ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਜਾਨਪੁਰ ’ਚ ਡਰੋਨ ਸ਼ੋਅ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਜਾਨਪੁਰ ’ਚ ਡਰੋਨ ਸ਼ੋਅ
Publish Date: Thu, 24 Sep 2026 05:44 PM (IST)
Updated Date: Thu, 24 Sep 2026 05:45 PM (IST)
ਪੰਜਾਬੀ ਜਾਗਰਣ ਟੀਮ, ਪਠਾਨਕੋਟ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਜਾਨਪੁਰ ਵਿਖੇ ਕਰਵਾਏ ਡਰੋਨ ਸ਼ੋਅ ਨੇ ਸੰਗਤਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਆਕਾਸ਼ ਵਿੱਚ ਡਰੋਨਾਂ ਰਾਹੀਂ ਗੁਰੂ ਜੀ ਦੇ ਜੀਵਨ, ਉਨ੍ਹਾਂ ਦੇ ਸੰਦੇਸ਼ ਅਤੇ ਸਿੱਖਿਆਵਾਂ ਨੂੰ ਵੱਖ-ਵੱਖ ਦ੍ਰਿਸ਼ਾਂ ਰਾਹੀਂ ਪੇਸ਼ ਕੀਤਾ ਗਿਆ। ਇਸ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਅਤੇ ਇਲਾਕਾ ਵਾਸੀ ਪਹੁੰਚੇ। ਸਮਾਗਮ ਦੀ ਸ਼ੁਰੂਆਤ ਮੌਕੇ ਡਾ. ਸਵਰਨ ਸਿੰਘ ਸਲਾਰੀਆ, ਹਲਕਾ ਇੰਚਾਰਜ ਸੁਜਾਨਪੁਰ-ਕਮ-ਚੇਅਰਮੈਨ ਰਾਜਪੂਤ ਕਲਿਆਣ ਬੋਰਡ ਪੰਜਾਬ ਮੁੱਖ ਮਹਿਮਾਨ ਵਜੋਂ ਪਹੁੰਚੇ। ਡੇਰਾ ਸਵਾਮੀ ਜਗਤਗੀਰੀ ਪਠਾਨਕੋਟ ਤੋਂ ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਡਰੋਨ ਸ਼ੋਅ ਤੋਂ ਪਹਿਲਾਂ ਕੀਰਤਨ ਜਥਿਆਂ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਕੀਰਤਨ ਜਥਿਆਂ ਅਤੇ ਸੰਤ ਸਮਾਜ ਦੇ ਮਹਿਮਾਨਾਂ ਨੂੰ ਸਿਰੋਪੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਡਾ. ਸਵਰਨ ਸਿੰਘ ਸਲਾਰੀਆ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਧੁਨਿਕ ਤਕਨੀਕ ਰਾਹੀਂ ਗੁਰੂ ਜੀ ਦੇ ਜੀਵਨ ਤੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਸ੍ਰੀ ਸ੍ਰੀ 108 ਸਵਾਮੀ ਗੁਰਦੀਪ ਗਿਰੀ ਜੀ ਮਹਾਰਾਜ ਨੇ ਸੰਗਤਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈ ਕੇ ਭਗਤੀ, ਸਮਾਨਤਾ, ਭਾਈਚਾਰਕ ਸਾਂਝ ਅਤੇ ਆਪਸੀ ਪਿਆਰ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਐਸਡੀਐਮ ਧਾਰਕਲਾਂ ਸ਼ੰਕਰ ਸ਼ਰਮਾ, ਸਵਾਮੀ ਨਿਤਿਆਨੰਦਪੁਰੀ ਜੀ ਹਰਿਆਲ ਗੁਰਦਾਸਪੁਰ, ਸਵਾਮੀ ਹਰੀ ਨਾਰਾਇਣ ਜੀ ਕੁਰੂਕਸ਼ੇਤਰ, ਚੇਅਰਮੈਨ ਸੂਫੀ ਸੰਤ ਸਮਾਜ ਪੰਜਾਬ ਬਾਬਾ ਸਾਹਿਬ ਸਿੰਘ ਪਠਾਨਕੋਟ, ਦੀਪਕ ਪੁਰੀ ਬ੍ਰਹਮਚਾਰੀ, ਸਵਾਮੀ ਸ਼ਿਵ ਆਤਮਾ ਜੀ ਲਮੀਨੀ, ਬਲਾਕ ਪ੍ਰਧਾਨ ਧਾਰ ਵਿੱਕੀ ਗੁਲੇਰੀਆ, ਸੁਜਾਨਪੁਰ ਆਪਰੇਸ਼ਨ ਇੰਚਾਰਜ ਬਖਸ਼ੀਸ਼ ਸਿੰਘ, ਠੇਕੇਦਾਰ ਅਮਰਜੀਤ ਸਿੰਘ ਐਸਸੀ ਵਿੰਗ ਪੰਜਾਬ, ਰੀਤੂ ਮਨਹਾਸ ਚੇਅਰਪਰਸਨ ਨਗਰ ਕੌਂਸਲ ਸੁਜਾਨਪੁਰ, ਟਰਾਂਸਪੋਰਟ ਇੰਚਾਰਜ ਆਪ ਪ੍ਰੇਮ , ਜ਼ਿਲ੍ਹਾ ਪ੍ਰਧਾਨ ਰਾਜਪੂਤ ਕਲਿਆਣ ਬੋਰਡ ਜਸਵੀਰ , ਧਾਰ ਐਸਸੀ ਵਿੰਗ ਪ੍ਰਧਾਨ ਮਿਲਖੀ , ਬਲਵਿੰਦਰ ਧਾਰ ਬਲਾਕ ਪ੍ਰਧਾਨ, ਵਿਕਾਸ ਸ਼ਰਮਾ ਸਨਾਤਨ ਵਿੰਗ ਇੰਚਾਰਜ, ਹੰਸਰਾਜ ਐਸਸੀ ਕੋਆਰਡੀਨੇਟਰ, ਸਰਪੰਚ ਦੇਵੀ ਦਿਆਲ, ਕੁਲਦੀਪ ਸਿੰਘ ਰਾਜਪੂਤ ਕਲਿਆਣ ਬੋਰਡ ਬਲਾਕ ਪ੍ਰਧਾਨ, ਨੀਲਮ ਕੌਂਸਲਰ, ਪ੍ਰੀਤਮ ਲਾਲ ਅਤੇ ਡਾ. ਵਿੱਕੀ ਕਾਠਾ ਸਮੇਤ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।