- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਾਲ ਜਾਗਰਣ ਦੌਰਾਨ ਆਚਾਰੀਆ ਡਾ. ਸੰਜੇ ਮੁਨੀ ਜੀ ਨੇ ਨੌਜਵਾਨਾਂ ਨੂੰ ਨਸ਼ਿਆ

ਆਰ.ਸਿੰਘ, ਪੰਜਾਬੀ ਜਾਗਰਣ
ਪਠਾਨਕੋਟ : ਸ਼ਿਵ ਸ਼ੰਕਰ ਜਾਗਰਣ ਕਲੱਬ ਮਲਿਕਪੁਰ ਵੈੱਲਫੇਅਰ ਸੁਸਾਇਟੀ ਵੱਲੋਂ ਕਰਵਾਏ ਗਏ ਵਿਸ਼ਾਲ ਜਗਰਾਤੇ ਦੌਰਾਨ ਵਿਸ਼ਵ ਪ੍ਰਸਿੱਧ ਕ੍ਰਾਂਤੀਕਾਰੀ ਰਾਸ਼ਟਰ ਸੰਤ ਆਚਾਰੀਆ ਡਾ. ਸੰਜੇ ਮੁਨੀ ਜੀ ਮਹਾਰਾਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਕੇ ਸ਼ਰਧਾਲੂਆਂ ਨੂੰ ਧਰਮ, ਕਰਮ ਅਤੇ ਚੰਗੇ ਸੰਸਕਾਰਾਂ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਊਰਜਾ ਨੂੰ ਸਮਾਜ ਤੇ ਧਰਮ ਦੀ ਸੇਵਾ ਵਿੱਚ ਲਗਾਉਣ ਲਈ ਪ੍ਰੇਰਿਤ ਕੀਤਾ। ਮਲਿਕਪੁਰ ਪਹੁੰਚਣ ’ਤੇ ਸੰਸਥਾ ਦੇ ਪ੍ਰਧਾਨ ਰਾਮ ਗੋਪਾਲ ਰਾਮੂ, ਸਕੱਤਰ ਅਭਿਲਾਸ਼ (ਵਿੱਕੀ) ਤੋਂ ਇਲਾਵਾ ਮੈਂਬਰ ਸ਼੍ਰਵਣ, ਵਿਕਰਮ, ਜਤਿਨ, ਰਮਨ ਕੁਮਾਰ, ਅੱਪੂ ਅਤੇ ਰਾਘਵ ਸਮੇਤ ਸਮੁੱਚੀ ਕਮੇਟੀ ਵੱਲੋਂ ਆਚਾਰੀਆ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਧਰਣੇਂਦਰ ਪਦਮਾਵਤੀ ਜਾਗ੍ਰਤ ਮੰਡਲ ਵੱਲੋਂ ਵੀ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਲਈ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।
ਜਗਰਾਤੇ ਦੌਰਾਨ ਪ੍ਰਸਿੱਧ ਗਾਇਕ ਹਰਸ਼ ਸਿਕੰਦਰ ਅਤੇ ‘ਵਾਇਸ ਆਫ਼ ਪੰਜਾਬ’ ਦੀ ਜੇਤੂ ਮਿਸ ਕਵਿਤਾ ਨੇ ਮਨਮੋਹਕ ਭਜਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਆਚਾਰੀਆ ਡਾ. ਸੰਜੇ ਮੁਨੀ ਜੀ ਨੇ ਆਪਣੇ ਪ੍ਰਵਚਨਾਂ ਵਿੱਚ ਕਿਹਾ ਕਿ ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਇਸੇ ਜੀਵਨ ਵਿੱਚ ਭੋਗਣਾ ਪੈਂਦਾ ਹੈ। ਕੜਾਕੇ ਦੀ ਠੰਢ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਅਤੇ ਬੱਚਿਆਂ ਦੀ ਹਾਜ਼ਰੀ ਧਰਮ ਪ੍ਰਤੀ ਲੋਕਾਂ ਦੀ ਅਟੁੱਟ ਸ਼ਰਧਾ ਨੂੰ ਦਰਸਾਉਂਦੀ ਹੈ। ਇਸ ਮੌਕੇ ਜਾਗਰਣ ਕਮੇਟੀ ਵੱਲੋਂ ਆਚਾਰੀਆ ਜੀ ਦੇ ਬਿਰਾਜਮਾਨ ਹੋਣ ਵਾਲੇ ਰੁੱਖ ਹੇਠ ਭਗਵਾਨ ਦੇ ਪਾਵਨ ਸਥਾਨ ਲਈ ਮੰਦਰ ਅਤੇ ਕਮਰੇ ਦੀ ਉਸਾਰੀ ਕਰਨ ਦਾ ਪ੍ਰਸਤਾਵ ਵੀ ਰੱਖਿਆ ਗਿਆ। ਅੰਤ ਵਿੱਚ ਆਚਾਰੀਆ ਜੀ ਨੇ ਖੇਤਰਪਾਲ ਦੇਵ ਸਮੇਤ ਸਮੂਹ ਦੇਵਤਿਆਂ ਨੂੰ ਨਮਨ ਕਰਦਿਆਂ ਮਲਿਕਪੁਰ ਵਾਸੀਆਂ ਨੂੰ ਸਾਲ 2027 ਲਈ ਸੁੱਖ-ਸ਼ਾਂਤੀ, ਖੁਸ਼ਹਾਲੀ, ਚੰਗੀ ਸਿਹਤ ਅਤੇ ਕਾਰੋਬਾਰ ਵਿੱਚ ਤਰੱਕੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ।