
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਵਿਰੁੱਧ ਮਹਾਂ ਰੈਲੀ ਕਰਨਗੇ ਮੁਲਾਜ਼ਮ ਤੇ ਪੈਨਸ਼ਨਰ

ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਪੰਜਾਬ ਸਰਕਾਰ ਦੀਆਂ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੇ ਰੋਸ ਵਜੋਂ ਪੰਜਾਬ ਕਰਮਚਾਰੀ-ਪੈਨਸ਼ਨਰ ਸਾਂਝੇ ਫਰੰਟ ਵੱਲੋਂ 27 ਅਗਸਤ ਨੂੰ ਸਾਰੇ ਵਿਭਾਗਾਂ ਦੇ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਬੱਸ ਸਟੈਂਡ ਪਠਾਨਕੋਟ ਵਿਖੇ ਮਹਾਂ ਰੈਲੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਮਲਿਕਪੁਰ ਵਿਖੇ ਹੋਈ ਮੀਟਿੰਗ ਦੌਰਾਨ ਵੱਖ-ਵੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਪੀਐੱਸਐੱਮਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਵਿਸ਼ਾਲਵੀਰ ਸਿੰਘ, ਚੇਅਰਮੈਨ ਗੁਰਨਾਮ ਸੈਣੀ, ਜਨਰਲ ਸਕੱਤਰ ਹਿਤੇਸ਼ ਸ਼ਰਮਾ, ਨਰੇਸ਼ ਕੁਮਾਰ, ਰਜਿੰਦਰ ਧੀਮਾਨ, ਮਾਸਟਰ ਸਤਿਆ ਪ੍ਰਕਾਸ਼ ਅਤੇ ਡਾ. ਲੇਖਰਾਜ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਮਹਿੰਗਾਈ ਭੱਤੇ ਦੀਆਂ ਬਕਾਇਆ 18 ਫ਼ੀਸਦੀ ਕਿਸ਼ਤਾਂ ਜਾਰੀ ਕਰਨ, 17-07-2020 ਦਾ ਪੱਤਰ ਰੱਦ ਕਰਕੇ ਪੰਜਾਬ ਦੇ ਤਨਖ਼ਾਹ ਸਕੇਲ ਸਹੀ ਢੰਗ ਨਾਲ ਲਾਗੂ ਕਰਨ ਦੀ ਮੰਗ ਕੀਤੀ।
ਇਸ ਮੌਕੇ ਵਿਸ਼ਾਲਵੀਰ ਸਿੰਘ, ਗੁਰਨਾਮ ਸਿੰਘ ਸੈਣੀ, ਹਿਤੇਸ਼ ਸ਼ਰਮਾ, ਗੁਪਤਾ, ਵਾਸੂ ਖਜੂਰੀਆ, ਡਾ. ਪ੍ਰਿਯੰਕਾ ਠਾਕੁਰ, ਰਾਜਨ ਮਨੀ, ਰਮਨ ਕੁਮਾਰ, ਸੁਭਾਸ਼ ਸਿੰਘ, ਬਲਵਿੰਦਰਜੀਤ ਕੌਰ, ਰਮਨ ਕੁਮਾਰ, ਰਜਨੀਸ਼ ਕੁਮਾਰ, ਡਾ. ਲੇਖਰਾਜ, ਰਵਿੰਦਰ ਸਿੰਘ ਜੱਗਾ ਮੁਲਾਜ਼ਮ ਦਲ, ਗੁਰਦਿਆਲ ਸਿੰਘ ਸੈਣੀ, ਇਕਬਾਲ ਸਿੰਘ, ਮੰਗਤ ਸਿੰਘ, ਕਮਾਲ ਸਿੰਘ, ਵਿਕਰਮ ਸਿੰਘ, ਅਮਨਦੀਪ ਸਿੰਘ, ਚਮਨ ਗੁਪਤਾ, ਰਾਕੇਸ਼ ਸੈਣੀ, ਰਜਿੰਦਰ ਕੁਮਾਰ, ਰੋਹਿਤ ਸ਼ਰਮਾ, ਮਨੋਹਰ ਲਾਲ ਅਤੇ ਸੋਨੀਆ ਸਹਿਗਲ ਸਮੇਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਹਾਜ਼ਰ ਸਨ।